ETV Bharat / state

ਗ਼ਰੀਬੀ ਦੇ ਬਾਵਜੂਦ ਪਿਤਾ ਦਾ ਸੁਪਨਾ ਪੂਰਾ ਕਰਨ ਲਈ 7 ਸਾਲਾ ਰਾਸ਼ੀ ਨੇ ਨਹੀਂ ਛੱਡਿਆ ਗਾਉਣਾ - ludhiana news

7 ਸਾਲਾ ਰਾਸ਼ੀ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਗਾਉਣਾ ਸਿੱਖ ਰਹੀ ਹੈ। ਰਾਸ਼ੀ ਨੇ ਕਿਹਾ ਕਿ ਗ਼ਰੀਬੀ ਕਾਰਨ ਉਹ ਟੀਵੀ ਤੋਂ ਸੁਣ-ਸੁਣ ਕੇ ਹੀ ਸਿੱਖ ਰਹੀ ਹੈ।

7 years old rashi still learn singing for her father's dream
ਗ਼ਰੀਬੀ ਦੇ ਬਾਵਜੂਦ ਪਿਤਾ ਦਾ ਸੁਪਨਾ ਪੂਰਾ ਕਰਨ ਲਈ 7 ਸਾਲਾ ਰਾਸ਼ੀ ਨੇ ਨਹੀਂ ਛੱਡਿਆ ਗਾਉਣਾ
author img

By

Published : Jul 13, 2020, 2:17 PM IST

ਲੁਧਿਆਣਾ: ਕਹਿੰਦੇ ਹਨ ਕਿ ਹੁਨਰ ਕਿਸੇ ਦਾ ਮੁਹਤਾਜ ਨੀ ਹੁੰਦਾ ਤੇ ਨਾ ਹੀ ਅਮੀਰੀ-ਗ਼ਰੀਬੀ ਵੇਖਦਾ ਹੈ। ਲੁਧਿਆਣਾ ਦੇ ਅੰਬੇਦਕਰ ਨਗਰ ਵਿੱਚ ਰਹਿਣ ਵਾਲੀ 7 ਸਾਲਾ ਰਾਸ਼ੀ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਬੇਟੀ ਗਾਇਕ ਬਣੇ ਅਤੇ ਗ਼ਰੀਬ ਪਿਤਾ ਆਪਣਾ ਸ਼ੌਕ ਪੂਰਾ ਕਰਨ ਲਈ ਆਪਣੀ ਬੇਟੀ ਨੂੰ ਖ਼ੁਦ ਹੀ ਸਿਖਾਉਂਦਾ ਰਹਿੰਦਾ ਸੀ। ਪਿਤਾ ਦੇ ਅਚਾਨਕ ਦੇਹਾਂਤ ਹੋ ਜਾਣ ਮਗਰੋਂ ਪਰਿਵਾਰ ਵਿੱਚ ਗ਼ਰੀਬੀ ਦਾ ਆਲਮ ਹੋਰ ਵਧ ਗਿਆ। ਇਸ ਦੇ ਬਾਵਜੂਦ ਚੌਥੀ ਜਮਾਤ ਵਿੱਚ ਪੜ੍ਹਦੀ ਰਾਸ਼ੀ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਹਲੇ ਵੀ ਟੀਵੀ ਤੋਂ ਸੁਣ-ਸੁਣ ਕੇ ਗਾਉਣਾ ਸਿੱਖ ਰਹੀ ਹੈ।

ਰਾਸ਼ੀ ਨੇ ਕਿਹਾ ਕਿ ਉਸ ਨੂੰ ਛੋਟੇ ਹੁੰਦੇ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਉਸ ਦੇ ਪਿਤਾ ਉਸ ਨੂੰ ਗਾਉਣਾ ਸਿਖਾਉਂਦੇ ਸਨ ਪਰ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਖ਼ੁਦ ਹੀ ਟੀਵੀ ਤੋਂ ਸੁਣ-ਸੁਣ ਕੇ ਸਿੱਖ ਰਹੀ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਕਿਸਾਨਾਂ ਨੇ ਕਿਹਾ-ਮੁਸਲਾਧਾਰ ਮੀਂਹ ਫ਼ਸਲਾਂ ਲਈ ਰਹੇਗਾ ਲਾਹੇਵੰਦ

ਦੱਸ ਦਈਏ ਕਿ 3 ਬੱਚਿਆਂ ਨੂੰ ਮਾਂ ਸਕੂਲ ਵਿੱਚ ਕੰਮ ਕਰ ਕੇ ਪਰਿਵਾਰ ਪਾਲ ਰਹੀ ਹੈ। ਰਾਸ਼ੀ ਦੀ ਮਾਂ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਗ਼ਰੀਬੀ ਦੇ ਕਾਰਨ ਉਹ ਆਪਣੀ ਬੇਟੀ ਨੂੰ ਸਿਖਾ ਨਹੀਂ ਪਾ ਰਹੀ। ਉਨ੍ਹਾਂ ਨੇ ਕਿਹਾ ਕਿ ਉਹ ਵੀ ਚਾਹੁੰਦੀ ਹੈ ਕਿ ਉਨ੍ਹਾਂ ਦੀ ਬੇਟੀ ਆਪਣੇ ਪਿਤਾ ਦਾ ਸੁਪਨਾ ਪੂਰਾ ਕਰੇ। ਰਾਸ਼ੀ ਦੀ ਮਾਂ ਨੇ ਸਰਕਾਰ ਅਤੇ NGO ਨੂੰ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਉਸ ਦੀ ਬੇਟੀ ਦੇ ਸੁਪਨਿਆਂ ਦੇ ਪਰ ਪਰਵਾਜ਼ ਭਰ ਸਕਣ

ETV Bharat Logo

Copyright © 2025 Ushodaya Enterprises Pvt. Ltd., All Rights Reserved.