ਲੁਧਿਆਣਾ: ਚਾਈਨਾ ਡੋਰ ਦਾ ਇੱਕ ਵਾਰੀ ਫਿਰ ਮੁੜ ਤੋਂ ਉਸ ਸਮੇਂ ਕਹਿਰ ਵੇਖਣ ਨੂੰ ਮਿਲਿਆ ਜਦੋਂ ਅਬਦੁੱਲਾਪੁਰ ਬਸਤ ਦੇ ਨੇੜੇ ਲੁਧਿਆਣਾ ਪੱਖੋਵਾਲ ਰੋਡ ਸਮਾਰਟ ਸਿਟੀ ਦੇ ਰਹਿਣ ਵਾਲੇ ਰਾਜੇਸ਼ ਸਿੰਗਲਾ ਮੰਦਿਰ ਜਾ ਰਹੇ ਸਨ ਤਾਂ ਚਾਈਨਾ ਡੋਰ ਨੇ ਉਹਨਾਂ ਦਾ ਗਲ ਵੱਢ ਦਿੱਤਾ। ਉਹਨਾਂ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਜਾਨ ਤਾਂ ਡਾਕਟਰਾਂ ਨੇ ਬਚਾ ਲਈ ਪਰ ਡਾਕਟਰਾਂ ਨੇ ਕਿਹਾ ਹੈ ਕਿ ਇਹ ਉਹਨਾਂ ਦਾ ਪੁਨਰ ਜਨਮ ਹੋਇਆ ਹੈ।
ਮੁਸ਼ਕਿਲ ਨਾਲ ਬਚੀ ਜਾਨ: ਦਰਅਸਲ ਪੀੜਤ ਦੇ ਗਲੇ ਉੱਤੇ 60 ਟਾਂਕੇ ਲੱਗੇ ਹਨ। ਡਾਕਟਰ ਨੇ ਕਿਹਾ ਕਿ ਜੇਕਰ ਦੋ ਐਮ ਐਮ ਵੀ ਡੋਰ ਅੰਦਰ ਚੱਲੀ ਜਾਂਦੀ ਤਾਂ ਉਹਨਾਂ ਦੀ ਮੌਤ ਹੋ ਜਾਣੀ ਸੀ। ਡਾਕਟਰਾਂ ਨੇ ਮੁਸ਼ੱਕਤ ਦੇ ਨਾਲ ਉਹਨਾਂ ਦੀ ਜਾਨ ਬਚਾਈ ਹੈ। ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਦੇ ਵਿੱਚ ਇਕਲੌਤੇ ਕੰਮਾਉਣ ਵਾਲੇ ਨੇ ਉਹਨਾਂ ਦਾ ਬੇਟਾ ਸਪੈਸ਼ਲ ਚਾਈਲਡ ਹੈ। ਕੁੱਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਪਤਨੀ ਦੀ ਵੀ ਮੌਤ ਹੋਈ ਹੈ। ਉਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਦੀਆਂ 2 ਬੇਟੀਆਂ ਹਨ। ਪੀੜਤ ਰਾਜੇਸ਼ ਸਿੰਗਲਾ ਨੇ ਕਿਹਾ ਹੈ ਕਿ ਚਾਈਨਾ ਡੋਰ ਉੱਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। । ਉਹਨਾਂ ਦੇ ਭਤੀਜੇ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਲਹੂ ਲੁਹਾਨ ਹਾਲਤ ਦੇ ਵਿੱਚ ਦੁਕਾਨ ਉੱਤੇ ਪਹੁੰਚੇ ਜਿੱਥੋਂ ਉਹ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲੈਕੇ ਗਏ।
- ਖੋਖਲੀ ਨਿਕਲੀ ਕੈਨੇਡਾ ਵਿੱਚ ਖਾਲਿਸਤਾਨੀਆਂ ਦੀ ਧਮਕੀ : 15 ਅਗਸਤ ਮੌਕੇ ਭਾਰਤੀ ਦੂਤਾਵਾਸ ਘਿਰਾਓ ਦੀ ਆਖੀ ਸੀ ਗੱਲ, ਪਰ ਹੋਇਆ ਇਹ ਕੰਮ
- Beas River Water level : ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਚਿੰਤਾ 'ਚ ਪਾਏ ਲੋਕ
- ਬਰਨਾਲਾ ਦੇ ਪਿੰਡ ਸੇਖਾ ਵਿੱਚ ਦੋਹਰਾ ਕਤਲ: ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਵੱਢਿਆ ਪਰਿਵਾਰ, ਮਾਂ-ਧੀ ਦੀ ਮੌਤ, ਜਵਾਈ ਗੰਭੀਰ ਜ਼ਖਮੀ
ਚਾਈਨਾ ਡੋਰ ਉੱਤੇ ਬੈਨ ਲਾਉਣ ਦੀ ਮੰਗ: ਡਾਕਟਰ ਨੇ ਦੱਸਿਆ ਕਿ ਲਗਭਗ ਇੱਕ ਘੰਟਾ ਉਹਨਾਂ ਨੂੰ ਮਰੀਜ਼ ਦਾ ਲਹੂ ਰੋਕਣ ਲਈ ਲੱਗਿਆ। ਜਿਸ ਤੋਂ ਬਾਅਦ ਉਹਨਾਂ ਦੇ ਗਲੇ ਦੀ ਸਰਜਰੀ ਕੀਤੀ ਗਈ। ਲਗਭਗ 60 ਟਾਂਕੇ ਉਹਨਾਂ ਦੇ ਗਲੇ ਉੱਤੇ ਲੱਗੇ। ਡਾਕਟਰ ਨੇ ਕਿਹਾ ਕਿ ਜੇਕਰ ਖੂਨ ਬਾਹਰ ਨਾ ਆਉਂਦਾ ਤਾਂ ਅੰਦਰ ਫੇਫੜਿਆ ਦੇ ਵਿੱਚ ਜਾ ਸਕਦਾ ਸੀ। ਉਨ੍ਹਾਂ ਦੀ ਸਾਹ ਨਲੀ ਵੀ ਕੱਟ ਸਕਦੀ ਸੀ ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ। ਉਹਨਾਂ ਕਿਹਾ ਜਦੋਂ ਮਰੀਜ਼ ਸਾਡੇ ਕੋਲ ਆਇਆ ਤਾਂ ਉਦੋਂ ਵੀ ਬਚਣ ਦੀ 50 ਫੀਸਦ ਹੀ ਸੰਭਾਵਨਾ ਸੀ। ਪੀੜਤ ਦੇ ਨਾਲ ਡਾਕਟਰ ਨੇ ਵੀ ਪ੍ਰਸ਼ਾਸਨ ਤੋਂ ਚਾਈਨਾ ਡੋਰ ਉੱਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਡਾਕਟਰ ਨੇ ਕਿਹਾ ਹੈ ਕਿ 15 ਅਗਸਤ ਅਤੇ 26 ਜਨਵਰੀ ਨੂੰ ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।