ਲੁਧਿਆਣਾ: ਲੁਧਿਆਣਾ ਦੇ ਬਹਾਦਰ ਕੇ ਰੋਡ ਸਥਿਤ ਆਕਾਸ਼ ਨਗਰ ਇਲਾਕੇ ਦੇ ਅੰਦਰ ਅੱਜ ਦੇਰ ਸ਼ਾਮ ਨੂੰ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਾਰਕ ਐਕਸਪੋਰਟ ਨਾਮ ਦੀ ਕੱਪੜਾ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ।
ਅੱਗ ਪੂਰੀ ਇਮਾਰਤ ਦੇ ਵਿੱਚ ਫੈਲ ਗਈ, ਤਿੰਨ ਮੰਜ਼ਿਲਾ ਇਮਾਰਤ ਦੇ ਤੀਜੀ ਮੰਜ਼ਲ ਦੇ ਵਿੱਚ ਅੱਗ ਲੱਗੀ ਹੋਈ ਹੈ।
ਹਾਲਾਂਕਿ ਫਿਲਹਾਲ ਕੋਈ ਜਾਨੀ ਨੁਕਸਾਨ ਦੀ ਖ਼ਬਰ ਤਾਂ ਸਾਹਮਣੇ ਨਹੀ ਆਈ ਪਰ ਫਿਲਹਾਲ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਖ਼ਬਰ ਹੈ।
ਕੱਪੜੇ ਦੀ ਫੈਕਟਰੀ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਗਈ, ਹਵਾ ਵੀ ਤੇਜ਼ ਹੋਣ ਕਰਕੇ ਅੱਗ ਹੋਰ ਮੰਜ਼ਿਲ ਤੇ ਵੀ ਵੱਧਦੀ ਗਈ।
ਇਸ ਮੌਕੇ ਤੇ 5 ਫਾਇਰ ਬ੍ਰਿਗੇਡ ਦੀਆਂ ਗਡੀਆਂ ਨੇ ਆ ਕੇ ਹਲਾਤਾਂ ਦਾ ਜਾਇਜਾ ਲਿਆ ਅਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ, 60 ਫ਼ੀਸਦੀ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਹੁਣ ਤੱਕ ਹਰ ਬਰਗੇਡ ਦੀਆਂ 20 ਗੱਡੀਆਂ ਦੇ ਕਰੀਬ ਅੱਗ ਬੁਝਾਉਣ ਤੇ ਭਰ ਕੇ ਲਿਆਂਦੀਆਂ ਜਾ ਚੁੱਕੀਆਂ ਹਨ।
ਹਾਲਾਂਕਿ ਅੱਗ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਬੁੱਝੀ ਮੌਕੇ ਤੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਹੈ ਹਾਲਾਂਕਿ ਅੰਦਰ ਲੋਕ ਹਨ ਜਾਂ ਨਹੀਂ ਇਹ ਉਹਨਾਂ ਨੂੰ ਪਤਾ ਨਹੀਂ ਪਰ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਹਵਾਈ ਅੱਡੇ ਉੱਤੇ ਵਿਦੇਸ਼ੀ ਕਰੰਸੀ ਤਸਕਰੀ ਮਾਮਲੇ ਵਿੱਚ ਦੋ ਨੌਜਵਾਨ ਕਾਬੂ