ਲੁਧਿਆਣਾ: ਰਾਏਕੋਟ ਦੇ ਜਗਰਾਉਂ ਰੋਡ (Jagraon Road) 'ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵੱਡਾ ਹਾਦਸਾ ਵਾਪਰਿਆ ਹੈ।ਸੀਵਰੇਜ ਪਾਉਣ ਲਈ ਪੱਟੀ ਸੜਕ ਵਿੱਚ ਪਾਣੀ ਭਰਨ ਕਾਰਨ ਨਰਮ ਹੋਏ ਖੱਡੇ 'ਚ ਝੋਨੇ ਨਾਲ ਭਰੇ 3 ਟਰੱਕ ਧਸ ਗਏ, ਜਿਸ ਕਰਕੇ ਭਾਰੀ ਨੁਕਸਾਨ ਹੋਇਆ ਹੈ। ਟਰੱਕ ਚਾਲਕਾਂ ਵੱਲੋਂ ਸਰਕਾਰ ਕੋਲੋਂ ਮੁਆਵਜੇ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਰਾਏਕੋਟ ਸ਼ਹਿਰ ਵਿੱਚ ਕਈ ਮਹੀਨਿਆਂ ਤੋਂ ਵੱਖ ਵੱਖ ਰਸਤਿਆਂ ਉਤੇ ਸੀਵਰੇਜ ਪਾਇਆ ਜਾ ਰਿਹਾ। ਇਹ ਜਿੱਥੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ, ਉਥੇ ਹੀ ਰਾਹਗੀਰਾਂ ਲਈ ਮੁਸੀਬਤ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ।
ਅੱਜ ਰਾਏਕੋਟ ਦੇ ਜਗਰਾਉਂ ਰੋਡ 'ਤੇ ਸੀਵਰੇਜ ਪਾਉਣ ਲਈ ਪੁੱਟੀ ਸੜਕ ਵਿਚ ਪਾਣੀ ਭਰ ਜਾਣ ਕਾਰਨ ਨਰਮ ਹੋਏ ਖੱਡਿਆਂ 'ਚ ਝੋਨੇ ਦੀਆਂ ਬੋਰੀਆਂ ਨਾਲ ਭਰੇ ਤਿੰਨ ਟਰੱਕ ਪਲਟਣ ਦਾ ਮਾਮਲਾ ਆਇਆ ਹੈ। ਜਿਸ ਕਰਕੇ ਲੋਕ ਨਗਰ ਕੌਂਸਲ (City Council) ਅਤੇ ਸਰਕਾਰ ਨੂੂੰ ਲਾਹਨਤਾਂ ਪਾ ਰਹੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਹਾਦਸਾਗ੍ਰਸਤ ਟਰੱਕ ਚਾਲਕ ਬਲਦੇਵ ਸਿੰਘ ਵਾਸੀ ਮਾਨਾ(ਜਿਲ੍ਹਾ ਮਲੇਰਕੋਟਲਾ) ਨੇ ਦੱਸਿਆ ਕਿ ਉਹ ਆਪਣੇ ਟਰੱਕ ਵਿੱਚ ਝੋਨੇ ਦੀਆਂ ਬੋਰੀਆਂ ਲੱਦ ਕੇ ਨੌਸ਼ਹਿਰਾ ਪੰਨੂਆਂ ਤੋਂ ਛਪਾਰ ਵੱਲ ਨੂੰ ਜਾ ਰਹੇ ਸਨ।
ਪਰ ਜਦੋਂ ਉਹ ਰਾਏਕੋਟ ਸ਼ਹਿਰ ਵਿੱਚ ਜਗਰਾਉਂ ਰੋਡ 'ਤੇ ਪਹੁੰਚੇ ਤਾਂ ਉਨ੍ਹਾਂ ਦੀਆਂ ਗੱਡੀਆਂ ਸੜਕ ਵਿੱਚ ਧਸ ਜਾਣ ਕਾਰਨ ਪਲਟ ਗਈਆਂ ਅਤੇ ਲੋਡ ਕੀਤਾ ਮਾਲ ਵੀ ਸੜਕ 'ਤੇ ਖਿਲਰ ਗਿਆ।
ਉਨ੍ਹਾਂ ਕਿਹਾ ਕਿ ਇਸ ਸਭ ਕੁਝ ਠੇਕੇਦਾਰ ਦੀ ਅਣਗਹਿਲੀ ਕਾਰਨ ਵਾਪਰਿਆ ਹੈ ਕਿਉਂਕਿ ਉਸ ਸਮੇਂ ਇਸ ਰੋਡ ਉੱਪਰ ਕੋਈ ਵੀ ਸਾਵਧਾਨੀ ਸਬੰਧੀ ਸਾਈਨ ਬੋਰਡ (Sign board) ਨਹੀਂ ਲਗਾਇਆ ਸੀ। ਇਸ ਲਈ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਮੁਆਵਜੇ ਦਿੱਤਾ ਜਾਵੇ।
ਇਸ ਮੌਕੇ ਪੁੱਜੇ ਆਪ ਦੇ ਸੀਨੀਅਰ ਆਗੂ ਹਾਕਮ ਸਿੰਘ ਠੇਕੇਦਾਰ ਨੇ ਆਖਿਆ ਕਿ ਸਰਕਾਰ ਦੀ ਅਣਗਹਿਲੀ ਕਾਰਨ ਰੋਜ਼ਾਨਾ ਹੀ ਰਾਏਕੋਟ 'ਚ ਹਾਦਸੇ ਵਾਪਰ ਰਹੇ ਹਨ। ਸੀਵਰੇਜ ਪਾਉਣ ਦਾ ਕੰਮ ਮੱਠੀ ਰਫ਼ਤਾਰ ਅਤੇ ਬਿਨ੍ਹਾਂ ਕਿਸੇ ਯੋਗ ਰਣਨੀਤੀ ਦੇ ਕੀਤਾ ਜਾ ਰਿਹਾ ਹੈ। ਉਥੇ ਹੀ ਠੇਕੇਦਾਰ ਵੱਲੋਂ ਕੰਮ ਵਾਲੀ ਜਗ੍ਹਾ ਦੇ ਨਜ਼ਦੀਕ ਕੋਈ ਵੀ ਸਾਵਧਾਨੀ ਵਾਲੇ ਸਾਈਨ ਬੋਰਡ (Sign board) ਨਹੀਂ ਲਗਾਏ ਹੋਏ। ਉਨ੍ਹਾਂ ਹਾਦਸਿਆਂ ਦੇ ਪੀੜਤਾਂ ਨੂੰ ਮੁਅਵਜਾ ਦਿੱਤੇ ਜਾਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਸੋਨੀਆ ਗਾਂਧੀ ਨੂੰ ਚਿੱਠੀ ਲਿਖ ਨਵਜੋਤ ਸਿੱਧੂ ਨੇ ਫਿਰ ਚੁੱਕੇ ਸਵਾਲ, ਕਿਹਾ...