ਲੁਧਿਆਣਾ: ਜਗਰਾਓਂ ਪੁਲ ਨੇੜੇ ਇੱਕ ਨਾਰੀਅਲ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਦੀ ਵੀਡਿਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਰੇਹੜੀ ਲਾਉਣ ਵਾਲਾ ਕਰਿੰਦਾ ਇੱਕ ਏਐੱਸਆਈ ਦਲੀਪ ਕੁਮਾਰ (ASI Dilip Kumar) ਦੀ ਵੀਡੀਓ ਬਣਾ ਰਿਹਾ ਹੈ ਅਤੇ ਉਸ ਨੂੰ ਆਪਣੇ ਮਾਲਿਕ ਨਾਲ ਗੱਲ ਕਰਨ ਲਈ ਕਹਿ ਰਿਹਾ ਹੈ। ਜਦੋਂ ਕਿ ਪੁਲਿਸ ਮੁਲਾਜ਼ਮ ਉਸ ਨੂੰ ਜਾਤੀ ਸੂਚਕ ਸ਼ਬਦ ਬੋਲ ਰਿਹਾ ਹੈ। ਇਸ ਘਟਨਾਕ੍ਰਮ ਦੀ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਰਿੰਦਾ ਕਹਿ ਰਿਹਾ ਹੈ ਕਿ ਉਹ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਤੰਗ ਕਰਦੇ ਨੇ। ਉਨ੍ਹਾਂ ਕਿਹਾ ਕਿ 65 ਰੁਪਏ ਵਿੱਚ ਹੀ ਇਕ ਨਾਰੀਅਲ ਦੀ ਕੀਮਤ ਪੈਂਦੀ ਹੈ ਜਦੋਂ ਕਿ ਪੁਲਿਸ ਮੁਲਾਜ਼ਮ ਨੇ ਆਕੇ ਕਿਹਾ ਕਿ ਉਸ ਨੂੰ ਸਸਤਾ ਨਾਰੀਅਲ ਦਿੱਤਾ ਜਾਵੇ। ਰੇਹੜੀ ਵਾਲੇ ਨੇ ਜਦੋਂ ਉਸ ਨੂੰ ਆਪਣੇ ਮਾਲਿਕ ਨਾਲ ਗੱਲਬਾਤ ਕਰਨ ਕਿਹਾ ਤਾਂ ਏਐੱਸਆਈ ਨੇ ਰੇਹੜੀ ਵਾਲੇ ਉੱਤੇ ਹਮਲਾ ਕਰ ਦਿੱਤਾ।
ਪੁਲਿਸ ਅਧਿਆਕਾਰੀ ਉੱਤੇ ਕਾਰਵਾਈ ਦੀ ਮੰਗ: ਉੱਧਰ ਵਾਇਰਲ ਵੀਡੀਓ (Viral video) ਵਿੱਚ ਪੁਲਿਸ ਮੁਲਾਜ਼ਮ ਰੇਹੜੀ ਵਾਲੇ ਨੌਜਵਾਨ ਨੂੰ ਭੱਦੀ ਸ਼ਬਦਾਵਲੀ ਬੋਲਦਾ ਵਿਖਾਈ ਦੇ ਰਿਹਾ ਹੈ। ਨਾਲ ਹੀ ਮੁਲਾਜ਼ਮ ਉਸ ਨੂੰ ਵੀਡਿਓ ਬਣਾਉਣ ਤੋਂ ਵੀ ਰੋਕ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਹੋਰ ਰੇਹੜੀ ਵਾਲਿਆਂ ਨੇ ਸਖ਼ਤ ਨੋਟਿਸ ਲੈਂਦਿਆਂ ਪੁਲਿਸ ਅਫਸਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਇੱਕ ਰੇਹੜੀ ਵਾਲਾ ਜੋ ਕਿ ਨਾਰੀਅਲ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰਦਾ ਹੈ ਉਸ ਨਾਲ ਪੁਲਿਸ ਧੱਕਾ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਨਸਾਫ਼ ਮਿਲਣਾ ਚਾਹੀਦਾ ਹੈ।
- Punjab First Tourism Summit Travel Mart Start: ਪੰਜਾਬ ਦੇ ਪਹਿਲੇ ਟੂਰਿਜ਼ਮ ਸੰਮੇਲਨ ਦਾ ਆਗਾਜ਼, ਕਾਮੇਡੀਅਨ ਕਪਿਲ ਸ਼ਰਮਾ ਨੇ AAP ਸਰਕਾਰ ਦੀ ਕੀਤੀ ਸ਼ਲਾਘਾ
- CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ, ਜਾਣੋ ਮੰਤਵ
- Avneet Kaur Pics: ਹਰੇ ਰੰਗ ਦੀ ਡਰੈੱਸ 'ਚ ਅਵਨੀਤ ਕੌਰ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਪ੍ਰਸ਼ੰਸਕ ਬੋਲੇ-HOT
ਕਾਰਵਾਈ ਦਾ ਭਰੋਸਾ: ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਉੱਤੇ ਇਕ ਵਾਰ ਮੁੜ ਤੋਂ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਨੇ। ਪੁਲਿਸ ਮੁਲਾਜ਼ਮ ਗੱਡੀ ਲੈਕੇ ਮੌਕੇ ਤੋਂ ਚਲਾ ਜਾਂਦਾ ਹੈ। ਰੇਹੜੀ ਲਾਉਣ ਵਾਲਿਆਂ ਨੇ ਕਿਹਾ ਕਿ ਪੁਲਿਸ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਹੈ ਉਸ ਨੂੰ ਛੱਡ ਕੇ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਮਾਮਲਾ ਪੁਲਿਸ ਦੇ ਧਿਆਨ ਹੇਠ ਆ ਗਿਆ ਹੈ ਪਰ ਉਨ੍ਹਾਂ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇੰਨਕਾਰ ਕੀਤਾ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਨੇ।