ETV Bharat / state

Dead Policeman Comes Alive: ਡਾਕਟਰ ਵਲੋਂ ਮ੍ਰਿਤਕ ਐਲਾਨਿਆ ਪੁਲਿਸ ਮੁਲਾਜ਼ਮ ਹੋਇਆ ਜ਼ਿੰਦਾ, ਪਰਿਵਾਰ ਕਰ ਰਿਹਾ ਸੀ ਅੰਤਿਮ ਸਸਕਾਰ ਦੀ ਤਿਆਰੀ

Dead Policeman Comes Alive: ਲੁਧਿਆਣਾ 'ਚ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਰਿਆ ਹੋਇਆ ਪੁਲਿਸ ਮੁਲਾਜ਼ਮ ਮੁੜ ਤੋਂ ਜ਼ਿੰਦਾ ਹੋ ਗਿਆ, ਜਦਕਿ ਪਰਿਵਾਰ ਉਸ ਦੇ ਅੰਤਿਮ ਸਸਕਾਰ ਦੀ ਤਿਆਰੀ ਕਰ ਰਿਹਾ ਸੀ। (Hospital Negligent)

Hospital Negligent
Hospital Negligent
author img

By ETV Bharat Punjabi Team

Published : Sep 20, 2023, 12:06 PM IST

Updated : Sep 20, 2023, 2:16 PM IST

ਡਾਕਟਰ ਵਲੋਂ ਮ੍ਰਿਤਕ ਐਲਾਨਿਆ ਪੁਲਿਸ ਮੁਲਾਜ਼ਮ ਹੋਇਆ ਜ਼ਿੰਦਾ

ਲੁਧਿਆਣਾ (Dead Policeman Comes Alive): ਇੱਕ ਹੈਰਾਨੀਜਨਕ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਜਿਥੇ ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਚੁੱਕੀ ਹੈ। ਜਦੋਂ ਉਹ ਉਸ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਸਨ ਤਾਂ ਸਾਥੀ ਪੁਲਿਸ ਮੁਲਾਜ਼ਮਾਂ ਨੇ ਮਹਿਸੂਸ ਕੀਤਾ ਕਿ ਮਨਪ੍ਰੀਤ ਦੇ ਸਰੀਰ ਵਿੱਚ ਹਰਕਤ ਹੋ ਰਹੀ ਹੈ ਅਤੇ ਉਸ ਦੀ ਨਬਜ਼ ਵੀ ਚੱਲ ਰਹੀ ਹੈ। ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਪਰਿਵਾਰ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਨਪ੍ਰੀਤ ਨੂੰ ਜ਼ਿੰਦਾ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਸੀ। ਇਹ ਯਕੀਨੀ ਤੌਰ 'ਤੇ ਕਿਹਾ ਗਿਆ ਸੀ ਕਿ ਉਸ ਦੇ ਬਚਣ ਦਾ ਕੋਈ ਮੌਕਾ ਨਹੀਂ ਹੈ।(Hospital Negligent)

ਦਰਦ ਨਾਲ ਤੜਫ਼ ਰਿਹਾ ਸੀ ਮਨਪ੍ਰੀਤ: ਪੁਲਿਸ ਮੁਲਾਜ਼ਮ ਮਨਪ੍ਰੀਤ ਦੇ ਪਿਤਾ ਏਐਸਆਈ ਰਾਮਜੀ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਹੱਥ ’ਤੇ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਮਾਰਿਆ ਸੀ। ਸਰੀਰ 'ਚ ਇਨਫੈਕਸ਼ਨ ਵਧਣ ਕਾਰਨ ਪਰਿਵਾਰ ਨੇ ਆਪਣੇ ਬੇਟੇ ਮਨਪ੍ਰੀਤ ਨੂੰ 15 ਸਤੰਬਰ ਨੂੰ ਏਮਜ਼ ਬੱਸੀ ਹਸਪਤਾਲ 'ਚ ਦਾਖਲ ਕਰਵਾਇਆ। ਮਨਪ੍ਰੀਤ ਨਾਇਬ ਕੋਰਟ ਵਿੱਚ ਤਾਇਨਾਤ ਹੈ। ਪਿਤਾ ਰਾਮਜੀ ਅਨੁਸਾਰ ਡਾਕਟਰ ਨੇ ਉਸ ਦੀ ਬਾਂਹ 'ਤੇ ਕੋਈ ਦਵਾਈ ਲਗਾ ਦਿੱਤੀ, ਜਿਸ ਕਾਰਨ ਮਨਪ੍ਰੀਤ ਦੀ ਬਾਂਹ 'ਤੇ ਜਲਨ ਹੋਣ ਲੱਗੀ ਤੇ ਬਾਂਹ ਸੁੱਜ ਗਈ। ਪਿਤਾ ਨੇ ਕਿਹਾ ਕਿ ਉਸ ਦਾ ਪੁੱਤ ਸਾਰੀ ਰਾਤ ਦਰਦ ਨਾਲ ਕੁਰਲਾਉਂਦਾ ਰਿਹਾ।

ਵੈਂਟੀਲੇਟਰ 'ਤੇ ਰੱਖਿਆ ਮਰੀਜ: ਅਗਲੀ ਸਵੇਰ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਮਨਪ੍ਰੀਤ ਨੂੰ ਵੈਂਟੀਲੇਟਰ 'ਤੇ ਰੱਖਣਾ ਹੋਵੇਗਾ। ਪਰਿਵਾਰ ਮੁਤਾਬਕ ਮਨਪ੍ਰੀਤ ਨੂੰ ਲਗਾਤਾਰ 2 ਤੋਂ 3 ਦਿਨ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 18 ਸਤੰਬਰ ਦੀ ਦੇਰ ਰਾਤ ਡਾਕਟਰ ਨੂੰ ਪਰਿਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕੋਲੋਂ ਲੜਕੇ ਦਾ ਇਲਾਜ ਨਹੀਂ ਹੋ ਰਿਹਾ ਤਾਂ ਉਹ ਉਸਨੂੰ ਰੈਫਰ ਕਰ ਦੇਣ ਅਤੇ ਉਹ ਉਸਨੂੰ ਪੀ.ਜੀ.ਆਈ. ਲੈ ਜਾਣਗੇ।

ਪਰਿਵਾਰ ਨੇ ਕੀਤਾ ਇਹ ਦਾਅਵਾ: ਪਿਤਾ ਰਾਮਜੀ ਮੁਤਾਬਕ ਡਾਕਟਰ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਦੇ ਬੇਟੇ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਤਾਂ ਉਸ ਦੀ ਮੌਤ 3 ਮਿੰਟ ਦੇ ਅੰਦਰ ਹੋ ਜਾਵੇਗੀ। ਪਿਤਾ ਅਨੁਸਾਰ ਰਾਤ ਕਰੀਬ 2.30 ਵਜੇ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਵੇਰੇ 9 ਵਜੇ ਲਾਸ਼ ਸੌਂਪਣ ਲਈ ਕਿਹਾ।

ਪੋਸਟਮਾਰਟਮ ਲਈ ਲਿਜਾਂਦੇ ਸਮੇਂ ਨਬਜ਼ ਚੱਲਦੀ ਮਿਲੀ: ਪਿਤਾ ਰਾਮਜੀ ਨੇ ਦੱਸਿਆ ਕਿ ਮਨਪ੍ਰੀਤ ਸਰਕਾਰੀ ਮੁਲਾਜ਼ਮ ਹੈ, ਉਸ ਦਾ ਪੋਸਟਮਾਰਟਮ ਕੀਤਾ ਜਾਣਾ ਸੀ, ਜਦੋਂ ਉਸ ਨੂੰ ਹੋਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਐਂਬੂਲੈਂਸ ਵਿੱਚ ਰੱਖਿਆ ਜਾ ਰਿਹਾ ਸੀ ਤਾਂ ਅਚਾਨਕ ਇੱਕ ਮੁਲਾਜ਼ਮ ਨੂੰ ਪਤਾ ਲੱਗਾ ਕਿ ਮਨਪ੍ਰੀਤ ਦੀ ਨਬਜ਼ ਚੱਲ ਰਹੀ ਹੈ। ਪਿਤਾ ਰਾਮਜੀ ਨੇ ਦੱਸਿਆ ਕਿ ਉਹ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਰੱਖਣ ਲਈ ਮਜਬੂਰ ਕਰ ਕੇ ਆਪਣੇ ਪੁੱਤਰ ਨੂੰ ਡੀਐਮਸੀ ਹਸਪਤਾਲ ਲੈ ਗਏ। ਹੁਣ ਡੀਐਮ ਵਿੱਚ ਮਨਪ੍ਰੀਤ ਦੀ ਹਾਲਤ ਸਥਿਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਪਿੰਡ ਤੇ ਪੁਲਿਸ ਲਾਈਨ ਵਿੱਚ ਸੋਗ ਦੀ ਲਹਿਰ: ਏਐਸਆਈ ਰਾਮਜੀ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪੁੱਤਰ ਮਨਪ੍ਰੀਤ ਦੀ ਮੌਤ ਦੀ ਸੂਚਨਾ ਪੁਲਿਸ ਲਾਈਨ ਵਿੱਚ ਆਪਣੇ ਰਿਸ਼ਤੇਦਾਰਾਂ, ਪਿੰਡ ਅਤੇ ਆਪਣੇ ਹੋਰ ਪੁਲਿਸ ਮੁਲਾਜ਼ਮ ਸਾਥੀਆਂ ਨੂੰ ਦਿੱਤੀ ਤਾਂ ਹਰ ਕੋਈ ਸੋਗ ਵਿੱਚ ਡੁੱਬ ਗਿਆ। ਪਿੰਡ ਵਿੱਚ ਚਿਖਾ ਲਈ ਲੱਕੜਾਂ ਇਕੱਠੀਆਂ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ। ਉਥੇ ਹੀ ਗੁਰਦੁਆਰਾ ਸਾਹਿਬ ਆਦਿ ਵਿੱਚ ਵੀ ਪਤਾ ਚੱਲ ਗਿਆ। ਘਰ ਵਿੱਚ ਰੋ-ਰੋ ਕੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਸੀ। ਬੇਟੇ ਦੀ ਨਬਜ਼ ਚੱਲਦੇ ਹੋਣ ਦੀ ਖ਼ਬਰ ਮਿਲਦੇ ਹੀ ਸਾਰੇ ਰਿਸ਼ਤੇਦਾਰਾਂ ਅਤੇ ਹੋਰਾਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪਰਿਵਾਰ ਨੇ ਹੁਣ ਸੁੱਖ ਦਾ ਸਾਹ ਲਿਆ ਹੈ। ਫਿਲਹਾਲ ਬੇਟੇ ਦੀ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਪਰਿਵਾਰ ਇਸ ਮਾਮਲੇ 'ਚ ਜ਼ਰੂਰ ਕਾਰਵਾਈ ਕਰੇਗਾ।

ਹਸਪਤਾਲ ਪ੍ਰਸ਼ਾਸਨ ਨੇ ਦੋਸ਼ਾਂ ਤੋਂ ਕੀਤਾ ਇਨਕਾਰ: ਏਮਜ਼ ਬੱਸੀ ਹਸਪਤਾਲ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਜਦੋਂ ਮਰੀਜ਼ ਮਨਪ੍ਰੀਤ ਉਨ੍ਹਾਂ ਕੋਲ ਆਇਆ ਤਾਂ ਉਸ ਦੀ ਕਿਡਨੀ ਫੇਲ੍ਹ ਸੀ। ਉਸ ਦੇ ਬੀਪੀ ਵਿਚ ਕਈ ਗੜਬੜ ਹੋਣ ਕਾਰਨ ਉਸ ਦੀ ਹਾਲਤ ਬਹੁਤ ਖਰਾਬ ਸੀ। ਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਜ਼ਹਿਰੀਲੇ ਕੀੜੇ ਨੇ ਕੱਟ ਲਿਆ ਹੈ। ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਉਸ ਦੇ ਬੇਟੇ ਦੀ ਲੱਤ ਅਤੇ ਬਾਂਹ 'ਤੇ ਜ਼ਖਮ ਹੈ। ਬਾਂਹ ਪੂਰੀ ਤਰ੍ਹਾਂ ਸੜੀ ਹੋਈ ਸੀ। ਪੂਰੀ ਬਾਂਹ 'ਤੇ ਟੀਕੇ ਦੇ ਨਿਸ਼ਾਨ ਸਨ। ਡਾਕਟਰ ਸਾਹਿਲ ਨੇ ਦੱਸਿਆ ਕਿ ਬਾਂਹ ਦੀਆਂ ਨਾੜੀਆਂ ਬੰਦ ਹੋ ਗਈਆਂ ਸਨ। ਰਾਤ ਦੇ 12 ਵਜੇ ਉਸ ਨੇ ਮਨਪ੍ਰੀਤ ਦੇ ਪਿਤਾ ਨੂੰ ਦੱਸਿਆ ਸੀ ਕਿ ਉਸ ਦਾ ਪੁੱਤਰ ਬਚਣ ਦੀ ਹਾਲਤ ਵਿੱਚ ਨਹੀਂ ਹੈ।

ਅਸੀਂ ਮੌਤ ਸਬੰਧੀ ਨਹੀਂ ਦਿੱਤੀ ਜਾਣਕਾਰੀ: ਪਰਿਵਾਰ ਵਾਲਿਆਂ ਨੇ ਉਸ ਨੂੰ ਸਵੇਰੇ ਲੈ ਜਾਣ ਲਈ ਕਿਹਾ। ਡਾਕਟਰ ਸਾਹਿਲ ਅਨੁਸਾਰ ਮਨਪ੍ਰੀਤ ਦੀ ਮੌਤ ਬਾਰੇ ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਸਟਾਫ਼ ਨੇ ਪਰਿਵਾਰ ਨੂੰ ਕੁਝ ਕਿਹਾ ਹੈ। ਮਰੀਜ਼ ਨੂੰ ਹਸਪਤਾਲ ਤੋਂ ਜ਼ਿੰਦਾ ਵਾਪਸ ਭੇਜਿਆ ਹੈ ਅਤੇ ਉਸ ਦੇ ਸਟਾਫ ਨੇ ਮਰੀਜ਼ ਨੂੰ ਸਹੀ ਆਕਸੀਜਨ ਸਿਲੰਡਰ ਦੇ ਕੇ ਡੀਐਮਸੀ ਵਿੱਚ ਛੱਡ ਦਿੱਤਾ ਹੈ। ਮਨਪ੍ਰੀਤ ਨੂੰ ਹਸਪਤਾਲ ਤੋਂ ਭੇਜਣ ਸਮੇਂ ਲਾਮਾ ਸਮਰੀ ਦਿੱਤੀ ਗਈ। ਜੇ ਉਹ ਮਰ ਗਿਆ ਹੁੰਦਾ ਤਾਂ ਹਸਪਤਾਲ ਉਨ੍ਹਾਂ ਨੂੰ ਮੌਤ ਦੀ ਸਾਰ ਦਿੰਦਾ। ਡਾਕਟਰ ਅਨੁਸਾਰ ਜੇਕਰ ਮਰੀਜ਼ ਦੇ ਪਰਿਵਾਰਕ ਮੈਂਬਰ ਉਸ ਨੂੰ ਆਪਣੇ ਤੌਰ 'ਤੇ ਕਿਸੇ ਹੋਰ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਵੀ ਹਸਪਤਾਲ ਪ੍ਰਸ਼ਾਸਨ ਮਰੀਜ਼ ਦੇ ਬਿਮਾਰ ਹੋਣ ਕਾਰਨ ਵੈਂਟੀਲੇਟਰ ਬੰਦ ਨਹੀਂ ਕਰਦਾ। ਡਾਕਟਰ ਸਾਹਿਲ ਅਨੁਸਾਰ ਮਰੀਜ਼ ਦੀ ਹਾਲਤ ਬਹੁਤ ਗੰਭੀਰ ਸੀ, ਉਸ ਦੀ ਮੌਤ ਬਾਰੇ ਕਿਸੇ ਨੇ ਕੁਝ ਨਹੀਂ ਕਿਹਾ। ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਗਲਤ ਹਨ।

Last Updated : Sep 20, 2023, 2:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.