ਲੁਧਿਆਣਾ : ਲੋਕ ਸਭਾ ਦੇ ਨਾਲ ਮੁੱਲਾਂਪੁਰ ਦਾਖਾ ਤੋਂ ਜ਼ਿਮਨੀ ਚੋਣ ਲੜ ਚੁੱਕੇ ਅਤੇ ਹਾਸਰਸ ਕਲਾਕਾਰ ਟੀਟੂ ਬਾਣੀਆ ਅੱਜ ਲੁਧਿਆਣਾ ਦੇ ਡੀ.ਸੀ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੇ ਡੀ.ਸੀ ਦਫ਼ਤਰ ਅੱਗੇ ਨਿੰਬੂ ਮਿਰਚਾਂ ਲਾ ਕੇ ਕਿਹਾ ਕਿ ਡੀ.ਸੀ ਦਫਤਰ ਲੁਧਿਆਣਾ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ ਹੈ ਕਿਉਂਕਿ ਇੱਥੇ ਲੋਕਾਂ ਦੇ ਕੰਮ ਨਹੀਂ ਹੋ ਰਹੇ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟੀਟੂ ਬਾਣੀਆ ਨੇ ਕਿਹਾ ਕਿ ਅੱਜ ਸੂਬਾ ਸਰਕਾਰਾਂ ਹਰ ਫਰੰਟ ਤੇ ਫੇਲ੍ਹ ਹੋਈਆਂ ਨੇ ਇਸ ਕਰਕੇ ਉਨ੍ਹਾਂ ਨੂੰ ਡੀ.ਸੀ ਦਫਤਰ ਅੱਗੇ ਨਿੰਬੂ ਮਿਰਚਾਂ ਲਾਉਣੀਆਂ ਪਈਆਂ ਨੇ। ਸਾਡੇ ਬਜ਼ੁਰਗ ਕਹਿੰਦੇ ਸਨ ਕਿ ਨਿੰਬੂ ਮਿਰਚਾਂ ਨਾਲ ਨਜ਼ਰ ਉੱਤਰ ਜਾਂਦੀ ਹੈ ਅਤੇ ਅੱਜ ਲੁਧਿਆਣਾ ਦੇ ਡੀ.ਸੀ ਦਫ਼ਤਰ ਅੱਗੇ ਉਹ ਨਿੰਬੂ ਮਿਰਚਾਂ ਲਾਉਣ ਆਏ ਨੇ ਕਿਉਂਕਿ ਸ਼ਾਇਦ ਕਿਸੇ ਦੀ ਨਜ਼ਰ ਲੱਗਣ ਕਰਕੇ ਇਥੇ ਲੋਕਾਂ ਦੇ ਕੰਮ ਹੋਣੇ ਬੰਦ ਹੋ ਗਏ ਨੇ। ਜਿਸ ਕਰਕੇ ਉਹ ਨਿੰਬੂ ਮਿਰਚਾਂ ਲਾ ਰਹੇ ਨੇ ਕਿ ਸ਼ਾਇਦ ਵਿਰੋਧੀਆਂ ਦੀ ਨਜ਼ਰ ਡੀ.ਸੀ ਦਫ਼ਤਰ ਨੂੰ ਲੱਗ ਗਈ ਹੈ।
ਇਹ ਵੀ ਪੜ੍ਹੋ:ਪੰਜਾਬ ਮੰਤਰੀ ਮੰਡਲ ਵਿੱਚ ਹੋ ਸਕਦੇ ਨੇ ਵੱਡੇ ਬਦਲਾਅ, ਵੇਖੋ ਰਿਪੋਰਟ
ਟੀਟੂ ਬਾਣੀਆ ਨੇ ਕਿਹਾ ਕਿ ਅੱਜ ਹਰ ਵਰਗ ਪ੍ਰੇਸ਼ਾਨ ਹੈ ਪੈਟਰੋਲ ਡੀਜ਼ਲ ਲਗਾਤਾਰ ਮਹਿੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਘੱਟ ਨਹੀਂ ਕਰਦਾ ਤਾਂ ਸੂਬਾ ਸਰਕਾਰ ਕਿਉਂ ਨਹੀਂ ਅਪਣਾ ਵੈਟ ਘਟਾਉਂਦੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜਗਾਉਣ ਲਈ ਅੱਜ ਉਹ ਇਨ੍ਹਾਂ ਦਫਤਰਾਂ ਵਿੱਚ ਨਿੰਬੂ ਮਿਰਚਾਂ ਲਗਾ ਰਹੇ ਨੇ ਤਾਂ ਜੋ ਨਜ਼ਰ ਇਨ੍ਹਾਂ ਨੂੰ ਲੱਗੀ ਹੋਈ ਹੈ ਉਹ ਉਤਰ ਸਕੇ।