ਲੁਧਿਆਣਾ: ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੱਡੀ ਰਾਹਤ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ (Ludhiana District Court) ਤੋਂ ਉਸ ਵੇਲੇ ਮਿਲੀ ਜਦੋਂ 2015 ਦੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ। 2015 ਵਿੱਚ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਖਿਲਾਫ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਸੀ, ਉਸ ਵੇਲੇ ਗੁਰਪ੍ਰੀਤ ਗੋਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ। ਗੁਰਪ੍ਰੀਤ ਗੋਗੀ ਤੋਂ ਇਲਾਵਾ ਹੋਰ ਕਿਸੇ ਉੱਤੇ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਸੀ ਜਦੋਂ ਕਿ ਇਸ ਧਰਨੇ ਵਿੱਚ ਭਾਰਤ ਭੂਸ਼ਣ ਆਸ਼ੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੀ ਮੌਜੂਦ ਸਨ।
ਸਾਜ਼ਿਸ਼ ਤਹਿਤ ਪਰਚਾ: ਅੱਜ ਜ਼ਿਲ੍ਹਾ ਅਦਾਲਤ ਵੱਲੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੱਡੀ ਰਾਹਤ ਦਿੰਦੇ ਆ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਉਹਨਾਂ ਲਈ ਵਕੀਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਅੱਠ ਸਾਲ ਬਾਅਦ ਉਹਨਾਂ ਨੂੰ ਇਹ ਰਾਹਤ ਮਿਲੀ ਹੈ। ਵਿਧਾਇਕ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਦੱਸਿਆ ਕਿ ਉਹ ਸਿਆਸਤ ਦਾ ਸ਼ਿਕਾਰ ਹੋਏ ਸਨ ਅਤੇ ਇਕੱਲੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਅਖਬਾਰਾਂ ਦੀ ਕਟਿੰਗ ਦਿਖਾਉਂਦੇ ਹੋਏ ਕਿਹਾ ਕਿ ਰੇਲ ਦੇ ਇੰਜਣ ਦੇ ਉੱਤੇ (Member Parliament Ravneet Bittu) ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਚੜੇ ਸਨ ਜਦੋਂ ਕਿ ਪਰਚਾ ਬਿੱਟੂ ਦੀ ਬਜਾਏ ਉਨ੍ਹਾਂ ਉੱਤੇ ਕਰ ਦਿੱਤਾ ਗਿਆ ਸੀ।
ਵਿਧਾਇਕ ਨੇ ਕਿਹਾ ਕਿ ਪੈਰ ਦੇ ਵਿੱਚ ਦਿੱਕਤ ਹੋਣ ਕਰਕੇ ਮੈਂ ਅੱਜ ਵੀ ਸੋਟੀ ਦੇ ਨਾਲ ਚੱਲਦਾ ਹਾਂ ਅਤੇ ਮੈਂ ਇਕੱਲਾ ਸ਼ਤਾਬਦੀ ਟ੍ਰੇਨ (The Centennial Train) ਕਿਵੇਂ ਰੋਕ ਸਕਦਾ ਸੀ, ਉਹਨਾਂ ਕਿਹਾ ਕਿ ਮੈਨੂੰ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ ਅਤੇ ਮੇਰੇ ਉੱਤੇ ਪਰਚਾ ਦਰਜ ਕਰਵਾ ਦਿੱਤਾ ਗਿਆ। ਅੱਠ ਸਾਲ ਤੱਕ ਮੈਂ ਤਰੀਕਾਂ ਭੁਗਤਦਾ ਰਿਹਾ ਅਤੇ ਅੱਜ ਜਾਕੇ ਮੈਨੂੰ ਅਦਾਲਤ ਤੋਂ ਵੱਡੇ ਰਾਹਤ ਮਿਲੀ। ਵਿਧਾਇਕ ਗੋਗੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਸੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ। ਸਮਾਂ ਬਦਲਿਆ ਅਤੇ ਅੱਜ ਉਹ ਵਿਧਾਨ ਸਭਾ ਦੇ ਮੈਂਬਰ ਹਨ।
- ਜਲੰਧਰ 'ਚ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਐੱਸਐੱਚਓ ਸਮੇਤ ਦੋ ਮੁਲਾਜ਼ਮ ਗ੍ਰਿਫ਼ਤਾਰ, ਸਪਾ ਸੈਂਟਰ ਦੇ ਮੈਂਬਰ ਤੋਂ ਲਈ ਸੀ ਢਾਈ ਲੱਖ ਦੀ ਰਿਸ਼ਵਤ
- Motorola ਨੇ ਆਪਣੇ ਦੋ ਸਮਾਰਟਫੋਨਾਂ ਨੂੰ ਨਵੇਂ ਕਲਰ ਆਪਸ਼ਨ 'ਚ ਕੀਤਾ ਪੇਸ਼, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ
- Hate Crime Canada: ਕੈਨੇਡਾ 'ਚ ਹਿੰਦੀ ਫਿਲਮਾਂ ਦੇ ਸ਼ੌਅ ਦੌਰਾਨ ਖਾਲੀ ਕਰਵਾਏ ਗਏ ਥੀਏਟਰ, ਨਕਾਪਬੋਸ਼ਾਂ ਨੇ ਚਲਾਏ ਸਟਿੰਕ ਬੰਬ, ਲੋਕਾਂ ਦੀ ਸਿਹਤ ਵੀ ਵਿਗੜੀ
ਅਦਾਲਤ ਨੇ ਕੀਤਾ ਬਰੀ: ਦੂਜੇ ਪਾਸੇ ਗੁਰਪ੍ਰੀਤ ਗੋਗੀ ਵੱਲੋਂ ਆਪਣੀ ਵਕੀਲਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹਨਾਂ ਨੇ ਦਿਨ-ਰਾਤ ਮਿਹਨਤ ਕਰਕੇ ਇਸ ਕੇਸ ਦੇ ਵਿੱਚੋਂ ਉਹਨਾਂ ਨੂੰ ਬਰੀ ਕਰਵਾਇਆ ਹੈ। ਗੁਰਪ੍ਰੀਤ ਗੋਗੀ ਦੇ ਵਕੀਲ ਰਜਤ ਮਲਹੋਤਰਾ ਨੇ ਦੱਸਿਆ ਕਿ 2015 ਦਾ ਹੈ ਪੁਰਾਣਾ ਮਾਮਲਾ ਹੈ, ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਅਸੀਂ ਉਹਨਾਂ ਨੂੰ ਜ਼ਮਾਨਤ ਦਵਾ ਦਿੱਤੀ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੁਣ ਅਦਾਲਤ ਨੇ ਉਹਨਾਂ ਨੂੰ ਵੱਡੀ ਰਾਹਤ ਦਿੰਦਿਆ ਬਰੀ ਕਰ ਦਿੱਤਾ ਹੈ।