ETV Bharat / state

Ludhiana Again Gas Leak : ਸੈਂਸਰਾਂ 'ਤੇ ਰੀਡਿੰਗ 'ਚ ਗੈਸ ਲੀਕ ਹੋਈ ਨਹੀਂ ਦਿਖਾਈ ਦਿੱਤੀ, ਐਸਡੀਐਮ ਨੇ ਕਿਹਾ- ਮਹਿਲਾ ਗਰਭਵਤੀ ਹੈ, ਤਾਂ ਬੇਹੋਸ਼ ਹੋਈ, ਜਾਂਚ ਜਾਰੀ - ਗੈਸ ਦਾ ਕੋਈ ਅਸਰ ਨਹੀਂ

ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਫਿਰ ਗੈਸ ਲੀਕ ਹੋਣ ਨਾਲ ਦਹਿਸ਼ਤ ਫੈਲ ਗਈ। ਗੈਸ ਲੀਕ ਹੋਣ ਦੀ ਖ਼ਬਰ ਨੇ ਇੱਕ ਵਾਰ ਫਿਰ ਗਿਆਸਪੁਰਾ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਉੱਥੇ ਹੀ, ਮੌਕੇ 'ਤੇ ਪਹੁੰਚੇ ਐੱਸਡੀਐੱਮ ਹਰਜਿੰਦਰ ਸਿੰਘ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਸੈਂਸਰਾਂ 'ਤੇ ਰੀਡਿੰਗ 'ਚ ਗੈਸ ਲੀਕ ਹੋਈ ਨਹੀਂ ਦਿਖਾਈ ਦਿੱਤੀ ਹੈ। ਇਸ ਦੀ ਪੁਸ਼ਟੀ ਸਰਕਾਰੀ ਅਧਿਕਾਰੀ ਨੇ ਕੀਤੀ ਹੈ।

Again Gas Leak in Giaspura of Ludhiana
Again Gas Leak in Giaspura of Ludhiana
author img

By

Published : Jul 28, 2023, 10:46 AM IST

Updated : Jul 28, 2023, 2:32 PM IST

ਗਿਆਸਪੁਰਾ 'ਚ ਮੁੜ ਗੈਸ ਲੀਕ ! ਐਸਡੀਐਮ ਨੇ ਕਿਹਾ- ਮਹਿਲਾ ਗਰਭਵਤੀ ਹੈ, ਤਾਂ ਬੇਹੋਸ਼ ਹੋਈ

ਲੁਧਿਆਣਾ: ਗਿਆਸਪੁਰਾ ਇਲਾਕੇ ਦੇ ਵਿੱਚ ਅੱਜ ਸਵੇਰੇ ਸਹਿਮ ਦਾ ਮਾਹੌਲ ਫੈਲ ਗਿਆ ਜਦੋਂ ਇੱਕ ਗਰਭਵਤੀ ਮਹਿਲਾ ਬੇਹੋਸ਼ ਹੋ ਕੇ ਗਿਰ ਗਈ ਜਿਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਹਿਲਾ ਦੀ ਡਿੱਗਣ ਨਾਲ ਇਲਾਕੇ ਦੇ ਵਿੱਚ ਮੁੜ ਤੋਂ ਗੈਸ ਫੈਲਣ ਦੀ ਖ਼ਬਰ ਫੈਲ ਗਈ। ਲੋਕਾਂ ਦੇ ਵਿੱਚ ਦਹਿਸ਼ਤ ਬਣ ਗਈ ਜਿਸ ਤੋਂ ਬਾਅਦ ਐੱਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ। ਇਲਾਕੇ ਦਾ ਜਾਇਜ਼ਾ ਲਿਆ ਗਿਆ, ਪਰ ਐਸਡੀਐੱਮੀ ਨੇ ਕਿਸੇ ਵੀ ਤਰ੍ਹਾਂ ਦੀ ਗੈਸ ਲੀਕ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।

ਉਨ੍ਹਾਂ ਕਿਹਾ ਕਿ ਮਹਿਲਾ ਪਹਿਲਾ ਹੀ ਕਮਜ਼ੋਰ ਸੀ, ਕਿਉਂਕਿ ਉਹ ਚਾਰ ਮਹੀਨਿਆਂ ਦੀ ਗਰਭਵਤੀ ਸੀ ਕਈ ਵਾਰ ਵੈਸੇ ਵੀ ਗਰਭਵਤੀ ਮਹਿਲਾਵਾਂ ਨੂੰ ਚੱਕਰ ਆ ਜਾਂਦੇ ਹਮ ਜਾਂ ਉਹ ਉਲਟੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਘਬਰਾਉਣ ਨਾ, ਅਸੀਂ ਮੌਕੇ ਉੱਤੇ ਮੌਜੂਦ ਹਾਂ।

ਸੈਂਸਰਾਂ 'ਤੇ ਰੀਡਿੰਗ ਵਿਚ ਕੋਈ ਗੈਸ ਲੀਕ ਨਹੀਂ ਦਿਖਾਈ ਦਿੱਤੀ : ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਅੱਜ ਸਵੇਰੇ (28 ਜੁਲਾਈ, 2023) ਗਿਆਸਪੁਰਾ ਇਲਾਕੇ ਵਿੱਚ ਇੱਕ ਸੰਭਾਵੀ ਗੈਸ ਲੀਕ ਹੋਣ ਦੀ ਸੂਚਨਾ ਮਿਲੀ, ਜਦੋਂ ਇੱਕ ਗਰਭਵਤੀ ਔਰਤ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ। ਪ੍ਰੋਟੋਕੋਲ ਦੇ ਅਨੁਸਾਰ, ਐਸਡੀਐਮ ਅਤੇ ਪੁਲਿਸ ਦੇ ਨਾਲ ਤੁਰੰਤ ਨਗਰ ਨਿਗਮ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ, ਜਿੱਥੇ ਸੈਂਸਰਾਂ ਨਾਲ ਆਲੇ-ਦੁਆਲੇ ਦੀ ਹਵਾ ਦੀ ਜਾਂਚ ਕਰਦੇ ਹੋਏ ਸਾਵਧਾਨੀ ਵਜੋਂ ਘੇਰਾਬੰਦੀ ਕੀਤੀ ਗਈ ਸੀ। ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰਨ 'ਤੇ ਗਰਭਵਤੀ ਔਰਤ ਠੀਕ ਹੋ ਰਹੀ ਹੈ ਅਤੇ ਸੈਂਸਰਾਂ 'ਤੇ ਰੀਡਿੰਗ ਵਿਚ ਕੋਈ ਗੈਸ ਲੀਕ ਨਹੀਂ ਦਿਖਾਈ ਗਈ ਹੈ।

Again Gas Leak in Giaspura of Ludhiana
ਸੈਂਸਰਾਂ 'ਤੇ ਰੀਡਿੰਗ 'ਚ ਗੈਸ ਲੀਕ ਹੋਈ ਨਹੀਂ ਦਿਖਾਈ ਦਿੱਤੀ

ਪੁਲਿਸ ਤਾਇਨਾਤ, ਇਲਾਕਾ ਸੀਲ ਕੀਤਾ ਗਿਆ : ਲੋਕਾਂ ਨੇ ਤੁਰੰਤ ਪੁਲਿਸ ਅਤੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨਾਲ ਸੰਪਰਕ ਕੀਤਾ। ਵਿਧਾਇਕ ਛੀਨਾ ਅਨੁਸਾਰ ਗੈਸ ਲੀਕ ਹੋਣ ਵਰਗੀ ਕੋਈ ਗੱਲ ਨਹੀਂ ਹੈ, ਪਰ ਉਨ੍ਹਾਂ ਨੇ ਅਹਿਤਿਆਤ ਵਜੋਂ ਇਲਾਕਾ ਪੁਲਿਸ ਅਤੇ ਸਿਵਲ ਹਸਪਤਾਲ ਨੂੰ ਜ਼ਰੂਰ ਸੂਚਿਤ ਕੀਤਾ ਗਿਆ। ਫਿਲਹਾਲ ਜ਼ਿਲਾ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਲਾਕਾ ਅਜੇ ਵੀ ਸੀਲ ਹੈ। ਫਿਲਹਾਲ ਨਗਰ ਨਿਗਮ ਦੀਆਂ ਟੀਮਾਂ ਵੀ ਮੌਕੇ 'ਤੇ ਗਟਰ ਆਦਿ ਖੋਲ੍ਹ ਕੇ ਸੀਵਰੇਜ ਲਾਈਨ ਦੀ ਜਾਂਚ ਕਰ ਰਹੀਆਂ ਹਨ।

ਗੈਸ ਦਾ ਕੋਈ ਅਸਰ ਨਹੀਂ : ਮੌਕੇ 'ਤੇ ਪਹੁੰਚੇ ਐੱਸਡੀਐੱਮ ਹਰਜਿੰਦਰ ਸਿੰਘ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਦਕਿ ਐਸਡੀਐਮ ਨੇ ਕਿਹਾ ਹੈ ਕਿ ਅਸੀਂ ਬਿਨਾਂ ਮਾਸਕ ਤੋਂ ਇਲਾਕੇ ਦੇ ਵਿੱਚ ਘੁੰਮ ਰਹੇ ਹਾਂ, ਇਸ ਦਾ ਮਤਲਬ ਹੈ ਕਿ ਗੈਸ ਦਾ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਇਸ ਦੇ ਬਾਵਜੂਦ ਅਸੀਂ ਇਹ ਵੇਖ ਰਹੇ ਹਨ ਕਿ ਕਿਤੇ ਕਿਸੇ ਤਰ੍ਹਾਂ ਦੀ ਕੋਈ ਗੈਸ ਦਾ ਅਸਰ ਤਾਂ ਨਹੀਂ ਹੈ। ਇਸ ਕਰਕੇ ਇਤਿਹਾਤ ਦੇ ਤੌਰ ਉੱਤੇ ਮੌਕੇ 'ਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਵਰੇਜ ਵੀ ਚੈੱਕ ਕੀਤੇ ਹਨ, ਪਰ ਸਭ ਕੁੱਝ ਨੋਰਮਲ ਹੈ।

ਗੈਸ ਲੀਕ ਹੋਣ ਦੀ ਖ਼ਬਰ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਤੈਨਾਤ ਕਰ ਦਿੱਤੀ ਗਈ ਹੈ। ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸਖਾਵੀ ਘਟਨਾ ਨਾ ਵਾਪਰ ਸਕੇ। ਕਾਬਿਲ ਹੈ ਕਿ ਕੁਝ ਸਮੇਂ ਪਹਿਲਾਂ ਹੀ ਲੁਧਿਆਣਾ ਦੇ ਗੈਸ ਦੇ ਵਿੱਚ ਗੈਸ ਲੀਕ ਹੋ ਜਾਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇਲਾਕੇ ਦੇ ਵਿੱਚ ਕਾਫ਼ੀ ਰੋਸ ਦਾ ਮਾਹੌਲ ਸੀ। ਹਾਲਾਂਕਿ ਇਸ ਦੀ ਜਾਂਚ ਰਿਪੋਰਟ ਦੇ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਪਾਇਆ ਗਿਆ ਸੀ। ਮਾਮਲਾ ਐੱਨਜੀਟੀ ਦੇ ਵੀ ਵਿਚਾਰ ਅਧੀਨ ਹੈ।

Last Updated : Jul 28, 2023, 2:32 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.