ਲੁਧਿਆਣਾ: ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਹਵਾਲਾਤੀ ਦੇ ਨਾਲ ਕੁੱਟਮਾਰ (Beating with the prisoner) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਸ ਹਵਾਲਾਤੀ ਨੂੰ ਸਿਵਲ ਹਸਪਤਾਲ ਇਲਾਜ ਦੇ ਲਈ ਲਿਆਂਦਾ ਗਿਆ। ਉੱਧਰ ਮੌਕੇ ਉੱਤੇ ਪਹੁੰਚੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਹੀ ਹੰਗਾਮਾ (Commotion outside the hospital) ਕੀਤਾ ਅਤੇ ਕਿਹਾ ਕਿ ਉਹਨਾਂ ਦੇ ਬੇਟੇ ਨਾਲ ਜੇਲ੍ਹ ਅੰਦਰ ਕੁੱਟਮਾਰ ਕੀਤੀ ਗਈ ਹੈ, ਹਾਲਾਂਕਿ ਜ਼ਖ਼ਮੀ ਨੌਜਵਾਨ ਵੀ ਪੁਲਿਸ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲਗਾਉਂਦਾ ਦਾ ਨਜ਼ਰ ਆ ਰਿਹਾ ਹੈ। ਜਦੋਂ ਇਸ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਬੁਰੀ ਤਰ੍ਹਾਂ ਕੁੱਟਮਾਰ ਦਾ ਇਲਜ਼ਾਮ: ਕੈਦੀ ਨੂੰ ਜਦੋਂ ਲੁਧਿਆਣਾ ਸਿਵਲ ਹਸਪਤਾਲ (Ludhiana Civil Hospital) ਕੇਂਦਰੀ ਜੇਲ੍ਹ ਤੋਂ ਲਿਆਂਦਾ ਗਿਆ ਤਾਂ ਉਸ ਦੇ ਪਰਿਵਾਰ ਨੇ ਜ਼ਬਰਦਸਤ ਕੇ ਹੰਗਾਮਾ ਕੀਤਾ ਅਤੇ ਪੁਲਿਸ ਨਾਲ ਉਨ੍ਹਾਂ ਦੀ ਧੱਕਾ-ਮੁੱਕੀ ਵੀ ਹੋਈ। ਹਵਾਲਾਤੀ ਦੀ ਪਹਿਚਾਣ ਪ੍ਰੀਤਮ ਸਿੰਘ ਭੋਲੂ ਵਜੋਂ ਹੋਈ ਹੈ ਜੋਕਿ 302 ਦੇ ਮੁਕਦਮੇ ਵਿੱਚ ਜੇਲ੍ਹ ਅੰਦਰ ਬੰਦ ਹੈ, ਪਹਿਲਾਂ ਉਹ ਨਾਭਾ ਜੇਲ੍ਹ ਦੇ ਵਿੱਚ ਸੀ ਅਤੇ ਹੁਣ ਉਸ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੁਝ ਸਮਾਂ ਪਹਿਲਾਂ ਹੀ ਸ਼ਿਫਟ ਕੀਤਾ ਗਿਆ ਹੈ। ਉਸ ਦੇ ਪਰਿਵਾਰ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ।
- Children's Day 2023: ਜਾਣੋ, ਕਿਵੇਂ ਹੋਈ ਸੀ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਅਤੇ ਇਸ ਦਿਨ ਦਾ ਉਦੇਸ਼
- Air Quality Index Recorded A Decline: ਦਿਵਾਲੀ ਮੌਕੇ ਪਿਛਲੇ ਸਾਲਾਂ ਨਾਲੋਂ ਵਧੀਆ ਰਿਹਾ ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ, ਪੰਜਾਬ ਸਰਕਾਰ ਨੇ ਅੰਕੜੇ ਕੀਤੇ ਜਾਰੀ
- Children's Day: ਬੱਚਿਆਂ ਨਾਲ ਚਾਚਾ ਨਹਿਰੂ ਦਾ ਰਿਹਾ ਖਾਸ ਰਿਸ਼ਤਾ, ਬਾਲ ਦਿਵਸ ਮੌਕੇ ਜਾਣੋ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਗੱਲਾਂ
ਇਨਸਾਫ ਦੀ ਮੰਗ: ਪਰਿਵਾਰ ਨੇ ਸਿਵਲ ਹਸਪਤਾਲ ਬਾਹਰ ਹੰਗਾਮਾ ਕਰਦਿਆ ਕਿਹਾ ਕਿ ਹਰਪਾਲ ਸਿੰਘ ਨਾਂ ਦੇ ਜੇਲ੍ਹ ਮੁਲਾਜ਼ਮ ਨੇ ਉਸ ਦੇ ਸਿਰ ਵਿੱਚ ਡੰਡਾ ਮਾਰਿਆ, ਜਿਸ ਕਰਕੇ ਉਸ ਦਾ ਸਿਰ ਫਟ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਲਾਂਕਿ ਇਸ ਦੌਰਾਨ ਪੁਲਿਸ (Ludhiana Police) ਉਸ ਨੂੰ ਖਿੱਚ ਕੇ ਲਿਜਾਂਉਂਦੀ ਵਿਖਾਈ ਦਿੱਤੀ। ਪੁਲਿਸ ਨੇ ਮੀਡੀਆ ਕਰਮੀਆਂ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕੇ ਦਿੱਤਾ, ਮੁਲਾਜ਼ਮ ਦੇ ਸਿਰ ਉੱਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਪਰਿਵਾਰ ਨੇ ਕਿਹਾ ਕਿ ਉਨ੍ਹਾ ਦੇ ਮੈਂਬਰ ਦੀ ਕੁੱਟਮਾਰ ਕੀਤੀ ਗਈ ਹੈ, ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ।