ਰਾਏਕੋਟ: ਮੁਹੱਲਾ ਪ੍ਰੇਮ ਨਗਰ ‘ਚ ਬੀਤੀ ਰਾਤ ਇੱਕ ਬਜ਼ੁਰਗ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ, ਜਾਣਕਾਰੀ ਮੁਤਾਬਿਕ ਮ੍ਰਿਤਕ ਬਜ਼ੁਰਗ ਪ੍ਰਵਾਸੀ ਮਜ਼ਦੂਰ ਸੀ। ਮ੍ਰਿਤਕ ਇੱਕ ਨਰਸਰੀ ਵਿੱਚ ਕੰਮ ਕਰਦਾ ਸੀ। ਤੇ ਇਸੇ ਨਰਸਰੀ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬਜ਼ਰੁਗ ਦੀ ਪਛਾਣ ਤੁਲਾ ਰਾਮ ਵਜੋਂ ਹੋਈ ਹੈ। ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।
ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਅਜੈਬ ਸਿੰਘ ਨੇ ਦੱਸਿਆ, ਕਿ ਬੀਤੀ ਰਾਤ 11ਵਜੇ ਦੇ ਕਰੀਬ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਮੁਤਾਬਿਕ ਮ੍ਰਿਤਕ ਬਜ਼ੁਰਗ ਆਪਣੇ ਭਤੀਜੇ ਪ੍ਰਵੀਨ ਕੁਮਾਰ ਕੋਲ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰ ਬਬੀਤਾ ਕੁਮਾਰੀ ਨੇ ਦੱਸਿਆ, ਕਿ ਜਦੋਂ ਉਹ ਆਪਣੇ ਪਤੀ ਤੇ ਬੱਚਿਆ ਨਾਲ ਨਰਸਰੀ ਦੇ ਪਿੱਛੇ ਆਪਣੀ ਝੋਪੜੀ ਵਿੱਚ ਸੌ ਰਹੇ ਸਨ, ਤਾਂ ਇੱਕ ਜਾਣ-ਪਛਾਣ ਵਾਲੇ ਦੁਕਾਨਦਾਰ ਨੇ ਬੀਬਤਾ ਦੇ ਪਤੀ ਨੂੰ ਫੋਨ ਕਰਕੇ ਮ੍ਰਿਤਕ ਬਜ਼ੁਰਗ ਦੇ ਕਤਲ ਦੀ ਜਾਣਕਾਰੀ ਦਿੱਤੀ।
ਪਰਿਵਾਰ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪਰਿਵਾਰ ਨੇ ਵੇਖਿਆ, ਕਿ ਬਜ਼ੁਰਗ ਤੁਲਾ ਰਾਮ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਆਪਣੇ ਹੀ ਪਰਿਵਾਰ ਦੇ 4 ਮੈਂਬਰਾਂ ਨੂੰ ਮੌਤ ਦੇਣ ਵਾਲਾ ਕਾਬੂ