ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਧ ਰਹੀਆ ਮਹਿੰਗਾਈ ਦੇ ਖਿਲਾਫ਼ ਅਤੇ ਕੈਪਟਨ ਦੀ ਸਰਕਾਰ ਵੱਲੋ ਕੀਤੇ ਗਏ ਵਾਅਦੇ ਜੋ ਪੂਰੇ ਨਹੀਂ ਕੀਤੇ, ਉਸ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਖੰਨਾ 'ਚ ਵੀ ਤਹਿਸੀਲ ਅੱਗੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ।
ਇਸ ਮੌਕੇ ਅਕਾਲੀ ਦਲ ਦੇ ਆਗੂ ਤੇ ਐਸਜੀਪੀਸੀ ਸਾਬਕਾ ਸਕੱਤਰ ਦਿਲਮੇਘ ਸਿੰਘ ਖਟੜਾ, ਯਾਦਵਿੰਦਰ ਸਿੰਘ, ਇਕਬਾਲ ਸਿੰਘ ਚੰਨੀ ਸਾਬਕਾ ਪ੍ਰਧਾਨ ਨੇ ਬੋਲਦੇ ਕਿਹਾ ਕਿ ਜੋ ਕੈਪਟਨ ਦੀ ਸਰਕਾਰ ਨੇ ਜੋ ਵਾਅਦੇ ਕਰਕੇ ਸਰਕਾਰ ਬਣਾਈ ਸੀ ਕੋਈ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਨੌਕਰੀਆਂ ਦੇਣ, ਨਸ਼ਾ ਖਤਮ ਕਰਨਾ, ਕਿਸਾਨਾਂ ਦਾ ਸਾਰਾ ਕਰਜਾ ਮਾਫ ਕਰਨਾ ਜੋ ਨਹੀਂ ਕੀਤਾ ਗਿਆ ਤੇ ਸਿਰਫ਼ ਵੋਟਰਾਂ ਨਾਲ ਧੋਖਾ ਕੀਤਾ ਗਿਆ।
ਇਹ ਵੀ ਪੜ੍ਹੋ: ਐਫਸੀਆਈ ਵੱਲੋਂ ਦਿੱਤੇ ਵਿਕਲਪ ਦਾ ਹੀ ਕਿਸਾਨ ਤਿੰਨ ਮਹੀਨਿਆਂ ਤੋਂ ਕਰ ਰਹੇ ਵਿਰੋਧ: ਹਰਸਿਮਰਤ ਕੌਰ
ਉਨ੍ਹਾਂ ਕਿਹਾ ਕਿ ਜੋ ਖੰਨਾ 'ਚ ਜਾਅਲੀ ਸ਼ਰਾਬ ਫੈਕਟਰੀ ਫੜੀ ਗਈ ਸੀ, ਉਸ ਦੇ ਮਾਲਕਾਂ ਨੂੰ ਨਹੀਂ ਫੜੀਆ ਗਿਆ, ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕੁਮਾਰ ਦੇ ਕਹਿਣ ਤੇ ਕੈਪਟਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਸ ਨੂੰ ਆਪਣੀ ਸਰਕਾਰ 'ਚ ਕੈਬਿਨੇਟ ਦਾ ਅਹੁਦਾ ਦੇ ਦਿੱਤਾ ਹੈ ਤੇ ਲੋਕਾਂ ਨੂੰ ਅੱਗੇ ਵੀ ਝੁਠੇ ਵਾਅਦੇ ਕਰਨ ਦੀ ਤਿਆਰੀ ਕਰ ਰਿਹਾ ਹੈ।