ਲੁਧਿਆਣਾ: 2022 ਦੀਆਂ ਵਿਧਾਨਸਭਾ ਚੋਣਾਂ (Assembly Election 2022) ਨੂੰ ਲੈ ਕੇ ਹਰ ਇੱਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਤਿੰਨ ਖੇਤੀ ਕਾਨੂੰਨਾਂ (repeal three farm laws) ਨੂੰ ਲੈ ਕੇ ਭਾਜਪਾ ਆਗੂਆਂ ਨੂੰ ਸੂਬੇ ਚ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਜਦੋ ਤਿੰਨ ਖੇਤੀਬਾੜੀ ਕਾਨੂੰਨ ਰੱਦ ਹੋ ਗਏ ਹਨ ਤਾਂ ਭਾਜਪਾ ਆਗੂ ਵੀ 2022 ਦੀਆਂ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਏ ਹਨ। ਇਸੇ ਦੇ ਚੱਲਦੇ ਲੁਧਿਆਣਾ ਦੇ ਸ਼ੰਗਲਾ ਸ਼ਿਵਾਲਾ ਮੰਦਰ ਵਿਚ ਅਸ਼ਵਨੀ ਸ਼ਰਮਾ ਮੱਥਾ ਟੇਕ ਕੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ (election campaign) ਕੀਤੀ ਹੈ।
ਅਸ਼ਵਨੀ ਸ਼ਰਮਾ ਨੇ ਘੇਰਿਆ ਕੇਜਰੀਵਾਲ
ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma target delhi cm) ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ 1000 ਰੁਪਏ ਦਾ ਭੱਤਾ ਦੇਣ ਦੇ ਐਲਾਨ ’ਤੇ ਕਿਹਾ ਕਿ ਕੀ ਸੂਬੇ ਦਾ ਬਜਟ ਇੰਨੀ ਇਜ਼ਾਜਤ ਦਿੰਦਾ ਹੈ। ਸੂਬੇ ਕੋਲ ਇੰਨਾ ਬਜਟ ਨਹੀਂ ਹੈ। ਅਜਿਹੇ ਚੋਣ ਵਾਅਦੇ ਲੋਕਾਂ ਨੂੰ ਠੱਗਣ ਲਈ ਕੀਤੇ ਜਾ ਰਹੇ ਹਨ।
ਪੀਐੱਮ ਮੋਦੀ ਦੀ ਕੀਤੀ ਸ਼ਲਾਘਾ
ਉੱਥੇ ਹੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨੂੰ ਲੈ ਕੇ ਵੀ ਧੰਨਵਾਦ ਪ੍ਰਗਟਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਇਕੱਲੀ ਚੋਣ ਲੜੇਗੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈ ਕਮਾਂਡ ਵੱਲੋਂ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦਾ ਕੰਮ ਪਾਰਟੀ ਨੂੰ ਜਿਤਾਉਣਾ ਹੈ।
ਭਾਜਪਾ 117 ਸੀਟਾਂ ’ਤੇ ਲੜੇਗੀ ਚੋਣ- ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਦੇ ਫੈਸਲੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਵੀ ਆਉਣਗੇ। 2022 ਦੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ 117 ਸੀਟਾਂ ਉਤੇ ਲੜੇਗੀ।
ਇਹ ਵੀ ਪੜੋ:ਕੇਂਦਰ ਸਰਕਾਰ ਨੇ ਮਜਬੂਰਨ ਰੱਦ ਕੀਤੇ ਖੇਤੀ ਕਾਨੂੰਨ: ਮੀਤ ਹੇਅਰ