ਲੁਧਿਆਣਾ : ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਹੀ ਸਮਾਜ ਪ੍ਰਤੀ ਆਪਣੀ ਸੇਵਾ ਅਤੇ ਲੋਕਾਂ ਦੀ ਮਦਦ ਨੂੰ ਲੈ ਕੇ ਵਿੱਚ ਰਹਿੰਦੇ ਹਨ। ਲੁਧਿਆਣਾ ਸਿਵਲ ਹਸਪਤਾਲ ਵਿੱਚ ਅਨਮੋਲ ਕਵਾਤਰਾ ਵੱਲੋਂ 100 ਕਿੱਟਾਂ ਡਾਕਟਰਾਂ ਅਤੇ ਸਟਾਫ਼ ਨੂੰ ਵੰਡੀਆਂ ਗਈਆਂ। ਇਹ ਕਿੱਟਾਂ ਖ਼ਾਸ ਤੌਰ ਉੱਤੇ ਕੋਰੋਨਾ ਵਾਇਰਸ ਦੌਰਾਨ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਡਾਕਟਰਾਂ, ਨਰਸਾਂ ਜਾਂ ਹੋਰ ਮੈਡੀਕਲ ਸਟਾਫ ਨੂੰ ਇਸ ਵਾਇਰਸ ਤੋਂ ਬਚਾਉਂਦੀਆਂ ਹਨ।
ਅਨਮੋਲ ਕਵਾਤਰਾ ਦੇ ਇਸ ਕੰਮ ਦੀ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਵੱਲੋਂ ਵੀ ਸ਼ਲਾਘਾ ਕੀਤੀ ਗਈ।
ਉਨ੍ਹਾਂ ਇਸ ਮੌਕੇ ਅਨਮੋਲ ਕਵਾਤਰਾ ਨੇ ਕਿਹਾ ਕਿ ਸਾਡੀ ਪੂਰੀ ਟੀਮ ਵੱਲੋਂ ਅੱਜ 100 ਕਿੱਟਾਂ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਹੋਰ ਵੱਧ ਤੋਂ ਵੱਧ ਕਿੱਟਾਂ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਵੰਡੀਆਂ ਜਾਣ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ਼ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਡਾਕਟਰਾਂ ਨੂੰ ਇਹ ਕਿੱਟਾਂ ਵੰਡੀਆਂ ਜਾਣ।
ਉਨ੍ਹਾਂ ਕਿਹਾ ਜੋ ਲੋਕਾਂ ਦਾ ਧਿਆਨ ਰੱਖ ਰਹੇ ਹਨ, ਉਨ੍ਹਾਂ ਦਾ ਧਿਆਨ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ ਅਤੇ ਇਸੇ ਕਰਕੇ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ।
ਉੱਧਰ ਲੁਧਿਆਣਾ ਸਿਵਲ ਹਸਪਤਾਲ ਦੇ ਸਾਰੇ ਡਾਕਟਰ ਨੇ ਅਨਮੋਲ ਕਵਾਤਰਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਚੰਗਾ ਉਪਰਾਲਾ ਹੈ ਨਾਲ ਹੀ ਉਹ ਨੇ ਵੀ ਕਿਹਾ ਕਿ ਇਹ ਕਿੱਟਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ।