ਲੁਧਿਆਣਾ: ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Punjab BJP president Ashwini Sharma) ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਕਸਾਈਜ਼ ਪਾਲਿਸੀ ਨੂੰ ਲੈ ਕੇ ਈਡੀ ਦੀ ਹੋਈ ਰੇਡ 'ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਫਾਇਦਾ ਦਿੱਤਾ ਜਾ ਰਿਹਾ ਸੀ, ਜਿਸ 'ਤੇ ਈਡੀ ਆਪਣਾ ਕੰਮ ਕਰ ਰਹੀ ਹੈ। News of Ashwani Sharma in Ludhiana.
ਭਾਜਪਾ ਪ੍ਰਧਾਨ ਅਸ਼ਵਨੀ ਨੇ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਇਲੈਕਸ਼ਨ ਵਿੱਚ ਪੰਜਾਬ ਦਾ ਪੈਸਾ ਬਰਬਾਦ ਹੋਇਆ ਪਰ ਆਮ ਆਦਮੀ ਪਾਰਟੀ ਆਪਣੀ ਹੋਂਦ ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਦੇ ਪੈਸੇ ਬਰਬਾਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ ਆਮ ਆਦਮੀ ਪਾਰਟੀ ਦੀ ਸਾਖ ਖ਼ਤਮ ਹੈ ਅਤੇ ਗੁਜਰਾਤ ਦੇ ਲੋਕ ਮੋਦੀ ਜੀ ਨੂੰ ਪਸੰਦ ਕਰਦੇ ਨੇ ਕਿਹਾ ਕਿ ਆਪ ਦੇ ਪ੍ਰਚਾਰ ਦਾ ਬੀਜੇਪੀ ਤੇ ਕੋਈ ਅਸਰ ਨਹੀਂ ਹੈ। ਇਸ ਤੋਂ ਇਲਾਵਾ ਮਾਈਨਿੰਗ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਚੱਲਦੀ ਹੈ ਅਤੇ ਲੋਕਾਂ ਨੂੰ ਮਹਿੰਗੇ ਭਾਅ ਤੇ ਰੇਤਾ ਮਿਲ ਰਹੀ ਹੈ ਕਿਹਾ ਕਿ ਸਰਕਾਰ 6 ਮਹੀਨਿਆਂ ਵਿੱਚ ਫੇਲ੍ਹ ਸਾਬਤ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਰਾਲੀ ਜਲਾਉਣ ਦੇ 630 ਮਾਮਲੇ, ਅੰਮ੍ਰਿਤਸਰ ਜ਼ਿਲ੍ਹੇ 'ਚ ਸਭ ਤੋਂ ਵੱਧ ਲੱਗੀਆਂ ਅੱਗਾਂ