ਰਾਏਕੋਟ: ਪਿਛਲੇ ਕਈ ਦਿਨਾਂ ਦੀਆਂ ਅਟਕਲਾਂ ਅਤੇ ਅੜਿੱਕਿਆਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਜਿੱਥੇ ਪੰਜਾਬ ਖਾਸਕਰ ਸੂਬਾ ਕਾਂਗਰਸ ਵਿਚਲਾ ਸਿਆਸੀ ਮਾਹੌਲ ਗਰਮਾਹਟ ਫੜ੍ਹ ਗਿਆ। ਉਥੇ ਹੀ ਸਿੱਧੂ ਦੀ ਪ੍ਰਧਾਨਗੀ ਉੱਪਰ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਵੀ ਪ੍ਰਤੀਕਰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ‘ਤੇ ਨਿਸ਼ਾਨੇ ਸਾਧੇ, ਕਿਹਾ ਕਾਂਗਰਸ ਹਾਈਕਮਾਂਡ ਦੇ ਸਿੱਧੂ ਨੂੰ ਪ੍ਰਧਾਨ ਬਣਾਕੇ ਡਰਾਮੇਬਾਜ਼ੀ ਕੀਤੀ ਹੈ।
ਉਨ੍ਹਾਂ ਨੇ ਕਿਹਾ, ਪਿਛਲੇ ਕੁੱਝ ਮਹੀਨਿਆਂ ਤੋਂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਹਿਤੈਸੀ ਹੋਣ ਸਬੰਧੀ ਸਾਰੀ ਡਰਾਮੇਬਾਜ਼ੀ ਸਿਰਫ਼ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਨਾ ਤਾਂ ਕਾਂਗਰਸ ਨੂੰ ਤੇ ਨਾਲ ਹੀ ਪੰਜਾਬ ਨੂੰ ਇਸ ਦਾ ਕੋਈ ਫਾਇਦਾ ਹੋਣਾ ਹੈ।
ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਇੱਕ ਕਲਾਕਾਰ ਹੋਣ ਨਾਤੇ ਸਟੇਜਾਂ ਉੱਪਰ ਡਰਾਮੇਬਾਜ਼ੀਆਂ ਕਰਦਾ ਆ ਰਿਹਾ ਹੈ। ਇਸੇ ਤਹਿਤ ਉਸ ਨੇ ਸਿਆਸਤ ਨੂੰ ਵੀ ਇੱਕ ਡਰਾਮੇਬਾਜ਼ੀ ਸਮਝ ਦਾ ਹੈ। ਨਾ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਨੂੰ ਤਰਜ਼ੀ ਦਿੰਦਾ ਹੈ।
ਉਨ੍ਹਾਂ ਨੇ ਕਿਹਾ, ਕਿ ਜਦੋਂ ਸਿੱਧੂ ਭਾਜਪਾ ਵਿੱਚ ਹੁੰਦਾ ਸੀ। ਉਦੋਂ ਕਾਂਗਰਸ ਹਾਈ ਕਮਾਂਡ ਦੇ ਲੀਡਰਾਂ ਖ਼ਿਲਾਫ਼ ਬੇਹੱਦ ਘਟੀਆ ਦਰਜੇ ਦੀ ਬਿਆਨਬਾਜ਼ੀ ਕਰਦਾ ਰਿਹਾ ਅਤੇ ਹੁਣ ਪ੍ਰਧਾਨਗੀ ਦੀ ਕੁਰਸੀ ਲਈ ਉਨ੍ਹਾਂ ਦੇ ਸੋਹਲੇ ਗਾਉਣ ਲੱਗ ਪਿਆ।
ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮਤਲਵੀ ਤੇ ਲਾਲਚੀ ਇਨਸਾਨ ਦੱਸਿਆ, ਜੋ ਸਿਰਫ਼ ਆਪਣੇ ਨਿੱਜੀ ਲਾਭ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਪਰ ਕਿਸੇ ਦਾ ਭਲਾ ਕਰਨ ਲਈ ਇੱਕ ਕਦਮ ਨਹੀਂ ਚੱਲ ਸਕਦਾ।
ਇਹ ਵੀ ਪੜ੍ਹੋ:ਕੈਪਟਨ ਦੇ ਖਾਸਮ-ਖਾਸ ਬ੍ਰਹਮ ਮਹਿੰਦਰਾ ਨੇ ਵੀ ਕਬੂਲੀ ਸਿੱਧੂ ਦੀ ਕਪਤਾਨੀ