ਲੁਧਿਆਣਾ: ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ 'ਤੇ ਅਧਾਰਿਤ ਫਿਲਮ 'ਸਰਾਭਾ' ਸਿਨੇਮਾ ਘਰਾਂ 'ਚ 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਫਿਲਮ ਦੇ ਨਿਰਦੇਸ਼ਕ ਕਵੀਰਾਜ ਨੇ ਇਸ ਤੋਂ ਇਲਾਵਾ ਫਿਲਮ 'ਚ ਮੁਕਲ ਦੇਵ, ਕਰਤਾਰ ਸਿੰਘ, ਮਲਕੀਤ ਰੌਣੀ, ਜਸਪਿੰਦਰ ਚੀਮਾ, ਅਕਾਸ਼ ਯਾਦਵ ਸਣੇ ਕਈ ਹਸਤੀਆਂ ਆਪਣੀ ਅਦਾਕਰੀ ਦਾ ਲੋਹਾ ਮਨਵਾਉਣ ਜਾ ਰਹੀਆਂ ਹਨ। ਫਿਲਮ ਦੇ ਅਦਾਕਾਰ ਅੱਜ ਸ਼ਹੀਦ ਕਰਤਾਰ ਸਿੰਘ ਦੇ ਜੱਦੀ ਪਿੰਡ ਸਰਾਭਾ ਪਹੁੰਚੇ, ਜਿੱਥੇ ਉਨਾਂ ਪੱਤਰਕਾਰ ਵਾਰਤਾ ਕੀਤੀ, ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦਾਂ ਨੂੰ ਸਮਰਪਿਤ ਇਹ ਫਿਲਮ ਬਣਾਈ ਗਈ ਹੈ। ਜਿਸ ਦੇ ਵਿੱਚ ਦਰਸਾਇਆ ਗਿਆ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਕੀ ਕੁਝ ਕੀਤਾ ਸੀ।
ਪਾਲੀਵੁੱਡ ਅਦਾਕਾਰਾਂ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰ ਵੀ ਨਿਭਾਅ ਰਹੇ ਅਹਿਮ ਕਿਰਦਾਰ: ਇਸ ਦੌਰਾਨ ਫਿਲਮ ਦੇ ਨਿਰਦੇਸ਼ਕ ਕਵੀਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਫਿਲਮ ਦੇ ਵਿੱਚ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਉੱਤੇ ਅਧਾਰਤ ਹੈ। ਉਹਨਾਂ ਨੇ ਆਜ਼ਾਦੀ ਲਈ ਜੋ ਸੰਘਰਸ਼ ਕੀਤਾ, ਵਿਦੇਸ਼ ਜਾ ਕੇ ਆਜ਼ਾਦੀ ਦੇ ਲਈ ਲੜਾਈ ਦੇ ਨਾਲ ਨਾਲ ਉਹਨਾਂ ਦੀ ਸ਼ਹੀਦੀ ਅਤੇ ਉਨਾਂ ਦਾ ਸਮਾਜ ਦੇ ਵਿੱਚ ਉਹਨਾਂ ਵੱਲੋਂ ਸੇਧ ਅਤੇ ਅੰਗਰੇਜ਼ੀ ਹਕੂਮਤ ਨਾਲ ਕਿੱਦਾਂ ਲੋਹਾ ਲਿਆ ਇਸ ਤੇ ਅਧਾਰਤ ਹੈ। ਇਸ ਫਿਲਮ ਵਿੱਚ ਕਈ ਪੰਜਾਬੀ ਫਿਲਮ ਨਾਲ ਸੰਬੰਧਿਤ ਅਦਾਕਾਰ ਅਤੇ ਅਹਿਮ ਕਿਰਦਾਰ ਨਿਭਾਅ ਰਹੇ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਕਾਫੀ ਖੋਜ ਕਰਨ ਤੋਂ ਬਾਅਦ ਇਹ ਫਿਲਮ ਤਿਆਰ ਕੀਤੀ ਹੈ। ਜਿਸ 'ਚ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਦੀਆਂ ਅਹਿਮ ਗੱਲਾਂ ਨੂੰ ਉਹਨਾਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਹੈ ਕਿ ਇਹ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।
- Victims Mother Asha Rani Was Discharged: ਪੁੱਤ ਦੀ ਤਸ਼ੱਦਦ ਦਾ ਸ਼ਿਕਾਰ ਮਾਂ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਮਾਂ ਨੂੰ ਲਿਜਾਇਆ ਗਿਆ ਸੁਪਨਿਆਂ ਦੇ ਘਰ
- Punjab jawan martyred in Rajouri: ਦੇਸ਼ ਸੇਵਾ ਦੇ ਲੇਖੇ ਲਾਈ ਪੰਜਾਬ ਦੇ ਇੱਕ ਹੋਰ ਪੁੱਤ ਨੇ ਆਪਣੀ ਜਾਨ, ਰਾਜੌਰੀ 'ਚ ਹੋਇਆ ਸ਼ਹੀਦ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
- Gurmeet Singh Meet Hayer Ring Ceremony: ਖੇਡ ਮੰਤਰੀ ਮੀਤ ਹੇਅਰ ਦਾ ਮੇਰਠ 'ਚ ਮੰਗਣਾ ਅੱਜ, ਡਾ. ਗੁਰਵੀਨ ਬਣਨ ਜਾ ਰਹੀ ਹੈ ਜੀਵਨਸਾਥੀ
ਸਰਕਾਰਾਂ ਨੇ ਨਹੀਂ ਦਿੱਤਾ ਸ਼ਹੀਦਾਂ ਵੱਲ ਧਿਆਨ: ਉੱਥੇ ਹੀ ਦੂਜੇ ਪਾਸੇ ਫਿਲਮ ਦੇ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਮਲਕੀਤ ਰੋਣੀ ਨੇ ਕਿਹਾ ਕਿ ਕਿਸੇ ਵੀ ਸੂਬੇ ਦਾ ਸਰਮਾਇਆ ਉਸ ਦੇ ਸ਼ਹੀਦ ਹੁੰਦੇ ਹਨ। ਉਹਨਾਂ ਕਿਹਾ ਕਿ ਸਾਡੀ ਇਹ ਬਦਕਿਸਮਤੀ ਰਹੀ ਹੈ ਕਿ ਜਿੰਨੀ ਵੀ ਸੂਬੇ ਤੇ ਕੇਂਦਰ 'ਚ ਸਰਕਾਰਾਂ ਹਨ। ਉਹਨਾਂ ਨੇ ਸ਼ਹੀਦਾਂ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੇ ਸ਼ਹੀਦਾਂ ਦੇ ਸਦਕਾ ਹੀ ਅਸੀਂ ਆਜ਼ਾਦ ਹਾਂ ਅਤੇ ਅਸੀਂ ਆਪਣੇ ਸ਼ਹੀਦਾਂ ਨੂੰ ਹੀ ਭੁੱਲੀ ਬੈਠੇ ਹਾਂ। ਉਹਨਾਂ ਕਿਹਾ ਕਿ ਕਰਤਾਰ ਸਿੰਘ ਸਰਾਭਾ ਅਜਿਹੇ ਆਜ਼ਾਦੀ ਘੁਲਾਟੀਏ ਸਨ, ਜਿਨਾਂ ਤੋਂ ਸੇਧ ਲੈ ਕੇ ਕੇਵਲ ਪੰਜਾਬੀਆਂ ਨੇ ਹੀ ਨਹੀਂ ਬਲਕਿ ਕਈ ਭਾਰਤੀਆਂ ਨੇ ਵੀ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਅਹਿਮ ਯੋਗਦਾਨ ਪਾਇਆ ਉਹਨਾਂ ਕਿਹਾ ਕਿ ਕਰਤਾਰ ਸਿੰਘ ਸਰਾਭਾ ਸਭ ਤੋਂ ਘੱਟ ਉਮਰ ਦੇ ਪੱਤਰਕਾਰ ਅਤੇ ਸਭ ਤੋਂ ਘੱਟ ਉਮਰ ਦੇ ਪਾਈਲਟ ਵੀ ਰਹਿ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਫਿਲਮ ਦੀ ਪ੍ਰਮੋਸ਼ਨ ਨਹੀਂ ਕਰ ਰਹੇ। ਸਗੋਂ ਅਜਿਹੀ ਫਿਲਮਾਂ ਨੂੰ ਜਰੂਰ ਆਪਣੀ ਨਵੀਂ ਪੀੜੀ ਨੂੰ ਵਿਖਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਵਿਸ਼ਾਲ ਇਤਿਹਾਸ ਅਤੇ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਰੱਖ ਸਕਣ।