ETV Bharat / state

ਅਸਲਾ ਲਾਇਸੈਂਸ ’ਤੇ ਪੁਲਿਸ ਸਖ਼ਤ, ਆਹ ਗੱਲਾਂ ਕੰਨ੍ਹ ਖੋਲ੍ਹ ਕੇ ਸੁਣਨ ਹਥਿਆਰ ਰੱਖਣ ਦੇ ਸ਼ੌਂਕੀਨ ! - ਪੰਜਾਬੀਆਂ ਨੂੰ ਹਥਿਆਰਾਂ ਦਾ ਸ਼ੌਂਕ

ਅਸਲਾ ਲਾਇਸੈਂਸ ਹਥਿਆਰ ਰੱਖਣ ਨੂੰ ਲੈਕੇ ਲੁਧਿਆਣਾ ਬਰਾਂਚ ਦੇ ਏਸੀਪੀ ਸਰਵਜੀਤ ਸਿੰਘ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਸ਼ੌਂਕ ਲਈ ਹਥਿਆਰ ਨਹੀਂ ਦਿੰਦੇ ਇਸ ਲਈ ਬਕਾਇਦਾ ਮਾਪਦੰਡ ਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਹੋਰ ਵੀ ਅਹਿਮ ਜਾਣਕਾਰੀ ਅਸਲੇ ਰੱਖਣ ਵਾਲੇ ਬਾਰੇ ਜਾਣਕਾਰੀ ਦਿੱਤੀ ਹੈ।

ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ
ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ
author img

By

Published : Jun 2, 2022, 6:37 PM IST

ਲੁਧਿਆਣਾ: ਪੰਜਾਬ ਵਿੱਚ ਬੀਤੇ ਕੁਝ ਮਹੀਨਿਆਂ ਦੇ ਵਿੱਚ ਜੋ ਹਾਲਾਤ ਬਣੇ ਹਨ ਉਸ ਨੂੰ ਲੈ ਕੇ ਹੁਣ ਲੋਕਾਂ ਦਾ ਰੁਝਾਨ ਅਸਲਾ ਲਾਇਸੈਂਸ ਵੱਲ ਵਧਣ ਲੱਗਾ ਹੈ। ਰੋਜ਼ਾਨਾ ਲਾਇਸੈਂਸ ਲੈਣ ਲਈ ਦਰਜਨ ਦੇ ਕਰੀਬ ਇਕੱਲੇ ਲੁਧਿਆਣਾ ਵਿੱਚ ਅਰਜ਼ੀਆਂ ਆ ਰਹੀਆਂ ਹਨ ਜਿਸ ਨੂੰ ਲੈ ਕੇ ਲੁਧਿਆਣਾ ਅਸਲਾ ਬਰਾਂਚ ਦੇ ਅਫਸਰ ਇਸ ਦੀ ਏਸੀਪੀ ਸਰਵਜੀਤ ਸਿੰਘ ਨੇ ਕਿਹਾ ਕਿ ਉਹ ਸ਼ੌਂਕ ਲਈ ਹਥਿਆਰ ਨਹੀਂ ਦਿੰਦੇ ਇਸ ਲਈ ਬਕਾਇਦਾ ਮਾਪਦੰਡ ਹੁੰਦੇ ਹਨ। ਅਸਲੇ ਦੀ ਵੀ ਵੱਖ-ਵੱਖ ਕੈਟਾਗਿਰੀ ਹੁੰਦੀ ਹੈ।

ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ
ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ

ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਅਸਲਾ ਲਾਇਸੈਂਸ ਜਾਰੀ ਕਰਨ ਸਮੇਂ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਹਥਿਆਰ ਦੀ ਗਲਤ ਵਰਤੋਂ ਨਾ ਕਰ ਸਕੇ। ਏਸੇਪੀ ਨੇ ਕਿਹਾ ਕਿ ਇਸ ਸਬੰਧੀ ਲਾਇਸੈਂਸ ਲਈ ਬਿਨੇਕਰਤਾ ਦੀ ਬਕਾਇਦਾ ਜਾਂਚ ਕੀਤੀ ਜਾਂਦੀ ਹੈ ਕਿ ਉਸ ਨੂੰ ਅਸਲੇ ਦੀ ਕਿੰਨੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੈ ਅਸੀਂ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜਾਨ ਦਾ ਖਤਰਾ ਹੈ ਤਾਂ ਉਸ ਸਬੰਧੀ ਵੀ ਖ਼ੁਫੀਆ ਏਜੰਸੀਆਂ ਪਤਾ ਕਰਨ ਤੋਂ ਬਾਅਦ ਹੀ ਉਸ ਨੂੰ ਲਾਇਸੈਂਸ ਜਾਰੀ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਇੱਕ ਲਾਇਸੈਂਸ ਦੇ ਕਿੰਨੇ ਹਥਿਆਰ ਰੱਖੇ ਜਾ ਸਕਦੇ।

ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ
ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ

ਪੰਜਾਬ ਪੁਲਿਸ ਨਾਲੋਂ ਪੰਜਾਬ ਦੇ ਲੋਕਾਂ ਕੋਲ ਵੱਧ ਅਸਲਾ: ਬੀਤੇ ਦਿਨੀਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਪੰਜਾਬ ਵਿੱਚ ਲਗਪਗ ਤਿੰਨ ਕਰੋੜ ਦੀ ਆਬਾਦੀ ਹੈ ਜਿੰਨ੍ਹਾਂ ਵਿੱਚ ਸਵਾ ਚਾਰ ਲੱਖ ਲੋਕਾਂ ਦੇ ਕੋਲ ਲਾਇਸੈਂਸੀ ਹਥਿਆਰ ਹਨ। ਇੰਨ੍ਹਾਂ ਵਿੱਚ ਕਈਆਂ ਦੇ ਕੋਲ ਅੱਤ ਆਧੁਨਿਕ ਲੱਖਾਂ ਰੁਪਏ ਦੀ ਕੀਮਤ ਦੇ ਵਿਦੇਸ਼ੀ ਹਥਿਆਰ ਵੀ ਹਨ ਜਦੋਂ ਕਿ ਦੂਜੇ ਪਾਸੇ ਪੰਜਾਬ ਪੁਲਿਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੀ ਕੁੱਲ 82,000 ਜਵਾਨਾਂ ਦੇ ਕੋਲ ਸਵਾ ਲੱਖ ਦੇ ਕਰੀਬ ਹਥਿਆਰ ਹਨ ਜਿੰਨ੍ਹਾਂ ਵਿੱਚ ਅੱਤਵਾਦ ਦੇ ਦੌਰ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ।

ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ
ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ

ਪੰਜਾਬੀਆਂ ਨੂੰ ਹਥਿਆਰਾਂ ਦਾ ਸ਼ੌਂਕ: ਪੰਜਾਬ ਦੇ ਵਿੱਚ ਲੋਕਾਂ ਨੂੰ ਹਥਿਆਰ ਰੱਖਣ ਦਾ ਸ਼ੌਂਕ ਕੋਈ ਨਵਾਂ ਨਹੀਂ ਹੈ ਸਗੋਂ ਲੋਕਾਂ ਨੂੰ ਹਥਿਆਰ ਰੱਖਣਾ ਸ਼ੁਰੂ ਤੋਂ ਹੀ ਪਸੰਦ ਹੈ। ਪਿੰਡਾਂ ਦੇ ਵਿੱਚ ਪਹਿਲਾਂ ਦੁਨਾਲੀਆਂ ਰੱਖੀਆਂ ਜਾਂਦੀਆਂ ਸਨ ਪਰ ਜਦੋਂ ਅੱਤਵਾਦ ਦਾ ਦੌਰ ਪੰਜਾਬੀ ਵਿਚ ਆਇਆ ਤਾਂ ਆਪਣੇ ਬਚਾਅ ਲਈ ਲੋਕਾਂ ਵਿਚ ਲਾਇਸੈਂਸੀ ਹਥਿਆਰ ਰੱਖਣ ਦਾ ਚਲਨ ਵੀ ਵਧਿਆ ਪਰ ਸਾਲ 2019 ਦੇ ਵਿੱਚ ਲਾਇਸੈਂਸੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੁਆਰਾ ਐਕਟ ’ਚ ਸੋਧ ਕੀਤੀ ਗਈ ਜਿਸ ਨੂੰ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਗਿਆ ਤੇ ਹਥਿਆਰ ਰੱਖਣ ਲਈ ਲਾਇਸੈਂਸ ਦੇ ਵਿੱਚ ਹੋਰ ਸਖ਼ਤੀ ਕਰ ਦਿੱਤੀ ਗਈ ਜਿਸ ਲਈ ਹਰ ਬਿਨੈਕਾਰ ਨੂੰ ਡੋਪ ਟੈਸਟ ਵੀ ਕਰਵਾਉਣਾ ਪੈਂਦਾ ਸੀ ਅਤੇ ਨਸ਼ੇ ਦਾ ਆਦੀ ਪਾਏ ਜਾਣ ਤੇ ਉਸ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਮਿਲਦੀ ਹੈ।

ਸ਼ੌਕ ਲਈ ਨਹੀਂ ਮਿਲਦੇ ਹਥਿਆਰ: ਪੰਜਾਬ ਪੁਲਿਸ ਨੇ ਹੁਣ ਅਸਲੇ ਦਾ ਲਾਇਸੈਂਸ ਲੈਣ ਲਈ ਸਖ਼ਤੀ ਵਧਾ ਦਿੱਤੀ ਹੈ। ਇਸ ਨੂੰ ਕਈ ਕੈਟਾਗਰੀ ਵਿਚ ਉਨ੍ਹਾਂ ਵੱਲੋਂ ਵੰਡਿਆ ਗਿਆ ਹੈ। ਖਾਸ ਕਰਕੇ ਸੇਵਾਮੁਕਤ ਫੌਜ ਦੇ ਜਵਾਨਾਂ ਅਫ਼ਸਰਾਂ ਆਦਿ ਨੂੰ ਅਸਲਾ ਲਾਈਸੈਂਸ ਜਲਦ ਮਿਲ ਜਾਂਦਾ ਹੈ। ਲੁਧਿਆਣਾ ਅਸਲਾ ਸ਼ਾਖਾ ਦੇ ਮੁਖੀ ਏਸੀਪੀ ਸਰਵਜੀਤ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਫੌਜੀਆਂ ਨੂੰ ਅਸਲੇ ਦੀ ਸਿਖਲਾਈ ਹੁੰਦੀ ਹੈ ਅਤੇ ਫੌਜ ਤੋਂ ਆਉਣ ਤੋਂ ਬਾਅਦ ਉਹ ਸੁਰੱਖਿਆ ਮੁਲਾਜ਼ਮਾਂ ਜਾਂ ਸੁਰੱਖਿਆ ਸੁਪਰਵਾਈਜ਼ਰ ਆਦਿ ਦੀ ਨੌਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਲਾਇਸੈਂਸ ਨਾਲ ਉਨ੍ਹਾਂ ਨੂੰ ਇਹ ਨੌਕਰੀ ਕਰਨ ’ਚ ਕਾਫੀ ਸੌਖ ਹੋ ਜਾਂਦੀ ਹੈ ਇਸ ਲਈ ਉਨ੍ਹਾਂ ਨੂੰ ਅਸਲੀ ਦਾ ਲਾਈਸੈਂਸ ਜਲਦੀ ਜਾਰੀ ਹੋ ਜਾਂਦਾ ਹੈ।

ਅਸਲਾ ਲਾਇਸੈਂਸ ਨੂੰ ਲੈਕੇ ਅਹਿਮ ਜਾਣਕਾਰੀ

ਉਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਹਥਿਆਰ ਸ਼ੌਂਕ ਲਈ ਰੱਖਣ ਲਈ ਲਾਇਸੈਂਸ ਕਦੇ ਵੀ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆ ਕਿ ਕਹਿੰਦਾ ਹੈ ਕਿ ਉਸ ਨੂੰ ਜਾਨ ਦਾ ਖ਼ਤਰਾ ਹੈ ਤਾਂ ਉਸ ਨਾਲ ਸਬੰਧਿਤ ਥਾਣੇ ਅੰਦਰ ਪਹਿਲਾਂ ਉਸ ਦਾ ਰਿਕਾਰਡ ਚੈੱਕ ਕੀਤਾ ਜਾਂਦਾ ਹੈ ਬਾਕਾਇਦਾ ਖੁਫ਼ੀਆ ਏਜੰਸੀਆਂ ਤੋਂ ਰਿਪੋਰਟਾਂ ਲੈਣ ਤੋਂ ਬਾਅਦ ਹੀ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਸਲੇ ਦਾ ਲਾਇਸੈਂਸ ਦੇਣਾ ਉਨ੍ਹਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਕਰਕੇ ਲਾਈਸੈਂਸ ਬਿਨੈਕਾਰ ਨਾਲ ਉਹ ਖੁਦ ਮੁਲਾਕਾਤ ਕਰ ਕੇ ਉਸ ਤੋਂ ਬਾਅਦ ਹੀ ਇਹ ਫ਼ੈਸਲਾ ਲੈਂਦੇ ਹਨ ਕਿ ਉਨ੍ਹਾਂ ਨੂੰ ਲਾਇਸੈਂਸ ਦੇਣਾ ਹੈ ਜਾਂ ਨਹੀਂ ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਹਰ ਵਪਾਰੀ ਨੂੰ ਵੀ ਅਸਲੇ ਦਾ ਲਾਇਸੈਂਸ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਦੀ ਇਨਕਮ ਟੈਕਸ ਰਿਟਰਨ ਵੇਖੀ ਜਾਂਦੀ ਹੈ ਅਤੇ ਜੇਕਰ ਵਪਾਰੀ ਉਨ੍ਹਾਂ ਨੂੰ ਬਾਕੀ ਕਹਿੰਦਾ ਹੈ ਕਿ ਉਸ ਦਾ ਲੱਖਾਂ ਦਾ ਵਪਾਰ ਹੈ ਪਰ ਉਹ ਇਨਕਮ ਟੈਕਸ ਰਿਟਰਨ ਘੱਟ ਭਰਦਾ ਹੈ ਤਾਂ ਇਸ ਦਾ ਮਤਲਬ ਉਹ ਕਾਲੇ ਪੈਸੇ ਦਾ ਵਪਾਰ ਕਰਦਾ ਹੈ ਇਸ ਕਰਕੇ ਉਸ ਨੂੰ ਕਾਲੇ ਪੈਸੇ ਦੀ ਰਾਖੀ ਲਈ ਲਾਈਸੈਂਸ ਨਹੀਂ ਮੁਹੱਈਆ ਕਰਵਾਇਆ ਜਾਂਦਾ।

ਇੱਕ ਲਾਈਸੈਂਸ ’ਤੇ ਕਿੰਨੇ ਹਥਿਆਰ?: ਏਸੀਪੀ ਸਰਵਜੀਤ ਸਿੰਘ ਨੇ ਦੱਸਿਆ ਕਿ ਇੱਕ ਲਾਇਸੰਸ ’ਤੇ ਦੋ ਹਥਿਆਰ ਰੱਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਹਥਿਆਰ ਰੱਖਣ ਦੀ ਖੁੱਲ੍ਹ ਸੀ ਪਰ ਉਸ ਤੋਂ ਬਾਅਦ ਨਿਯਮਾਂ ਵਿੱਚ ਸਖ਼ਤੀ ਕਰ ਦਿੱਤੀ ਗਈ ਅਤੇ ਹੁਣ ਸਿਰਫ ਇੱਕ ਲਾਇਸੈਂਸ ’ਤੇ ਦੋ ਹੀ ਹਥਿਆਰ ਰੱਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰਾਈਵੇਟ ਗਾਰਡ ਵੀ ਲਾਈਸੈਂਸ ਨਹੀਂ ਲੈ ਸਕਦਾ ਉਸ ਨਾਲ ਸਬੰਧਤ ਸਰਟੀਫਾਈਡ ਏਜੰਸੀ ਨੂੰ ਹੀ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਅਸਲੇ ਦਾ ਲਾਇਸੈਂਸ ਹੈ ਤਾਂ ਤੁਸੀਂ ਉਹ ਹਥਿਆਰ ਜੋ ਮਨਾਹੀ ਵਾਲੇ ਹਥਿਆਰਾਂ ਦੀ ਸੂਚੀ ਵਿੱਚ ਨਹੀਂ ਆਉਂਦੇ ਉਹ ਰੱਖ ਸਕਦੇ ਹਨ। ਉਹ ਵਿਦੇਸ਼ੀ ਹਥਿਆਰ ਵੀ ਰੱਖ ਸਕਦੇ ਹਨ ਪਰ ਇਸ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਸ ਕੈਟਾਗਰੀ ਦੇ ਮੁਤਾਬਕ ਹੀ ਉਨ੍ਹਾਂ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਸ਼ੂਟਿੰਗ ਦੇ ਖਿਡਾਰੀ ਹੁੰਦੇ ਹਨ ਉਨ੍ਹਾਂ ਲਈ ਵੱਖਰਾ ਲਾਇਸੈਂਸ ਜਾਰੀ ਹੁੰਦਾ ਹੈ ਕਿਉਂਕਿ ਉਹ ਵਿਦੇਸ਼ਾ ਤੋਂ ਆਪਣੀ ਪ੍ਰੈਕਟਿਸ ਲਈ ਕਈ ਤਰ੍ਹਾਂ ਦੇ ਵੱਖਰੇ-ਵੱਖਰੇ ਹਥਿਆਰ ਮੰਗਾਉਂਦੇ ਹਨ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਹਾਈਕੋਰਟ ਤੋਂ ਵੱਡਾ ਝਟਕਾ

ETV Bharat Logo

Copyright © 2025 Ushodaya Enterprises Pvt. Ltd., All Rights Reserved.