ਲੁਧਿਆਣਾ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਲੁਧਿਆਣਾ ਤੋਂ ਹਰਿਆਣਾ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਦੀ ਪੁਸ਼ਟੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕੀਤੀ ਹੈ। ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਲੁਧਿਆਣਾ ਵਿੱਚ ਲਗਭਗ 40 ਤੋਂ 50 ਮਿੰਟ ਭੇਸ ਬਦਲ ਕੇ ਘੁੰਮਦਾ ਰਿਹਾ। ਸਭ ਤੋਂ ਪਹਿਲਾਂ ਉਸ ਨੇ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਨੇੜੇ ਪੁਰਾਣੇ ਪੁਲ਼ ਦੇ ਕੋਲ 40 ਰੁਪਏ ਦੇਕੇ ਆਟੋ ਕੀਤਾ, ਜਿਸ ਤੋਂ ਬਾਅਦ ਉਹ ਫਿਰ ਪੁਰ ਚੌਕ ਪਹੁੰਚਿਆ। ਇਸ ਦੌਰਾਨ ਉਸ ਨੇ ਲੁਧਿਆਣਾ ਤੋਂ ਦੂਜਾ ਆਟੋ ਕੀਤਾ, ਜਿਸ ਤੋਂ ਬਾਅਦ ਉਹ ਸ਼ੇਰਪੁਰ ਚੌਕ ਤੋਂ ਇਕ ਨਿਜੀ ਬੱਸ ਲੈ ਕੇ ਹਰਿਆਣਾ ਪਹੁੰਚਿਆ।
40 ਮਿੰਟ ਤਕ ਲੁਧਿਆਣਾ ਵਿੱਚ ਰਿਹਾ ਅੰਮ੍ਰਿਤਪਾਲ ਸਿੰਘ : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਫੋਨ 'ਤੇ ਇਸਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਸੀਸੀਟੀਵੀ ਫੁਟੇਜ ਵਾਇਰਲ ਹੋਣ ਦੀ ਜਾਣਕਾਰੀ ਨਹੀਂ ਹੈ, ਪਰ ਇਸ ਗੱਲ ਦੀ ਪੁਸ਼ਟੀ ਜ਼ਰੂਰ ਹੈ ਕਿ ਉਹ ਲੁਧਿਆਣਾ ਤੋਂ ਹੀ ਹਰਿਆਣੇ ਵੱਲ ਹੋਇਆ ਸੀ। ਹਾਲਾਂਕਿ ਇਸ ਦੌਰਾਨ ਜਦੋਂ ਪੁਲਿਸ ਕਮਿਸ਼ਨਰ ਨੂੰ ਅਧਿਕਾਰਿਕ ਤੌਰ ਕੈਮਰੇ ਉਤੇ ਬੋਲਣ ਲਈ ਕਿਹਾ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ। ਹਾਲਾਂਕਿ ਖੋਲ ਕੇ ਉਸ ਨੇ ਅੰਮ੍ਰਿਤਪਾਲ ਦੀ ਲੁਧਿਆਣਾ ਤੋਂ ਹਰਿਆਣਾ ਜਾਣ ਦੀ ਪੁਸ਼ਟੀ ਜ਼ਰੂਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਗਭਗ 40 ਮਿੰਟ ਦੇ ਕਰੀਬ ਉਹ ਲੁਧਿਆਣਾ ਵਿੱਚ ਰਿਹਾ ਹੈ। ਹਾਲਾਂਕਿ ਇਸ ਦੌਰਾਨ ਲੁਧਿਆਣਾ ਪੁਲਿਸ ਅਤੇ ਇਲਾਕਿਆਂ ਤੇ ਉਹ ਕਿਵੇਂ ਬਚ ਗਿਆ ਇਸ ਬਾਰੇ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੇ ਭੇਸ ਬਦਲ ਕੇ ਹੀ ਲੁਧਿਆਣਾ ਤੋਂ ਸਫਰ ਕੀਤਾ ਹੈ।
ਇਹ ਵੀ ਪੜ੍ਹੋ : Amritpal Singhs passport: ਅੰਮ੍ਰਿਤਪਾਲ ਸਿੰਘ ਦਾ ਘਰ 'ਚੋਂ ਨਹੀਂ ਮਿਲਿਆ ਪਾਸਪੋਰਟ, ਵਿਦੇਸ਼ ਭੱਜਣ ਦੀ ਕੋਸ਼ਿਸ਼ 'ਚ ਅੰਮ੍ਰਿਤਪਾਲ !
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀ ਹੈ ਵੀਡੀਓ : ਇਸ ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਬੱਸ ਵਿੱਚ ਚੜ੍ਹਦਾ ਹੋਇਆ ਵਿਖਾਈ ਦੇ ਰਿਹਾ ਹੈ। ਕੁਝ ਸੈਕਿੰਡ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਵੀਡੀਓ ਰਾਤ ਦੇ ਸਮੇਂ ਦੀ ਹੈ, ਜਿਸ ਵਿੱਚ ਕੁੱਝ ਸਪੱਸ਼ਟਤਾ ਨਹੀਂ ਵਿਖਾਈ ਦੇ ਰਹੀ, ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਅੰਮ੍ਰਿਤਪਾਲ ਨੇ ਲੁਧਿਆਣਾ ਤੋਂ ਹਰਿਆਣਾ ਲਈ ਵੱਖਰੀ ਬੱਸ ਫੜੀ ਹੈ ਉਸ ਵਕਤ ਦੀ ਇਹ ਵੀਡੀਓ ਸੀਸੀਟੀਵੀ ਵਿਚ ਕੈਦ ਹੋਈ ਹੈ। ਲੁਧਿਆਣਾ-ਜਲੰਧਰ ਬਾਈਪਾਸ ਸਥਿਤ ਲਾਡੋਵਾਲ ਟੌਲ ਪਲਾਜ਼ਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : Amritpal Search Operation Live Updates: ਅੰਮ੍ਰਿਤਪਾਲ ਦੇ ਲੁਧਿਆਣਾ ਤੋਂ ਹਰਿਆਣਾ ਜਾਣ ਦੀ ਪੂਰੀ ਜਾਣਕਾਰੀ ਆਈ ਸਾਹਮਣੇ