ਲੁਧਿਆਣਾ : ਸੈਂਟਰਾ ਗਰੀਨ ਵਿੱਚ ਧਮਕੀ ਭਰਿਆ ਲੈਂਟਰ ਮਿਲਣ ਤੋਂ ਬਾਅਦ ਲੁਧਿਆਣਾ ਦੀ ਪੁਲਿਸ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ। ਪੁਲਿਸ ਕਮੀਸ਼ਨਰ ਮਨਦੀਪ ਸਿੰਘ ਦੀ ਅਗਵਾਈ ਵਿੱਚ ਬੱਸ ਸਟੈਂਡ ਦੇ ਨਾਲ 3 ਹੋਰ ਜਨਤਕ ਥਾਵਾਂ ਉਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਪੁਲਿਸ ਮਾੜੇ ਅਨਸਰਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ: ਇਸ ਦੌਰਾਨ ਉਨ੍ਹਾਂ ਨਾਲ ਐਂਟੀ ਟਰੇਰਿਸਟ ਸਕੋਡ, ਐਂਟੀ ਸਬੋਟਸ ਟੀਮ ਵੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਸ਼ਾਮ ਨੂੰ ਹੋਰ ਖੁਲਾਸੇ ਕਰਾਂਗੇ ਕਿ ਇਸ ਤਲਾਸ਼ੀ ਮੁਹਿੰਮ ਦੇ ਦੌਰਾਨ ਉਨ੍ਹਾਂ ਨੂੰ ਕੀ ਕੁਝ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਸੂਰਤ ਅੰਦਰ ਕਾਮਯਾਬ ਨਹੀਂ ਹੋਣ ਦੇਵੇਗੀ ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਅਫ਼ਸਰਾਂ ਦੀ ਟੀਮ ਵੀ ਮੌਜੂਦ ਰਹੇ ਹਨ। ਜਿਨ੍ਹਾਂ ਵੱਲੋਂ ਖੁਦ ਸਟੈਂਡ ਦੇ ਨਾਲ ਬੱਸਾਂ ਦੀ ਵੀ ਚੈਕਿੰਗ ਕੀਤੀ ਗਈ ਰਾਹਗੀਰਾਂ ਤੋਂ ਚੈਕਿੰਗ ਕੀਤੀ ਗਈ ਅਤੇ ਜੇਕਰ ਕੋਈ ਪੁਲਿਸ ਸ਼ੱਕੀ ਲੱਗਦਾ ਸੀ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਇਹ ਅਚਨਚੇਤ ਚੈਕਿੰਗ 3 ਥਾਵਾਂ ਉਤੇ ਚਲਾਈ ਜਾ ਰਹੀ ਹੈ ਉਨ੍ਹਾਂ ਕਿਹਾ ਅਸੀਂ ਜਲਦ ਹੀ ਜਿਹੜੇ ਲੋਕ ਧਮਕੀਆਂ ਦੇ ਰਹੇ ਹਨ ਉਨ੍ਹਾਂ ਦਾ ਪਰਦਾਫਾਸ਼ ਕਰਨ ਵਾਲੇ ਹਾਂ ਉਨ੍ਹਾਂ ਕਿਹਾ ਕਿ ਅਸੀਂ ਇੱਕ ਕੇਸ ਲਗਭਗ ਸੁਲਝਾ ਲਿਆ ਹੈ ਅਤੇ ਅਸੀਂ ਇਸ ਦਾ ਖੁਲਾਸਾ ਕਰਾਗੇ।
ਸਹਿਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ: ਉਨ੍ਹਾਂ ਕਿਹਾ ਕਿਵੇਂ ਕੁਝ ਲੋਕ ਸਹਿਮ ਦਾ ਮਾਹੌਲ ਪੈਦਾ ਕਰਨ ਦੇ ਵਿੱਚ ਲੱਗੇ ਹੋਏ ਹਨ ਅਸੀਂ ਉਨ੍ਹਾਂ ਦਾ ਖੁਲਾਸਾ ਜਲਦ ਕਰਾਂਗੇ ਹੁਣ ਇਹ ਵੀ ਕਿਹਾ ਕਿ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਪੁਖਤਾ ਧਮਕੀਆਂ ਬਾਰੇ ਤਾਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਫਿਰ ਵੀ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ। ਰਾਤ ਦੀ ਪੈਟ੍ਰੋਲਿੰਗ ਵਧਾਈ ਗਈ ਹੈ ਇਸ ਤੋਂ ਇਲਾਵਾ ਸਾਡੇ ਸੀਨੀਅਰ ਅਫ਼ਸਰ ਖੁਦ ਜ਼ਮੀਨੀ ਪੱਧਰ ਤੇ ਜਾ ਕੇ ਕੰਮ ਕਰ ਰਹੇ ਹਨ।
ਥਾਣੇ ਦੀ ਸੁਰੱਖਿਆ ਸਖ਼ਤ: ਉਥੇ ਹੀ ਦੂਜੇ ਪਾਸੇ ਪੁਲਿਸ ਸਟੇਸ਼ਨ ਦੇ ਬਾਹਰ ਬਣਾਏ ਜਾ ਰਹੇ ਬੰਕਰਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਅਜਿਹੀ ਥਾਂ ਹੈ ਜਿੱਥੇ ਲੋਕ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਉਹ ਇਸ ਕਰਕੇ ਇੱਥੇ ਸੁਰੱਖਿਆ ਸਖ਼ਤ ਹੋਣੀ ਬੇਹੱਦ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਕਿਸੇ ਘਟਨਾ ਨਾਲ ਜੁੜ ਕੇ ਨਾ ਵੇਖਿਆ ਜਾਵੇ ਸਗੋਂ ਇਹ ਸੁਰੱਖਿਆ ਦਾ ਮੁੱਦਾ ਹੈ ਇਸ ਕਰਕੇ ਥਾਣੇ ਦੇ ਬਾਹਰ ਸੁਰੱਖਿਆ ਹਮੇਸ਼ਾ ਹੀ ਤੈਨਾਤ ਰਹਿੰਦੀ ਹੈ। ਉਸ ਦੀ ਸਮੇਂ ਸਮੇਂ ਉਤੇ ਸਮੀਖਿਆ ਕਰਕੇ ਉਸ ਨੂੰ ਮੁੜ ਦਰੁਸਤ ਕੀਤਾ ਜਾਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ:- ਪਤੰਗ ਦੀ ਬਾਜ਼ੀ ਪਈ ਮਹਿੰਗੀ, ਹਾਈ ਵੋਲਟੇਜ਼ ਤਾਰਾਂ ਨੇ ਝੁਲਸਿਆ ਬੱਚਾ