ਲੁਧਿਆਣਾ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਪੰਜਾਬ ਦੀ ਬਜ਼ੁਰਗ ਮਾਤਾ ਨੂੰ 100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ ਦੀ ਟਿਪਣੀ ਕੀਤੀ ਹੈ। ਕੰਗਨਾ ਦੀ ਬਜ਼ੁਰਗ ਮਾਤਾ ਨੂੰ ਟਿਪਣੀ ਕਰਨ 'ਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਇਕ ਪਾਸੇ ਜਿੱਥੇ ਪੰਜਾਬੀ ਅਦਾਕਾਰ ਕੰਗਨਾ ਨੂੰ ਟਵਿੱਟਰ 'ਤੇ ਇਸ ਦਾ ਜਵਾਬ ਦੇ ਰਹੇ ਹਨ, ਉੱਥੇ ਹੀ ਇਹ ਜੰਗ ਹੁਣ ਸੜਕਾਂ 'ਤੇ ਆ ਗਈ ਹੈ। ਸਮਾਜ ਸੇਵੀ ਗੁਰਕਰਨ ਨੇ ਕੰਗਨਾ ਦਾ ਪੁਤਲਾ ਬਣਾਕੇ ਹਾਸਮਈ ਢੰਗ ਨਾਲ ਉਸ ਦੇ ਦਿਮਾਗ ਦਾ ਆਪ੍ਰੇਸ਼ਨ ਕਰਕੇ ਘਾਹ ਫੂਸ ਕੱਢਿਆ। ਉਨ੍ਹਾਂ ਕਿਹਾ ਕਿ ਕੰਗਨਾ ਦੇ ਦਿਮਾਗ ਵਿੱਚ ਘਾਹ ਫੂਸ ਭਰਿਆ ਹੋਇਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਗੁਰਕਰਨ ਟੀਨਾ ਨੇ ਕਿਹਾ ਕਿ ਸਾਡੀਆਂ ਪੰਜਾਬ ਦੀਆਂ ਮਾਵਾਂ ਬਾਰੇ ਕੰਗਨਾ ਰਣੌਤ ਨੇ ਜੋ ਗ਼ਲਤ ਸ਼ਬਦ ਬੋਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਅਸੀਂ ਉਸ ਦੇ ਦਿਮਾਗ਼ ਦਾ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਪਤਾ ਲੱਗਾ ਕਿ ਉਸ ਦੇ ਦਿਮਾਗ ਵਿੱਚ ਸਿਰਫ਼ ਘਾਹ ਫੂਸ ਹੀ ਭਰਿਆ ਹੋਇਆ ਹੈ।
ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਸ ਦੀਆਂ ਫਿਲਮਾਂ ਦਾ ਬਾਈਕਾਟ ਕੀਤਾ ਜਾਵੇ ਕਿਉਕਿ ਉਸ ਵੱਲੋਂ ਸਾਡੀਆਂ ਪੰਜਾਬ ਦੀਆਂ ਬਜ਼ੁਰਗ ਮਾਵਾਂ 'ਤੇ ਗਲਤ ਟਿੱਪਣੀ ਕੀਤੀ ਗਈ ਹੈ ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।