ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਵਿੱਚ ਵੱਖਰੇ ਵੱਖਰੇ ਰੰਗ ਵੇਖਣ ਨੂੰ ਮਿਲ ਰਹੇ ਹਨ। ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਪੀਪਲਜ਼ ਪਾਰਟੀ ਆਫ਼ ਇੰਡੀਆ ਡੈਮੋਕਰੇਟਿਵ ਦੇ ਉਮੀਦਵਾਰ ਬਲਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬ ਦੇ ਵਿੱਚ ਦੂਜੇ ਅਜਿਹੇ ਇਕਲੌਤੇ ਉਮੀਦਵਾਰ ਹਨ ਜੋ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਚਰਨਜੀਤ ਸਿੰਘ ਚੰਨੀ ਹਨ ਜੋ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਹਨ ਅਤੇ ਦੂਜੇ ਪਾਸੇ ਉਹ ਨੇ ਜੋ ਦੋ ਹਲਕਿਆਂ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸਕੂਟੀ ’ਤੇ ਕਰ ਰਹੇ ਪ੍ਰਚਾਰ
ਬਲਜੀਤ ਸਿੰਘ ਪੀਪਲਜ਼ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਵ ਤੋਂ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਤੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਵੱਲੋਂ ਸਕੂਟਰੀ ’ਤੇ ਸੁਰੱਖਿਆ ਮੁਲਾਜ਼ਮ ਨੂੰ ਨਾਲ ਬਿਠਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਕਿ ਜ਼ਰੂਰੀ ਨਹੀਂ ਸਿਰਫ਼ ਪੈਸਿਆਂ ਦੇ ਨਾਲ ਹੀ ਵੋਟਾਂ ਪਵਾਈਆਂ ਜਾਂਦੀਆਂ ਹਨ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਨਾਂ ਪੈਸੇ ਵੀ ਤੁਸੀਂ ਵਿਧਾਇਕ ਬਣ ਸਕਦੇ ਹੋ ਜੇਕਰ ਚੰਗੇ ਕੰਮ ਕੀਤੇ ਹੋਣ। ਉਨ੍ਹਾਂ ਕਿਹਾ ਕਿ ਉਹ ਸਕੂਟਰੀ ’ਤੇ ਹੀ ਲੋਕਾਂ ਦੇ ਨਾਲ ਘਰ ਘਰ ਜਾ ਕੇ ਅਪੀਲ ਕਰ ਰਹੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।
ਦੋ ਹਲਕਿਆਂ ਦੇ ਉਮੀਦਵਾਰ
ਬਲਜੀਤ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਤੋਂ ਬਾਅਦ ਦੂਜੇ ਅਜਿਹੇ ਇਕਲੌਤੇ ਉਮੀਦਵਾਰ ਨਹੀਂ ਜੋ ਪੰਜਾਬ ਵਿੱਚ ਦੋ ਵਿਧਾਨ ਸਭਾ ਹਲਕਿਆਂ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹੋਣ। ਬਲਜੀਤ ਸਿੰਘ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕਾ ਅਤੇ ਲੁਧਿਆਣਾ ਦੱਖਣੀ ਤੋਂ ਚੋਣ ਮੈਦਾਨ ਚੋਣ ਮੈਦਾਨ ਵਿੱਚ ਉੱਤਰੇ ਹਨ। ਆਤਮ ਨਗਰ ਤੋਂ ਸਿਮਰਜੀਤ ਬੈਂਸ ਮੌਜੂਦਾ ਵਿਧਾਇਕ ਰਹੇ ਹਨ ਜਦੋਂ ਕਿ ਦੂਜੇ ਪਾਸੇ ਲੁਧਿਆਣਾ ਦੱਖਣੀ ਤੋਂ ਬੈਂਸ ਦੇ ਹੀ ਭਰਾ ਬਲਵਿੰਦਰ ਬੈਂਸ ਜਿੱਤਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਤੋਂ ਬਾਅਦ ਉਹ ਅਜਿਹੇ ਉਮੀਦਵਾਰ ਨੇ ਜੋ ਦੋ ਵਿਧਾਨ ਸਭਾ ਹਲਕਿਆਂ ਵਿੱਚ ਟੱਕਰ ਦੇ ਰਹੇ ਹਨ।
ਦੱਸੇ ਆਪਣੇ ਏਜੰਡੇ
ਬਲਜੀਤ ਸਿੰਘ ਨੇ ਆਪਣੇ ਏਜੰਡੇ ਦੱਸਦਿਆਂ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਮੁੱਖ ਮੰਤਵ ਸੜਕਾਂ ਨੂੰ ਠੀਕ ਕਰਵਾਉਣਾ ਹੈ ਕਿਉਂਕਿ ਸੜਕਾਂ ਰਾਹੀਂ ਹੀ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਇੰਨ੍ਹਾਂ ਹੀ ਨਹੀਂ ਸੜਕਾਂ ਖ਼ਰਾਬ ਹੋਣ ਕਰਕੇ ਸੜਕ ਹਾਦਸੇ ਵੀ ਹੁੰਦੇ ਹਨ ਜਿਸ ਵਿਚ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਜੇਕਰ ਸ਼ਹਿਰ ਦਾ ਵਿਕਾਸ ਜਾਂ ਹਲਕੇ ਦਾ ਵਿਕਾਸ ਕਰਨਾ ਹੈ ਤਾਂ ਹਲਕੇ ਦੀਆਂ ਸੜਕਾਂ ਦੁਰਸਤ ਹੋਣੀਆਂ ਬੇਹੱਦ ਜ਼ਰੂਰੀ ਹਨ।
ਦੋਵੇਂ ਬੈਂਸ ਭਰਾਵਾਂ ਦੇ ਵਿਰੁੱਧ ਨਿੱਤਰੇ
ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਸਿਮਰਜੀਤ ਬੈਂਸ ਲਗਾਤਾਰ ਜਿੱਤਦੇ ਆਏ ਹਨ ਤੇ ਇਸ ਵਾਰ ਵੀ ਉਹ ਲੋਕ ਇਨਸਾਫ ਪਾਰਟੀ ਦੇ ਆਤਮ ਨਗਰ ਤੋਂ ਉਮੀਦਵਾਰ ਹਨ ਜਦੋਂ ਕਿ ਦੂਜੇ ਪਾਸੇ ਲੁਧਿਆਣਾ ਦੱਖਣੀ ਤੋਂ ਬਲਵਿੰਦਰ ਬੈਂਸ ਲਗਾਤਾਰ ਜਿੱਤਦੇ ਆਏ ਹਨ ਅਤੇ ਉਹ ਵੀ ਦਸ ਸਾਲ ਤੋਂ ਵਿਧਾਇਕ ਰਹੇ ਹਨ। ਬਲਜੀਤ ਸਿੰਘ ਦੋਵੇਂ ਬੈਂਸ ਭਰਾਵਾਂ ਦੇ ਖ਼ਿਲਾਫ਼ ਚੋਣ ਲੜ ਰਹੇ ਹਨ। ਦੋਵਾਂ ਦੇ ਹਲਕਿਆਂ ਤੋਂ ਉਹਨਾਂ ਨੇ ਨਾਮਜ਼ਦਗੀ ਭਰੀ ਅਤੇ ਦੋ ਹਲਕਿਆਂ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਇਹ ਵੀ ਪੜ੍ਹੋ: ਚਰਨਜੀਤ ਚੰਨੀ 'ਤੇ FIR ਦਰਜ ਹੋਣ ਤੋਂ ਬਾਅਦ ਸਾਹਮਣੇ ਆਇਆ ਵੱਡਾ ਬਿਆਨ