ETV Bharat / state

ਪੈਸੇ ਦੇ ਲੈਣ-ਦੇਣ ਨੂੰ ਲੈਕੇ ਬਜ਼ੁਰਗ ‘ਤੇ ਤੇਜ਼ਾਬੀ ਹਮਲਾ

ਪਿੰਡ ਨੂਰਪੁਰਾ 'ਚ ਇੱਕ ਬਜ਼ੁਰਗ ਵਿਅਕਤੀ ਕੁਝ ਲੋਕਾਂ ਵੱਲੋਂ ਤੇਜ਼ਾਬ ਪਾਇਆ ਗਿਆ ਹੈ। ਇਸ ਹਮਲੇ ਵਿੱਚ ਪੀੜਤ ਬਜ਼ੁਰਗ ਕਾਫ਼ੀ ਗੰਭਰੀ ਰੂਪ ‘ਚ ਜ਼ਖ਼ਮੀ (Injured) ਹੋ ਗਿਆ ਹੈ। ਜਿਸ ਨੂੰ ਇਲਾਜ ਸ਼ਹਿਰ ਦੇ ਸਰਕਾਰੀ ਹਸਪਤਾਲ (Government Hospital) ਵਿੱਚ ਭਰਤੀ ਕਰਵਾਇਆ ਗਿਆ ਹੈ।

ਪੈਸੇ ਦੇ ਲੈਣ-ਦੇਣ ਨੂੰ ਲੈਕੇ ਬਜ਼ੁਰਗ ‘ਤੇ ਤੇਜ਼ਾਬੀ ਹਮਲਾ
ਪੈਸੇ ਦੇ ਲੈਣ-ਦੇਣ ਨੂੰ ਲੈਕੇ ਬਜ਼ੁਰਗ ‘ਤੇ ਤੇਜ਼ਾਬੀ ਹਮਲਾ
author img

By

Published : Oct 12, 2021, 8:45 AM IST

ਰਾਏਕੋਟ: ਪਿੰਡ ਨੂਰਪੁਰਾ 'ਚ ਇੱਕ ਬਜ਼ੁਰਗ ਵਿਅਕਤੀ ਕੁਝ ਲੋਕਾਂ ਵੱਲੋਂ ਤੇਜ਼ਾਬ ਪਾਇਆ ਗਿਆ ਹੈ। ਇਸ ਹਮਲੇ ਵਿੱਚ ਪੀੜਤ ਬਜ਼ੁਰਗ ਕਾਫ਼ੀ ਗੰਭਰੀ ਰੂਪ ‘ਚ ਜ਼ਖ਼ਮੀ (Injured) ਹੋ ਗਿਆ ਹੈ। ਜਿਸ ਨੂੰ ਇਲਾਜ ਸ਼ਹਿਰ ਦੇ ਸਰਕਾਰੀ ਹਸਪਤਾਲ (Government Hospital) ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਵਿਅਕਤੀ ਦੀ ਪਛਾਣ ਚਰਨ ਸਿੰਘ ਦੇ ਵਜੋ ਹੋਈ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਪੈਸੇ ਦੇ ਲੈਣ-ਦੇਣ ਨੂੰ ਲੈਕੇ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ‘ਤੇ ਪਿੰਡ ਦੇ ਹੀ ਕੁਝ ਵਿਅਕਤੀ ਵੱਲੋਂ ਤੇਜ਼ਾਬ ਸੁੱਟਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਸਵੇਰੇ 4.40 ਵਜੇ ਦੇ ਕਰੀਬ ਲੁਧਿਆਣਾ-ਬਠਿੰਡਾ ਰਾਜਮਾਰਗ (Ludhiana-Bathinda Highway) 'ਤੇ ਸਥਿਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਸਾਈਕਲ 'ਤੇ ਜਾ ਰਿਹਾ ਸੀ, ਪਰ ਜਦੋਂ ਉਹ ਮੇਨ ਰੋਡ 'ਤੇ ਸਥਿਤ ਇੱਕ ਸਾਈਕਲ ਰਿਪੇਅਰ ਵਾਲੀ ਦੁਕਾਨ ਦੇ ਨੇੜੇ ਪਹੁੰਚੇ ਤਾਂ ਉੱਥੇ ਉਨ੍ਹਾਂ ‘ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਹੈ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ (Injured) ਹੋ ਗਏ।

ਪੈਸੇ ਦੇ ਲੈਣ-ਦੇਣ ਨੂੰ ਲੈਕੇ ਬਜ਼ੁਰਗ ‘ਤੇ ਤੇਜ਼ਾਬੀ ਹਮਲਾ

ਪੀੜਤ ਵਿਅਕਤੀ ਨੇ ਪਿੰਡ ਦੇ ਹੀ ਜਗਜੀਤ ਸਿੰਘ ਉਰਫ ਪੁੱਪੂ, ਪ੍ਰਤੀਮ ਸਿੰਘ ਤੇ 2 ਹੋਰ ਵਿਅਕਤੀਆਂ ‘ਤੇ ਤੇਜ਼ਾਬੀ ਹਮਲਾ (Acid attack) ਕਰਨ ਦੇ ਇਲਜ਼ਾਮ ਲਗਾਏ ਹਨ। ਹਾਲਾਂਕਿ ਇਹ ਹਮਲੇ ਤੋਂ ਬੱਚਣ ਦੀ ਪੀੜਤ ਵਿਅਕਤੀ ਵੱਲੋਂ ਕੋਸ਼ਿਸ਼ ਕੀਤੀ ਗਈ ਸੀ, ਪਰ ਭੌਲਾ ਸਿੰਘ ਨਾਮ ਦੇ ਵਿਅਕਤੀ ਨੇ ਪੀੜਤ ਬਜ਼ੁਰਗ ਦੇ ਭੱਜ ਦੇ ਹੋਏ ਦੀ ਪਿੱਠ ‘ਤੇ ਤੇਜ਼ਾਬ ਪਾ ਦਿੱਤਾ। ਜਦਕਿ ਮੁਲਜ਼ਮਾਂ ਵੱਲੋਂ ਬਜ਼ੁਰਗ ਦੇ ਮੂੰਹ 'ਤੇ ਵੀ ਤੇਜ਼ਾਬ ਪਾਉਣ ਦੀ ਕੋਸ਼ਿਸ਼ ਕੀਤੀ।

ਤੇਜ਼ਾਬੀ ਹਮਲੇ ਵਿੱਚ ਗੰਭੀਰ ਜ਼ਖ਼ਮੀ (Injured) ਬਜ਼ੁਰਗ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਿਆ, ਜਿਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਨੂੰ ਜ਼ਖ਼ਮੀ ਹਾਲਾਤ ਵਿੱਚ ਸਰਕਾਰੀ ਹਸਪਤਾਲ (Government Hospital) ਵਿੱਚ ਭਰਤੀ ਕਰਵਾਇਆ ਗਿਆ।

ਉਧਰ ਜਦੋਂ ਇਸ ਸਬੰਧੀ ਰਾਏਕੋਟ ਸਦਰ ਪੁਲਿਸ (police) ਦੇ ਐੱਸ.ਆਈ. ਰਜਿੰਦਰ ਸਿੰਘ (S.I. Rajinder Singh) ਨਾਲ ਗੱਲਬਾਤ ਕੀਤੀ ਤਾਂ ਇਸ ਸਬੰਧ ਵਿੱਚ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਸ਼ੋਪੀਆਂ ਐਨਕਾਉਂਟਰ: ਲਸ਼ਕਰ ਦੇ ਤਿੰਨ ਅੱਤਵਾਦੀ ਢੇਰ, ਹਥਿਆਰ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.