ਲੁਧਿਆਣਾ: 2022 ਦੀਆਂ ਵਿਧਾਨਸਭਾ ਚੋਣਾਂ ( Assembly Election 2022) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਬੇਸ਼ਕ ਆਪ ਵੱਲੋਂ 10 ਸੀਟਾਂ ਤੋਂ ਹੀ ਆਪਣੇ ਉਮੀਦਾਵਰ ਉਤਾਰੇ ਗਏ ਹਨ ਪਰ ਲੁਧਿਆਣਾ ਤੋਂ ਹੋਰਨਾਂ ਪਾਰਟੀਆਂ ਤੋਂ ਆਪ ਚ ਸ਼ਾਮਲ ਹੋਏ ਆਗੂ ਆਪੋ ਆਪਣੇ ਹਲਕਿਆਂ ਚ ਬਿਨਾਂ ਟਿਕਟ ਐਲਾਨੇ ਹੀ ਪ੍ਰਚਾਰ ਕਰ ਰਹੇ ਹਨ।
ਅਨਮੋਲ ਗਗਨ ਮਾਨ ਨੂੰ ਆਇਆ ਗੁੱਸਾ
ਇਸੇ ਦੇ ਚੱਲਦੇ ਆਪ ਆਗੂ ਅਨਮੋਲ ਗਗਨ ਮਾਨ ਆਤਮ ਨਗਰ ਤੋਂ ਆਪ ਦੇ ਹਲਕਾ ਇੰਚਾਰਜ ਕੁਲਵੰਤ ਸਿੱਧੂ ਦੇ ਲਈ ਪ੍ਰਚਾਰ ਕਰਨ ਲਈ ਪਹੁੰਚੀ। ਇਸ ਦੌਰਾਨ ਜਦੋ ਪੱਤਰਕਾਰਾਂ ਨੇ ਉਨ੍ਹਾਂ ਕੋਲੋਂ ਸਵਾਲ ਪੁੱਛੇ ਤਾਂ ਉਹ ਉਨ੍ਹਾਂ ’ਤੇ ਭੜਕਦੇ ਹੋਏ ਨਜ਼ਰ ਆਏ। ਜੀ ਹਾਂ ਪੱਤਰਕਾਰਾਂ ਨੇ ਅਨਮੋਲ ਗਗਨ ਮਾਨ ਨੂੰ ਜਦੋ ਭਗਵੰਤ ਮਾਨ (Bhagwant Mann) ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਸ਼ਰਾਬੀ ਹੋਣ ਦਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਸਵਾਲ ਤੁਹਾਨੂੰ ਨਹੀਂ ਪੁੱਛਣਾ ਚਾਹੀਦਾ। ਕੋਈ ਹੋਰ ਸਵਾਲ ਪੁੱਛੋ।
'ਜਲਦ ਕੀਤਾ ਜਾਵੇਗਾ ਸੀਐੱਮ ਚਿਹਰੇ ਦਾ ਐਲਾਨ'
ਇਸ ਦੌਰਾਨ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ (aap cm face punjab) ਵੱਲੋਂ ਸੀਐੱਮ ਚਿਹਰੇ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਆਪ ਦੇ ਵਿਧਾਇਕ ਦੂਜਿਆਂ ਪਾਰਟੀਆਂ ਚ ਜਾਣ ਬਾਰੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਜੋ ਕੰਮ ਕਰੇਗਾ ਉਸ ਨੂੰ ਹੀ ਟਿਕਟ ਮਿਲੇਗੀ। ਹਾਲਾਂਕਿ ਅਨਮੋਲ ਗਗਨ ਮਾਨ ਦੇ ਕਹਿਣ ਦਾ ਮਕਸਦ ਸੀ ਕਿ ਜਿਨ੍ਹਾਂ ਨੂੰ ਪਾਰਟੀ ਤੋਂ ਟਿਕਟ ਨਹੀਂ ਮਿਲ ਰਹੀ ਉਹ ਹੀ ਪਾਰਟੀ ਛੱਡ ਰਹੇ ਹਨ ਜਦੋਂ ਕਿ ਜਿਨਾਂ ਲਈ ਉਹ ਪ੍ਰਚਾਰ ਕਰਨ ਪਹੁੰਚੇ ਸਨ ਉਨ੍ਹਾਂ ’ਤੇ ਖੁਦ ਕਾਂਗਰਸ ਵਲੋਂ ਟਿਕਟ ਨਾ ਮਿਲਣ ਦੀ ਉਮੀਦ ਕਰਕੇ ਹੀ ਆਪ ’ਚ ਸ਼ਾਮਿਲ ਹੋਏ ਸਨ।
ਇਹ ਵੀ ਪੜੋ:ਨੌਜਵਾਨਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਰਿਜ਼ਲਟ 'ਚ ਵੱਡਾ ਘਪਲਾ ਹੋਣ ਦੇ ਲਗਾਏ ਇਲਜ਼ਾਮ