ਖੰਨਾ: ਥਾਣਾ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਮੰਡ ਜੋਧਵਾਲ ਵਿਖੇ ਇੱਕ ਔਰਤ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। 24 ਸਾਲਾਂ ਦੀ ਪ੍ਰਵੀਨ ਕੌਰ ਲੜਕਾ ਨਾ ਹੋਣ ਕਰਕੇ ਮਾਨਸਿਕ ਪਰੇਸ਼ਾਨ ਰਹਿੰਦੀ ਸੀ। ਉਸਦੀਆਂ ਦੋ ਧੀਆਂ ਹਨ ਅਤੇ ਤੀਸਰੀ ਦੀ ਜਨਮ ਮਗਰੋਂ ਮੌਤ ਹੋ ਗਈ ਸੀ। ਇਸੇ ਪ੍ਰੇਸ਼ਾਨੀ ਕਰਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਉਹ ਆਪਣੇ ਪਿੱਛੇ ਪਤੀ ਅਤੇ 2 ਮਾਸੂਮ ਧੀਆਂ ਛੱਡ ਗਈ ਹੈ। ਪ੍ਰਵੀਨ ਕੌਰ ਆਪਣੇ ਘਰ ਅੰਦਰ ਹੀ ਸਿਲਾਈ ਦਾ ਕੰਮ ਕਰਕੇ ਪਰਿਵਾਰ ਚਲਾਉਣ 'ਚ ਮਦਦ ਕਰਦੀ ਸੀ।
ਲੜਕਾ ਨਾ ਹੋਣ ਕਾਰਨ ਰਹਿੰਦੀ ਸੀ ਮਾਨਸਿਰ ਤੌਰ 'ਤੇ ਪਰੇਸ਼ਾਨ : ਪ੍ਰਵੀਨ ਕੌਰ ਦਾ ਵਿਆਹ 2018 ਵਿਚ ਪਲਵਿੰਦਰ ਸਿੰਘ ਵਾਸੀ ਮੰਡ ਜੋਧਵਾਲ ਨਾਲ ਹੋਇਆ ਸੀ। ਵਿਆਹ ਮਗਰੋਂ ਪ੍ਰਵੀਨ ਕੌਰ ਦੀ ਕੁੱਖੋਂ 2 ਧੀਆਂ ਨੇ ਜਨਮ ਲਿਆ। ਹੁਣ ਕਰੀਬ ਡੇਢ ਮਹੀਨਾ ਪਹਿਲਾਂ ਹੀ ਉਹਨਾਂ ਦੇ ਘਰ ਤੀਸਰੀ ਲੜਕੀ ਵੱਡੇ ਆਪ੍ਰੇਸ਼ਨ ਨਾਲ ਪੈਦਾ ਹੋਈ ਸੀ। ਇਸ ਲੜਕੀ ਦੀ 14 ਦਿਨ ਬਾਅਦ ਮੌਤ ਹੋ ਗਈ ਸੀ। ਤੀਸਰੀ ਧੀ ਦੀ ਮੌਤ ਮਗਰੋਂ ਪ੍ਰਵੀਨ ਕੌਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ ਸੀ। ਪੁਲਸ ਦਾ ਮੰਨਣਾ ਹੈ ਕਿ ਆਤਮਹੱਤਿਆ ਦਾ ਇਹੀ ਕਾਰਨ ਹੋ ਸਕਦਾ ਹੈ ਕਿ ਲੜਕਾ ਨਾ ਹੋਣ ਕਰਕੇ ਪ੍ਰਵੀਨ ਪ੍ਰੇਸ਼ਾਨ ਰਹਿੰਦੀ ਸੀ।
ਪ੍ਰਵੀਨ ਕੌਰ ਦੇ ਮਾਮਾ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੌਰ ਨੇ ਆਪਣੇ ਸਹੁਰੇ ਘਰ ਲੋਹੇ ਦੇ ਗਾਡਰ ਨਾਲ ਚੁੰਨੀ ਬੰਨ੍ਹ ਆਤਮਹੱਤਿਆ ਕੀਤੀ। ਪ੍ਰਵੀਨ ਕੌਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਕੋਈ ਝਗੜਾ ਨਹੀਂ ਸੀ। ਉਹ ਆਪਣੀ ਧੀ ਦੀ ਮੌਤ ਮਗਰੋਂ ਹੀ ਮਾਨਸਿਕ ਪ੍ਰੇਸ਼ਾਨ ਰਹਿੰਦੀ ਸੀ। ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਪ੍ਰਵੀਨ ਕੌਰ ਨੇ ਫੋਨ ਰਾਹੀਂ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਪ੍ਰੰਤੂ ਕਿਸੇ ਨੂੰ ਅਹਿਸਾਸ ਤੱਕ ਨਹੀਂ ਹੋਣ ਦਿੱਤਾ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗੀ ਹੈ।
- By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
- ਮੁੱਖ ਮੰਤਰੀ ਮਾਨ ਨੇ ਮਨੀਪੁਰ 'ਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਕੱਢਣ ਲਈ ਹੈਲਪਲਾਈਨ ਨੰਬਰ ਜਾਰੀ
- Jalandhar By-Election 2023 Updates: ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ, 8 ਵਜੇ ਸ਼ੁਰੂ ਹੋਵੇਗੀ ਵੋਟਿੰਗ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ : ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਮੰਡ ਜੋਧਵਾਲ ਵਿਖੇ ਇੱਕ ਔਰਤ ਨੇ ਆਤਮਹੱਤਿਆ ਕਰ ਲਈ ਹੈ। ਉਹ ਥਾਣਾ ਮੁਖੀ ਭਿੰਦਰ ਸਿੰਘ ਨੂੰ ਨਾਲ ਲੈ ਕੇ ਮੌਕੇ 'ਤੇ ਗਏ ਸੀ। ਉਥੇ ਜਾ ਕੇ ਪਤਾ ਲੱਗਾ ਕਿ ਪ੍ਰਵੀਨ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹੋਇਆ ਸੀ। ਪ੍ਰਵੀਨ ਕੌਰ ਦਾ ਪਤੀ ਪਟਿਆਲਾ ਵਿਖੇ ਇੱਕ ਫੈਕਟਰੀ 'ਚ ਕੰਮ ਕਰਦਾ ਹੈ ਅਤੇ ਸਹੁਰਾ ਮਾਛੀਵਾੜਾ ਸਾਹਿਬ ਫੈਕਟਰੀ 'ਚ ਕੰਮ ਕਰਦਾ ਹੈ। ਪਹਿਲਾਂ ਇਹ ਪਰਿਵਾਰ ਪਟਿਆਲਾ ਵਿਖੇ ਕਿਰਾਏ 'ਤੇ ਰਹਿੰਦਾ ਸੀ। ਹੁਣ ਕਿਰਾਏ ਤੋਂ ਬਚਣ ਲਈ ਇਹਨਾਂ ਨੇ ਮੰਡ ਜੋਧਵਾਲ ਵਿਖੇ ਛੋਟਾ ਜਿਹਾ ਮਕਾਨ ਆਪਣਾ ਬਣਾਇਆ ਸੀ। ਜਦੋਂ ਪ੍ਰਵੀਨ ਕੌਰ ਦਾ ਪਤੀ ਪਲਵਿੰਦਰ ਸਿੰਘ ਦੁਪਹਿਰ ਮਗਰੋਂ ਵਾਪਸ ਪਟਿਆਲਾ ਫੈਕਟਰੀ 'ਚ ਕੰਮ ਕਰਨ ਲਈ ਗਿਆ। ਮੌਕੇ ਤੋਂ ਕਿਸੇ ਤਰ੍ਹਾਂ ਦਾ ਸੁਸਾਇਡ ਨੋਟ ਨਹੀਂ ਮਿਲਿਆ।
ਮ੍ਰਿਤਕਾ ਦੀ ਨਾਨੀ ਨੇ ਵੀ ਕੀਤੀ ਸੀ ਖੁਦਕੁਸ਼ੀ : ਆਲੇ ਦੁਆਲੇ ਦੇ ਲੋਕ ਵੀ ਇਸ ਗੱਲ ਤੋਂ ਹੈਰਾਨ ਸੀ ਕਿ ਪ੍ਰਵੀਨ ਨੇ ਆਤਮਹੱਤਿਆ ਕਿਉਂ ਕੀਤੀ ਹੈ। ਡੀਐਸਪੀ ਅਨੁਸਾਰ ਇਹੀ ਹੋ ਸਕਦਾ ਹੈ ਕਿ ਲੜਕਾ ਨਾ ਹੋਣ ਕਰਕੇ ਪ੍ਰੇਸ਼ਾਨ ਪ੍ਰਵੀਨ ਨੇ ਆਤਮਹੱਤਿਆ ਕੀਤੀ। ਦੂਜੇ ਪਾਸੇ ਡੀਐਸਪੀ ਨੇ ਇਹ ਵੀ ਦੱਸਿਆ ਕਿ ਜਦੋਂ ਪ੍ਰਵੀਨ ਕੌਰ ਦੀ ਮਾਤਾ ਦੋ ਕੁ ਸਾਲਾਂ ਦੀ ਸੀ ਤਾਂ ਉਸਦੀ ਮਾਂ (ਪ੍ਰਵੀਨ ਦੀ ਨਾਨੀ) ਨੇ ਵੀ ਆਤਮਹੱਤਿਆ ਕਰ ਲਈ ਸੀ। ਸ਼ਾਇਦ ਪਰਿਵਾਰ ਇਸ ਚੀਜ਼ ਨੂੰ ਵੀ ਦੇਖ ਰਹੀ ਹੈ ਕਿ ਕੁਦਰਤੀ ਤੌਰ 'ਤੇ ਨਾ ਹੋਇਆ ਹੋਵੇ। ਫਿਲਹਾਲ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਸੀ।