ਲੁਧਿਆਣਾ : ਇੱਕ ਪਾਸੇ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਦਾਅਵੇ ਕਰਦੀ ਰਹੀਆਂ ਹਨ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋ ਚੁੱਕਾ ਹੈ ਅਤੇ ਕੋਈ ਕਹਿੰਦਾ ਹੈ ਕਿ ਪੰਜਾਬ ਵਿੱਚੋਂ ਨਸ਼ਾ ਉਹ ਜੜ੍ਹੋਂ ਹੀ ਖਤਮ ਕਰ ਦੇਣਗੇ, ਪਰ ਜ਼ਮੀਨੀ ਪੱਧਰ ਦੇਸ਼ ਦੀ ਹਕੀਕਤ ਕੁਝ ਹੋਰ ਹੀ ਹੈ।
ਪੰਜਾਬ ਵਿੱਚ ਨਸ਼ਾ ਘੁਣ ਵਾਂਗੂ ਨੌਜਵਾਨਾਂ ਨੂੰ ਖਾ ਰਿਹਾ ਹੈ। ਲੁਧਿਆਣਾ ਸਿਵਲ ਹਸਪਤਾਲ ਵਿੱਚ ਰੋ-ਰੋ ਕੇ ਬੇਹਾਲ ਹੋਏ ਪਰਿਵਾਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਘਰ ਦਾ ਜੀਅ ਨਸ਼ੇ ਦੀ ਭੇਂਟ ਚੜ੍ਹ ਗਿਆ। ਬੀਤੇ ਕਈ ਸਾਲਾਂ ਤੋਂ ਉਹ ਚਿੱਟਾ ਲਾਉਂਦਾ ਸੀ ਅਤੇ ਨਸ਼ੇ ਦੇ ਟੀਕੇ ਵੀ ਲਾਉਂਦਾ ਸੀ ਅਤੇ ਇਸ ਕਰਕੇ ਹੀ ਉਸ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਅੱਜ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਹੀ ਘਰ ਜਵਾਈ ਬਣ ਕੇ ਰਹਿੰਦਾ ਸੀ ਅਤੇ ਕਈ ਸਾਲ ਪਹਿਲਾਂ ਉਹ ਉਨ੍ਹਾਂ ਨੂੰ ਛੱਡ ਕੇ ਜਾ ਚੁੱਕਾ ਸੀ ਪਰ ਕੁੱਝ ਸਮਾਂ ਪਹਿਲਾਂ ਉਸ ਦੀ ਤਬੀਅਤ ਖਰਾਬ ਹੋਈ ਤਾਂ ਉਹ ਫਿਰੋਜ਼ਪੁਰ ਲੈ ਕੇ ਗਏ ਅਤੇ ਮੁੜ ਤੋਂ ਉਸਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰ ਸੱਦ ਲਿਆ।
ਜਿੱਥੇ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਅੱਜ ਸਿਵਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਸਦਾ ਭਰਾ ਕਿੰਨੇ ਸਮੇਂ ਤੋਂ ਨਸ਼ਾ ਕਰ ਰਿਹਾ ਸੀ। ਇਸ ਬਾਰੇ ਉਸ ਨੂੰ ਵੀ ਜਾਣਕਾਰੀ ਨਹੀਂ ਪਰ ਨਸ਼ੇ ਨੇ ਹੀ ਉਸ ਨੂੰ ਖਾ ਲਿਆ। ਉਨ੍ਹਾਂ ਦੱਸਿਆ ਕਿ ਉਸ ਦੀ ਛੋਟੀ ਜਿਹੀ ਬੱਚੀ ਹੈ। ਉਸ ਦਾ ਧਿਆਨ ਹੁਣ ਕੌਣ ਰੱਖੇਗਾ ਉੱਥੇ ਹੀ ਉਸਦੇ ਸਹੁਰਾ ਪਰਿਵਾਰ ਦੇ ਵਿੱਚ ਵੀ ਉਸ ਦੀ ਸਿਰਫ ਸੱਸ ਅਤੇ ਪਤਨੀ ਅਤੇ ਇੱਕ ਛੋਟੀ ਬੱਚੀ ਬਚੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਘਰ ਦਾ ਖ਼ਰਚਾ ਵੀ ਇਸੇ ਤੋਂ ਚਲਦਾ ਸੀ ਪਰ ਹੁਣ ਨਸ਼ੇ ਦੀ ਭੇਂਟ ਉਹ ਚੜ੍ਹ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਟੀਕੇ ਵੀ ਲਾਉਂਦਾ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਤਾਜਪੁਰ ਰੋਡ ਉੱਤੇ ਰਹਿੰਦੇ ਹਨ ਅਤੇ ਉੱਥੇ ਆਸਾਨੀ ਨਾਲ ਨਸ਼ਾ ਮਿਲਦਾ ਹੈ, ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਜਾ ਰਹੀ।
ਇਹ ਵੀ ਪੜ੍ਹੋ : ਸਿੱਧੂ ਦੀ ਸੁਰੱਖਿਆ ਦੇ ਚੱਲਦਿਆਂ ਜਗਦੀਸ਼ ਭੋਲਾ ਦੀ ਬਦਲੀ ਜੇਲ੍ਹ !