ਲੁਧਿਆਣਾ: ਸ਼ਹਿਰ 'ਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਵਾਲੇ 30 ਸਾਲਾ ਵਿਅਕਤੀ ਨੇ ਘਰ ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ ਵਜੋਂ ਹੋਈ ਹੈ। ਉਸ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਨ੍ਹਾਂ ਕੋਲ ਇੱਕ ਮਹੀਨੇ ਦਾ ਬੱਚਾ ਵੀ ਸੀ।
ਜਾਣਕਾਰੀ ਅਨੁਸਾਰ, ਨਰਿੰਦਰ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ ਜਿਸ ਦੇ ਚੱਲਦੇ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਸੀ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਕਿਹਾ ਕਿ ਬੀਤੀ ਰਾਤ ਵੀ ਨਰਿੰਦਰ ਆਪਣੇ ਸਹੁਰੇ ਘਰ ਆਪਣੇ ਬੱਚੇ ਨੂੰ ਵੇਖਣ ਗਿਆ ਸੀ ਪਰ ਉਨ੍ਹਾਂ ਬੱਚੇ ਨੂੰ ਮਿਲਣ ਨਹੀਂ ਦਿੱਤਾ ਅਤੇ ਨਰਿੰਦਰ ਨੂੰ ਕਾਫੀ ਜ਼ਲੀਲ ਕੀਤਾ।
ਇਸ ਤੋਂ ਨਰਿੰਦਰ ਘਰ ਆਇਆ ਤੇ ਸਵੇਰੇ ਉਸ ਨੇ ਪੱਖੇ ਨਾਲ ਫ਼ਾਹਾ ਲੈ ਲਿਆ। ਦੂਜੇ ਪਾਸੇ, ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।