ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਲੈ ਕੇ ਪੰਜਾਬ ਭਰ 'ਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਏ.ਡੀ.ਜੀ.ਪੀ. ਐੱਮ.ਐੱਫ.ਫਾਰੂਕੀ ਨੇ ਲੁਧਿਆਣਾ 'ਚ ਨਸ਼ਾ ਪੀੜਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਇਲਾਕੇ 'ਚ ਨਸ਼ੇ ਦੀ ਸਪਲਾਈ ਕਰਦਾ ਹੈ ਤਾਂ ਉਸ 'ਤੇ ਕਾਬੂ ਪਾਉਣ ਲਈ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਉਨ੍ਹਾ ਕਿਹਾ ਕਿ ਜੋ ਲੋਕ ਇਲਾਕੇ ਵਿੱਚ ਵਾਰਦਾਤ ਅਤੇ ਨਸ਼ੇ ਦੀ ਸਪਲਾਈ ਕਰ ਰਹੇ ਨੇ ਉਨ੍ਹਾਂ ਉੱਤੇ ਠੱਲ ਪਾਉਣ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਰੀ ਹੈ।
ਪੋਰਟਲ ਵੀ ਬਣਾਇਆ ਗਿਆ: ਏਡੀਜੀਪੀ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਲੁਧਿਆਣਾ ਵਿੱਚ ਜੇਕਰ ਕੋਈ ਵੀ ਸ਼ੱਕੀ ਸ਼ਖ਼ਸ ਜਾਂ ਨਸ਼ਾ ਤਸਕਰ ਇਲਾਕੇ ਵਿੱਚ ਦਿਖਾਈ ਦਿੰਦਾ ਹੈ ਤਾਂ ਇੱਕ ਪੋਰਟਲ ਦੀ ਸ਼ਤਾਪਨਾ ਕੀਤੀ ਗਈ ਹੈ। ਇਸ ਪੋਰਟਲ ਰਾਹੀਂ ਲੋਕ ਪੁਲਿਸ ਨਾਲ ਜਲਦ ਤੋਂ ਜਲਦ ਸ਼ਰਾਰਤੀ ਅਨਸਰਾਂ ਸਬੰਧੀ ਜਾਣਕਾਰੀ ਸਾਂਝੀ ਕਰ ਸਕਦੇ ਨੇ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਹਰ ਤਇੱਕ ਪਹਿਚਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਦੌਰਾਨ ਏਡੀਜੀਪੀ ਨੇ ਪੰਜਾਬ ਦੇ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਮਦਦ ਲੈ ਰਹੇ ਕਿਉਂਕਿ ਜੇਕਰ ਪੰਜਾਬ ਵਿਚੋ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਸਮਾਜ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਮਰ ਪੁਰਾ ਇਲਾਕੇ ਦੇ ਵਿੱਚ ਕਿੰਨੀ ਰਿਕਵਰੀ ਹੋਈ ਇਸ ਸਬੰਧੀ ਦੇਰ ਸ਼ਾਮ ਨੂੰ ਪੂਕੇ ਪੰਜਾਬ ਦੀ ਰਿੋਪਰਚ ਦੇ ਨਾਲ ਖੁਲਾਸਾ ਕੀਤਾ ਜਾਵੇਗਾ।
ਲੋਕਾਂ ਨੂੰ ਮਿਲੇ ਏਡੀਜੀਪੀ: ਉਨ੍ਹਾਂ ਕਿਹਾ ਨਸ਼ੇ ਦੀ ਖਾਤਮੇ ਲਈ ਪੂਰੇ ਪੰਜਾਬ ਵਿੱਚ ਡੀ ਜੀ ਪੀ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਲੁਧਿਆਣਾ ਦੇ ਉਹ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਨਸ਼ੇ ਦੀ ਸਪਲਾਈ ਦੀਆਂ ਖ਼ਬਰਾਂ ਵੀ ਨਸ਼ਰ ਹੁੰਦੀਆਂ ਰਹੀਆਂ ਸਨ। ਇਸ ਦੌਰਾਨ ਏਡੀਜੀਪੀ ਖ਼ੁਦ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦਿੱਤੇ ਅਤੇ ਲੋਕਾਂ ਨੂੰ ਇਹ ਅਪੀਲ ਕਰਦੇ ਵਿਖਾਈ ਦਿੱਤੇ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੇਕਰ ਕੋਈ ਉਨ੍ਹਾਂ ਦੇ ਇਲਾਕੇ ਵਿਚ ਨਸ਼ਾ ਵੇਚਦਾ ਹੈ ਤਾਂ ਤੁਰੰਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਉਹ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਜਾਣਕਾਰੀ ਦੇਣ।
ਇਹ ਵੀ ਪੜ੍ਹੋ: Lok Sabha by election: ਲੋਕ ਸਭਾ ਸੀਟ ਲਈ ਭਾਜਪਾ ਨੇ ਖਿੱਚੀ ਤਿਆਰੀ, ਕਈ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਛੱਡ ਭਾਜਪਾ 'ਚ ਹੋਏ ਸ਼ਾਮਿਲ
ਦੱਸ ਦਈਏ ਇਸ ਤੋਂ ਪਹਿਲਾਂ ਵੀ ਬੀਤੇ ਦਿਨੀ ਪੰਜਾਬ ਪੁਲਿਸ ਨੇ ਨਸ਼ੇ ਅਤੇ ਗੈਂਗਸਟਰਾਂ ਉੱਤੇ ਕਾਬੂ ਪਾਉਣ ਲਈ ਸਰਚ ਅਭਿਆਨ ਚਲਾਇਆ ਸੀ। ਇਸ ਸਰਚ ਅਭਿਆਨ ਦੌਰਾਨ ਗੈਂਗਸਟਰਾਂ ਦੇ ਹਮਦਰਦਾਂ ਉੱਤੇ ਪੁਲਿਸ ਨੇ ਦਬਿਸ਼ ਦਿੱਤੀ ਸੀ। ਇਸ ਤੋਂ ਇਲਾਵਾ ਸ਼ੱਕੀ ਘਰਾਂ ਨੂੰ ਫਰੋਲ ਕੇ ਪੁਲਿਸ ਨੇ ਬਹੁਤ ਸਾਰੀਆਂ ਇਲੋਕਟ੍ਰੋਨਿਕ ਡਿਵਾਈਸਾਂ ਵੀ ਜ਼ਬਤ ਕੀਤੀਆਂ ਸਨ ਜੋ ਲੈਬ ਵਿੱਚ ਚੈਕਿੰਗ ਲਈ ਭੇਜੀਆਂ ਗਈਆਂ ਸਨ।