ਲੁਧਿਆਣਾ: ਰਾਏਕੋਟ ਵਿਖੇ ਪਾਵਰਕਾਮ ਦਫ਼ਤਰ ਵਿੱਚ ਅਕਾਲੀ ਦਲ ਦੇ ਧਰਨੇ ਦੌਰਾਨ ਉਸ ਸਮੇਂ ਸਥਿੱਤੀ ਤਣਾਅ ਪੂਰਨ ਹੋ ਗਈ, ਜਦੋ ਐਕਸੀਅਨ ਰਾਏਕੋਟ ਮਹਿੰਦਰ ਸਿੰਘ ਸਿੱਧੂ ਵੱਲੋਂ ਧਰਨੇ ਦੀ ਬਿਜਲੀ ਸਪਲਾਈ ਬੰਦ ਕਰਨ ਅਤੇ ਗਲਤ ਵਤੀਰਾ ਕਰਨ ਤੋਂ ਭੜਕੇ ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਐਕਸੀਅਨ ਦਫ਼ਤਰ ਦਾ ਕੀਤਾ ਘਿਰਾਓ, ਅਤੇ ਐਕਸੀਅਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਅਕਾਲੀ ਆਗੂਆਂ ਨੇ ਪੁਲਿਸ ਦੇ ਪਹਿਰੇ ਹੇਠ ਪਾਵਰਕਾਮ ਦਫ਼ਤਰ 'ਚੋਂ ਨਿਕਲਣ ਲੱਗੇ, ਮਨੁੱਖੀ ਚੇਨ ਬਣਾ ਕੇ ਘੇਰ ਲਿਆ, ਅਤੇ ਮਾਫ਼ੀ ਮੰਗੇ ਜਾਂ ਕਾਨੂੰਨੀ ਕਾਰਵਾਈ ਕੀਤੇ, ਬਿਨ੍ਹਾਂ ਐਕਸੀਅਨ ਨੂੰ ਨਾ ਜਾਣ 'ਤੇ ਅੜ ਗਏ। ਜਿਸ 'ਤੇ ਐਕਸੀਅਨ ਅਕਾਲੀਆਂ ਦੇ ਰੋਹ ਤੋਂ ਬਚਣ ਲਈ ਪੁਲਿਸ ਦੀ ਸਰਪ੍ਰਸਤੀ ਹੇਠ ਬਿਜਲੀ ਗਰਿੱਡ ਵਿੱਚ ਜਾਂ ਕੇ ਬੈਠ ਗਏ। ਪ੍ਰੰਤੂ ਘੰਟੇ ਤੱਕ ਅਕਾਲੀਆਂ ਵੱਲੋਂ ਖਹਿੜਾ ਨਾ ਛੱਡਣ 'ਤੇ ਅਖ਼ੀਰ ਐਕਸੀਅਨ ਰਾਏਕੋਟ ਨੇ ਬਿਜਲੀ ਗਰਿੱਡ ਦੇ ਪਿਛਲੇ ਪਾਸੇ ਲੱਗੀ ਕੰਡਿਆਲੀ ਤਾਰ ਟੱਪ ਕੇ ਭੱਜ ਕੇ ਆਪਣਾ ਖਹਿੜਾ ਛੁਡਾਇਆਂ।
ਉਥੇ ਪੁੱਜੇ ਡੀ.ਐਸ.ਪੀ ਰਾਏਕੋਟ ਸੁਖਨਾਜ ਸਿੰਘ ਨੇ ਅਕਾਲੀਆਂ ਨੂੰ ਸਮਝਾ ਬੁਝਾ ਕੇ ਗੁੱਸੇ ਨੂੰ ਸ਼ਾਂਤ ਕੀਤਾ, ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਲਈ ਆਖਿਆ, ਜਿਸ ਤੇ ਅਕਾਲੀ ਦਲ ਨੇ ਰਾਏਕੋਟ ਸਿਟੀ ਪੁਲਿਸ ਪਾਸ ਐਕਸੀਅਨ ਰਾਏਕੋਟ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ, ਉਧਰ ਜਦੋਂ ਐਕਸੀਅਨ ਰਾਏਕੋਟ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਅਕਾਲੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਨਿਰਾਧਾਰ ਦੱਸਦਿਆਂ ਕਿਹਾ, ਕਿ ਅਕਾਲੀ ਵੱਲੋਂ ਧਰਨੇ ਲਈ ਉਸ ਦੇ ਦਫ਼ਤਰ ਵਿਚੋਂ ਬਿਜਲੀ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਲਈ ਜਾਂ ਰਹੀ ਸੀ, ਜਿਸ ਨੂੰ ਉਸ ਨੇ ਬੰਦ ਕਰ ਦਿੱਤਾ, ਤਾਂ ਅਕਾਲੀ ਦਲ ਵੱਲੋਂ ਉਸ ਖਿਲਾਫ਼ ਧਰਨੇ ਲਗਾਇਆ ਗਿਆ।
ਇਹ ਵੀ ਪੜ੍ਹੋ:- ਜਾਣੋ ਸਿੱਧੂ ਦੇ ਲੱਖਾਂ ਰੁਪਏ ਬਿਜਲੀ ਬਿਲ ਦਾ ਸੱਚ