ਬਠਿੰਡਾ: ਜ਼ਿਲ੍ਹੇ ਦੀ ਮਸ਼ਹੂਰ ਸੋ ਫੁੱਟੀ ਰੋਡ ਉੱਤੇ ਅੱਜ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੁਧਿਆਣਾ ਤੋਂ ਪਹੁੰਚੀ ਇੱਕ ਲੜਕੀ ਵੱਲੋਂ ਸਪਾ ਸੈਂਟਰ ਵਿੱਚ ਜਾ ਕੇ ਆਪਣੇ ਮੰਗੇਤਰ ਨਾਲ ਬਹਿਸ ਬਾਜ਼ੀ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਮੰਗੇਤਰ ਵੱਲੋਂ ਲੜਕੀ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਲੜਕੀ ਜਿਸ ਕੈਬ ਰਾਹੀਂ ਸਪਾ ਸੈਂਟਰ ਤੱਕ ਪਹੁੰਚੀ ਸੀ ਉਸ ਨੇ ਮਦਦ ਲਈ ਉਸੇ ਕੈਬ ਚਾਲਕ ਨੂੰ ਫੋਨ ਕਰਕੇ ਇਸ ਘਟਨਾ ਦੀ ਸੂਚਨਾ ਦਿੱਤੀ। ਕੈਬ ਡਰਾਈਵਰ ਨੇ ਰਾਹਗੀਰਾਂ ਦੀ ਮਦਦ ਨਾਲ ਕੁੜੀ ਨੂੰ ਉਸ ਦੇ ਮੰਗੇਤਰ ਤੋਂ ਬਚਾ ਕੇ ਸਪਾ ਸੈਂਟਰ ਤੋਂ ਬਾਹਰ ਕੱਢਿਆ ਗਿਆ।
ਝਗੜੇ ਵਿੱਚ ਲੜਕੀ ਬੁਰੀ ਤਰ੍ਹਾਂ ਜ਼ਖਮੀ: ਲੜਕੀ ਨੂੰ ਸਪਾ ਸੈਂਟਰ ਵਿੱਚੋਂ ਬਚਾਅ ਕੇ ਲੈ ਕੇ ਆਉਣ ਵਾਲੇ ਨੌਜਵਾਨ ਮਨੀ ਨੇ ਦੱਸਿਆ ਕਿ ਉਹ ਸਵੇਰੇ ਇੱਥੋਂ ਗੁਜ਼ਰ ਰਿਹਾ ਸੀ, ਇਸ ਦੌਰਾਨ ਇੱਕ ਕਾਰ ਚਾਲਕ ਵੱਲੋਂ ਉਨ੍ਹਾਂ ਨੂੰ ਰੋਕ ਕੇ ਲੁਧਿਆਣਾ ਤੋਂ ਆਈ ਲੜਕੀ ਦੀ ਜਾਨ ਬਚਾਉਣ ਦੀ ਬੇਨਤੀ ਕੀਤੀ ਗਈ। ਜਦੋਂ ਉਹ ਸਪਾ ਸੈਂਟਰ ਵਿੱਚ ਗਏ ਤਾਂ ਇੱਕ ਲੜਕੀ ਪੂਰੀ ਤਰ੍ਹਾਂ ਜ਼ਖ਼ਮੀ ਸੀ, ਜਿਸ ਨੂੰ ਉਨ੍ਹਾਂ ਵੱਲੋਂ ਸਪਾ ਸੈਂਟਰ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਗਿਆ ਅਤੇ ਲੁਧਿਆਣਾ ਪੁਲਿਸ ਸਟੇਸ਼ਨ ਭੇਜਿਆ ਗਿਆ। ਮਨੀ ਨੇ ਦੱਸਿਆ ਕਿ ਸਪਾ ਸੈਂਟਰ ਵਿਚ ਮੌਜੂਦ ਮੁੰਡੇ ਨੂੰ ਕੁੜੀ ਆਪਣੇ ਬੁਆਏ ਫਰੈਂਡ ਦੱਸ ਰਹੀ ਹੈ ਪਰ ਹਾਲੇ ਤੱਕ ਇਸ ਲੜਾਈ ਦੇ ਕਾਰਨਾਂ ਪਤਾ ਨਹੀਂ ਲੱਗਿਆ, ਇਸ ਝਗੜੇ ਵਿੱਚ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ।
- Prisoner escaped from police custody: ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਹਵਾਲਾਤੀ ਹੋਇਆ ਫਰਾਰ, ਜੇਲ੍ਹ 'ਚ ਕੱਟ ਰਿਹਾ ਸੀ ਕਤਲ ਕੇਸ ਦੀ ਸਜ਼ਾ
- BSC Agriculture Department Start again Barjindra College: ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ 'ਚ ਮੁੜ ਸ਼ੁਰੂ ਹੋਇਆ BSC ਖੇਤੀਬਾੜੀ ਵਿਭਾਗ
- Sukhbir Singh Badal : ਸੁਖਬੀਰ ਬਾਦਲ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਨੂੰ ਰਜਿਸਟਰ ਕਰਨ ਦੀ ਅਪੀਲ
ਪੁਲਿਸ ਨੇ ਆਰੰਭੀ ਕਾਰਵਾਈ: ਲੁਧਿਆਣਾ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਸ ਦਾ ਮੰਗੇਤਰ 100 ਫੁੱਟੀ ਰੋਡ ਉੱਪਰ ਕਾਰੋਬਾਰ ਕਰ ਰਿਹਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਉਸ ਦਾ ਫੋਨ ਨਹੀਂ ਚੁੱਕ ਰਿਹਾ ਸੀ। ਜਿਸ ਦੇ ਚੱਲਦਿਆਂ ਸਵੇਰੇ 2:30 ਵਜੇ ਉਹ ਲੁਧਿਆਣਾ ਤੋਂ ਕੈਬ ਰਾਹੀਂ ਬਠਿੰਡੇ ਪਹੁੰਚੀ ਅਤੇ ਦੇਖਿਆ ਕਿ ਸਪਾ ਸੈਂਟਰ ਦੇ ਥੱਲੇ ਉਸ ਦੇ ਮਗੇਤਰ ਦੀ ਗੱਡੀ ਖੜ੍ਹੀ ਹੈ। ਜਦੋਂ ਉਹ ਸੈਂਟਰ ਵਿੱਚ ਗਈ ਤਾਂ ਦੇਖਿਆ ਕਿ ਉੱਥੇ ਲੜਕੀਆਂ ਮੌਜੂਦ ਸਨ, ਜਦੋਂ ਉਸ ਵੱਲੋਂ ਆਪਣੇ ਮੰਗੇਤਰ ਨਾਲ ਲੜਕੀਆਂ ਦੀ ਮੌਜੂਦਗੀ ਬਾਰੇ ਗੱਲ ਕੀਤੀ ਗਈ ਤਾਂ ਮੰਗੇਤਰ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਲੜਕੀ ਨੇ ਆਪਣੇ ਮੰਗੇਤਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਘਟਨਾ ਦਾ ਪਤਾ ਚੱਲਦੇ ਹੀ ਪਹੁੰਚੇ ਸਿਵਲ ਲਾਈਨ ਥਾਣਾ ਡਿਊਟੀ ਅਫਸਰ ਅੰਮ੍ਰਿਤਪਾਲ ਸਿੰਘ ਵੱਲੋਂ ਲੜਕੇ ਅਤੇ ਲੜਕੀ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।