ਖੰਨਾ : ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਐਤਵਾਰ ਦੇਰ ਰਾਤ ਇਕ ਟਰੱਕ "ਦਿ ਬਰਨਿੰਗ ਟਰੱਕ" ਬਣ ਗਿਆ। ਇਥੇ ਇਕ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਟਰੱਕ ਵਿਚ ਲੱਦੇ 7000 ਚੂਚੇ ਸੜ ਕੇ ਸੁਆਹ ਹੋ ਗਏ। ਹਾਈਵੇਅ ’ਤੇ ਜਦੋਂ ਲੋਕਾਂ ਨੇ ਟਰੱਕ ਨੂੰ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਰੌਲਾ ਪਾ ਕੇ ਟਰੱਕ ਰੋਕਿਆ। ਅੱਗ ਟਰੱਕ ਦੇ ਡਰਾਈਵਰ ਦੇ ਕੈਬਿਨ ਤੱਕ ਪਹੁੰਚ ਗਈ ਸੀ। ਜੇਕਰ ਲੋਕ ਟਰੱਕ ਨੂੰ ਨਾ ਰੋਕਦੇ ਤਾਂ ਡਰਾਈਵਰ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਸਾਰੀ ਗੱਡੀ ਅਤੇ 7000 ਚੂਚੇ ਸੜ ਕੇ ਸੁਆਹ ਹੋ ਗਏ ਸਨ।
ਅੱਗ ਦੀਆਂ ਲਪਟਾਂ ਦੇਖ ਮਦਦ ਲਈ ਪਹੁੰਚੇ ਆਲੇ-ਦੁਆਲੇ ਦੇ ਲੋਕ : ਗੱਡੀ ਦੇ ਡਰਾਈਵਰ ਅਭਿਸ਼ੇਕ ਨੇ ਦੱਸਿਆ ਕਿ ਉਹ ਕਰਨਾਲ ਤੋਂ ਗੱਡੀ ਨੰਬਰ ਐਚ.ਆਰ 67 ਡੀ 6240 ਵਿੱਚ 8 ਹਜ਼ਾਰ ਚੂਜੇ ਲੈ ਕੇ ਆਇਆ ਸੀ, ਜਿਸ ਨੂੰ ਉਸ ਨੇ ਜੰਮੂ-ਕਸ਼ਮੀਰ ਛੱਡਣਾ ਸੀ। ਉਹ ਖੰਨਾ ਵਿਖੇ ਰਾਤ ਦਾ ਖਾਣਾ ਖਾਣ ਲਈ ਰੁਕਿਆ ਸੀ, ਪਰ ਜਿਵੇਂ ਹੀ ਉਹ ਖੰਨਾ ਤੋਂ ਥੋੜਾ ਅੱਗੇ ਪਿੰਡ ਲਿਬੜਾ ਪਹੁੰਚਿਆ ਤਾਂ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਨੂੰ ਅੱਗ ਦੀਆਂ ਲਪਟਾਂ ਵਿੱਚ ਸੜਦੀ ਦੇਖ ਆਲੇ-ਦੁਆਲੇ ਦੇ ਲੋਕ ਮਦਦ ਲਈ ਅੱਗੇ ਆਏ। ਰਾਹਗੀਰਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਖੰਨਾ ਨੂੰ ਸੂਚਿਤ ਕੀਤਾ ਗਿਆ, ਪਰ ਅੱਗ 'ਤੇ ਕਾਬੂ ਪਾਉਣ ਤੋਂ ਪਹਿਲਾਂ ਹੀ ਅੱਗ ਨੇ ਗੱਡੀ 'ਚ ਰੱਖੇ ਗੱਤੇ ਦੇ ਡੱਬਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਹਨਾਂ ਡੱਬਿਆਂ ਵਿੱਚ ਚੂਚੇ ਸਨ। ਅੱਗ 'ਚ ਝੁਲਸਣ ਕਾਰਨ ਚੂਚਿਆਂ ਦਾ ਕੋਹਰਾਮ ਲੋਕਾਂ ਤੋਂ ਦੇਖਿਆ ਨਹੀਂ ਜਾ ਰਿਹਾ ਸੀ।
- ਬੁੱਧ ਰਾਮ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ, ਭਗਵੰਤ ਮਾਨ ਨੇ ਦਿੱਤੀ ਵਧਾਈ
- Drone Recovery in Amritsar: ਅੰਮ੍ਰਿਤਸਰ 'ਚ ਮਿਲਿਆ ਟੁੱਟਾ ਡਰੋਨ, ਸਰਹੱਦ ਤੋਂ 14 ਕਰੋੜ ਦੀ ਹੈਰੋਇਨ ਬਰਾਮਦ
- ਹੁਣ ਬੁਲਟ 'ਤੇ ਪਟਾਕੇ ਪਾਉਣ ਵਾਲਿਆਂ ਲਈ ਪੰਜਾਬ ਪੁਲਿਸ ਸਖ਼ਤ, ਵੇਖੋ ਕਿਵੇਂ ਹੋ ਰਹੀ ਹੈ ਸਖ਼ਤ ਕਾਰਵਾਈ
ਸੂਚਨਾ ਮਿਲਣ ਉਤੇ ਮੌਕੇ ਉਤੇ ਪਹੁੰਚੀ ਫਾਇਰ ਬ੍ਰਿਗੇਡ : ਨੇੜਲੇ ਮਕਾਨ ਵਿੱਚ ਰਹਿੰਦੇ ਗੁਰਤੇਗ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਪਿੱਛਿਓਂ ਅੱਗ ਲੱਗੀ ਸੀ। ਉਨ੍ਹਾਂ ਨੇ ਦੇਖਿਆ ਤਾਂ ਤੁਰੰਤ ਟਰੱਕ ਰੋਕਿਆ ਗਿਆ। ਲੋਕਾਂ ਨੇ ਘਰੋਂ ਬਾਲਟੀਆਂ 'ਚ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਕੰਟਰੋਲ ਨਹੀਂ ਹੋਈ। ਚੂਚੇ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਟੀਮ ਆਪਣੀ ਗੱਡੀ ਸਮੇਤ ਮੌਕੇ 'ਤੇ ਪਹੁੰਚ ਗਈ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਜ਼ਿਆਦਾਤਰ ਚੂਚੇ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।