ਲੁਧਿਆਣਾ: ਸ਼ਿਵਪੁਰੀ ਦੇ ਸੰਤੋਖ ਨਗਰ ਇਲਾਕੇ ਵਿੱਚ ਇੱਕ ਸਕੂਲੀ ਬੱਚੀ 'ਤੇ ਇੱਕ ਨੌਜਵਾਨ ਵੱਲੋਂ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਐਸਿਡ ਅਟੈਕ ਵਿੱਚ ਲੜਕੀ ਬਾਲ-ਬਾਲ ਬਚ ਗਈ 'ਤੇ ਸਾਰਾ ਤੇਜ਼ਾਬ ਜ਼ਮੀਨ 'ਤੇ ਡੁੱਲ ਗਿਆ।
ਪੀੜਤ ਲੜਕੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਜਦੋਂ ਸਵੇਰੇ ਸਕੂਲ ਜਾ ਰਹੀ ਸੀ ਤਾਂ ਇੱਕ ਬਦਮਾਸ਼ ਨੇ ਉਸ ਦੇ ਚਿਹਰੇ ਉੱਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਭੱਜ ਕੇ ਇੱਕ ਦੁਕਾਨ ਵਿੱਚ ਵੜ ਕੇ ਆਪਣੀ ਜਾਨ ਬਚਾਈ 'ਤੇ ਇਸ ਹਮਲੇ ਤੋਂ ਬਾਲ-ਬਾਲ ਬਚ ਗਈ।
ਦੂਜੇ ਪਾਸੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਸਬੰਧੀ ਪੁਲਿਸ ਨੇ ਫ਼ਿਲਹਾਲ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।