ETV Bharat / state

ਲੁਧਿਆਣਾ: 'ਨਿਰਮਾਣ ਕਾਰਜਾਂ ਚ ਕੀਤਾ ਜਾ ਰਿਹਾ ਘਪਲਾ'

ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਰਾਏਕੋਟ ਦੇ ਬੱਸ ਸਟੈਂਡ ਦੇ ਨਿਰਮਾਣ ਵਿੱਚ ਘਪਲਾ ਹੋ ਰਿਹਾ ਹੈ, ਜਿਸ ਦੀ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਸ਼ਿਕਾਇਤ ਕੀਤੀ ਜਾਵੇਗੀ, ਉੱਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਇਸ ਦੀ ਜਾਂਚ ਕਰਵਾਈ ਜਾਵੇਗੀ।

ਲੁਧਿਆਣਾ: 'ਨਿਰਮਾਣ ਕਾਰਜਾਂ ਚ ਕੀਤਾ ਜਾ ਰਿਹਾ ਘਪਲਾ'
ਲੁਧਿਆਣਾ: 'ਨਿਰਮਾਣ ਕਾਰਜਾਂ ਚ ਕੀਤਾ ਜਾ ਰਿਹਾ ਘਪਲਾ'
author img

By

Published : Jul 18, 2021, 12:05 PM IST

ਲੁਧਿਆਣਾ: ਰਾਏਕੋਟ ਵਿਖੇ ਨੂਰਾ ਮਾਹੀ ਬੱਸ ਸਟੈਂਡ ਇਮਾਰਤ ਬਣਨ ਤੋਂ ਪਹਿਲਾਂ ਹੀ ਚਰਚਾਵਾਂ ਚ ਆ ਗਈ ਹੈ। ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਿਲ੍ਹਾ ਯੂਥ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਹੋਰਨਾਂ ਅਕਾਲੀ ਆਗੂਆਂ ਵੱਲੋਂ ਨਿਰਮਾਣ ਕਾਰਜ ਵਾਲੇ ਸਥਾਨ ਦਾ ਦੌਰਾ ਕਰਕੇ ਜਾਇਜਾ ਲਿਆ।

ਲੁਧਿਆਣਾ: 'ਨਿਰਮਾਣ ਕਾਰਜਾਂ ਚ ਕੀਤਾ ਜਾ ਰਿਹਾ ਘਪਲਾ'

ਇਸ ਦੌਰਾਨ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਰਾਏਕੋਟ ਬੱਸ ਸਟੈਂਡ ਦੀ ਇਮਾਰਤ ਦੇ ਨਿਰਮਾਣ ਵਿੱਚ ਖਾਮੀਆਂ ਦੀ ਸ਼ਿਕਾਇਤ ਮਿਲੀ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣੇ ਸਾਥੀ ਅਕਾਲੀ ਆਗੂਆਂ ਦੇ ਨਾਲ ਨਿਰਮਾਣ ਕਾਰਜ ਵਾਲੀ ਥਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਠੇਕੇਦਾਰ ਵੱਲੋਂ ਪੁਰਾਣੀ ਇੱਟ ਲਗਾਈ ਜਾ ਰਹੀ ਸੀ ਅਤੇ ਜੰਗਾਲ ਲੱਗਿਆ ਸਰੀਆ ਵਰਤਿਆ ਜਾ ਰਿਹਾ ਸੀ, ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਏਕੋਟ ਦੇ ਬੱਸ ਸਟੈਂਡ ਦੇ ਨਿਰਮਾਣ ਵਿੱਚ ਘਪਲਾ ਹੋ ਰਿਹਾ ਹੈ, ਜਿਸ ਦੀ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਸ਼ਿਕਾਇਤ ਕੀਤੀ ਜਾਵੇਗੀ, ਉੱਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਇਸ ਦੀ ਜਾਂਚ ਕਰਵਾਈ ਜਾਵੇਗੀ।

ਉੱਧਰ ਜਦੋਂ ਨਿਰਮਾਣ ਕਾਰਜ ਮੌਕੇ ਮੌਜੂਦ ਠੇਕੇਦਾਰ ਦੇ ਇੰਜੀਨੀਅਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨਿਰਮਾਣ ਕਾਰਜ ’ਚ ਕਿਸੇ ਕਿਸਮ ਦੀ ਖਾਮੀ ਤੋਂ ਸਾਫ ਇਨਕਾਰ ਕੀਤਾ।

ਇਹ ਵੀ ਪੜੋ: ਸਿੱਧੂ ਨੂੰ ਅਹੁਦਾ ਮਿਲਣ ਤੋਂ ਟਵੀਟ 'ਤੇ 'ਧਰਮ ਯੁੱਧ'

ETV Bharat Logo

Copyright © 2024 Ushodaya Enterprises Pvt. Ltd., All Rights Reserved.