ਲੁਧਿਆਣਾ: ਪੰਜਾਬ ਦੇ ਲੁਧਿਆਣਾ ਦੇ ਕਿਦਵਈ ਨਗਰ ਵਿੱਚ ਇੱਕ ਔਰਤ ਨੂੰ ਅਮਰੀਕਨ ਬੁੱਲੀ ਕੁੱਤੇ ਨੇ ਵੱਢ ਲਿਆ ਤੇ਼ 15 ਮਿੰਟਾਂ ਤੱਕ ਔਰਤ ਦੀ ਬਾਂਹ ਨੂੰ ਆਪਣੇ ਜਬਾੜਿਆਂ ਵਿੱਚ ਫੜੀ ਰੱਖਿਆ। ਕੁੱਤੇ ਮਹਿਲਾ ਨੂੰ 12 ਥਾਵਾਂ 'ਤੇ ਨੋਚਿਆ ਹੈ, ਹਾਦਸੇ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਡੰਡਿਆਂ ਨਾਲ ਕੁੱਤੇ 'ਤੇ ਹਮਲਾ ਕੀਤਾ, ਪਰ ਇਸ ਨੇ ਔਰਤ ਦੀ ਬਾਂਹ ਨੂੰ ਨਹੀਂ ਛੱਡਿਆ। ਮਹਿਲਾ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਜਿਥੇ ਕੁੱਤੇ ਦੇ ਮਾਲਕ ਨੇ ਉਸ ਤੋਂ ਮੁਆਫੀ ਮੰਗੀ ਹੈ।
ਗਲੀ ਵਿੱਚ ਜਾਂਦੀ ਔਰਤ ਉੱਤੇ ਕੀਤਾ ਹਮਲਾ: ਜ਼ਖਮੀ ਔਰਤ ਰਿਤੂ ਨੇ ਦੱਸਿਆ ਕਿ ਉਹ ਬੈਂਕ ਤੋਂ ਕੋਈ ਕੰਮ ਕਰਵਾ ਕੇ ਘਰ ਪਰਤ ਰਹੀ ਸੀ। ਰਿਤੂ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਜਦੋਂ ਉਹ ਗਲੀ ਵਿੱਚੋਂ ਲੰਘੀ ਤਾਂ ਅਚਾਨਕ ਇੱਕ ਅਮਰੀਕਨ ਬੁੱਲੀ ਕੁੱਤਾ ਘਰ ਵਿੱਚੋਂ ਨਿਕਲਿਆ। ਉਸ ਨੇ ਆਉਂਦਿਆਂ ਹੀ ਉਸ ਦੀ ਬਾਂਹ 'ਤੇ ਹਮਲਾ ਕਰ ਦਿੱਤਾ। ਉਸ ਦੀਆਂ ਚੀਕਾਂ ਦੀ ਆਵਾਜ਼ ਨਾਲ ਸਾਰਾ ਇਲਾਕਾ ਇਕੱਠਾ ਹੋ ਗਿਆ। ਲੋਕਾਂ ਨੇ ਕੁੱਤੇ 'ਤੇ ਡੰਡਿਆਂ ਨਾਲ ਕਈ ਵਾਰ ਹਮਲਾ ਕੀਤਾ, ਪਰ ਕੁੱਤੇ ਨੇ ਉਨ੍ਹਾਂ ਨੂੰ ਨਹੀਂ ਛੱਡਿਆ। ਕੁਤੇ ਨੇ ਲੜਕੀ ਦੀ ਬਾਂਹ ਆਪਣੇ ਜਬਾੜਿਆਂ ਵਿੱਚ ਫੜ੍ਹ ਕੇ ਜ਼ਮੀਨ 'ਤੇ ਉਸ ਨੂੰ ਸੁੱਟਾ ਦਿੱਤਾ ਸੀ।
ਰਿਤੂ ਮੁਤਾਬਕ ਇਲਾਕੇ ਦੇ ਕਪਿਲ ਨਾਂ ਦੇ ਨੌਜਵਾਨ ਨੇ ਇਸ ਕੁੱਤੇ ਨੂੰ ਘਰ ਵਿੱਚ ਪਾਲਿਆ ਹੋਇਆ ਹੈ। ਅੱਜ ਜਦੋਂ ਕਪਿਲ ਦੇ ਪਿਤਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਫਿਲਹਾਲ ਉਸ ਦੇ ਪਤੀ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲੈਕੇ ਆਏ। ਡਾਕਟਰਾਂ ਦੇ ਮੁਤਾਬਕ ਉਸ ਨੂੰ 4 ਟੀਕੇ ਲਗਵਾਉਣੇ ਪੈਣਗੇ।
- Haryana Governor meet Baba Gurinder Singh: ਡੇਰਾ ਬਿਆਨ ਪਹੁੰਚੇ ਹਰਿਆਣਾ ਦਾ ਰਾਜਪਾਲ, ਡੇਰਾ ਮੁਖੀ ਗੁਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
- ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ: ਮੁੱਖ ਮੰਤਰੀ ਵੱਲੋਂ ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧੇ ਦਾ ਐਲਾਨ
- ਵਿਸ਼ਾਲ ਜੁੱਸੇ ਸਦਕਾ ਪ੍ਰਸਿੱਧੀ ਖੱਟਣ ਵਾਲੇ ਜਗਦੀਪ ਸਿੰਘ ਨੇ ਜੇਲ੍ਹ 'ਚੋਂ ਕੀਤੇ ਵੱਡੇ ਖੁਲਾਸੇ, ਕਿਹਾ-ਪਤਨੀ ਸੀ ਨਸ਼ੇ ਦੀ ਆਦੀ ਤਾਂ ਆਇਆ ਇਸ ਕਾਰੋਬਾਰ 'ਚ, ਲਾਲਚ ਕਾਰਨ ਛੱਡੀ ਨੌਕਰੀ
ਕੁੱਤੇ ਦੇ ਮਾਲਕ ਨੇ ਮੰਗੀ ਮੁਆਫੀ: ਉੱਥੇ ਹੀ ਕੁੱਤੇ ਦੇ ਮਾਲਕ ਕਪਿਲ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਕੁੱਤਾ ਇੰਨਾ ਖੂੰਖਾਰ ਹੋ ਗਿਆ ਹੈ। ਉਹ ਇਸ ਵੇਲੇ 16 ਮਹੀਨੇ ਦਾ ਹੈ। ਉਨ੍ਹਾਂ ਕਿਹਾ ਕਿ ਔਰਤ ਨੇ ਹੱਥ ਵਿੱਚ ਕਾਲਾ ਲਿਫਾਫਾ ਫੜਿਆ ਹੋਇਆ ਸੀ। ਅਚਾਨਕ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤੇ ਨੂੰ ਸਾਰੇ ਟੀਕੇ ਲਗਾ ਦਿੱਤੇ ਗਏ ਹਨ, ਪਰ ਹੁਣ ਉਹ ਕੁੱਤੇ ਨੂੰ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਉਹ ਮਹਿਲਾ ਤੋਂ ਮੁਆਫੀ ਮੰਗਦਾ ਹੈ ਅਤੇ ਜਿੰਨਾ ਵੀ ਉਸ ਖਰਚਾ ਆਵੇਗਾ ਉਹ ਉਸ ਨੂੰ ਦੇਣ ਲਈ ਤਿਆਰ ਹੈ।