ਲੁਧਿਆਣਾ: ਜ਼ਿਲ੍ਹੇ ਦੇ ਜਲੰਧਰ ਬਾਈਪਾਸ ਸਥਿਤ ਅਮਨ ਨਗਰ ਵਿੱਚ 7 ਸਾਲਾ ਬੱਚੀ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈl ਬੱਚੀ ਐਲਕੇਜੀ ਦੀ ਵਿਦਿਆਰਥਣ ਹੈ ਅਤੇ ਨੇ ਇਸ ਮਾਮਲੇ 'ਚ ਲੁਧਿਆਣਾ ਪੁਲਿਸ ਨੇ ਹੁਣ ਵੱਡਾ ਖੁਲਾਸਾ ਕੀਤਾ ਹੈ।
ਪੁਲਿਸ ਦੇ ਮੁਤਾਬਕ ਬੱਚੀ ਨਾਲ ਜਬਰ ਜਨਾਹ ਹੋਇਆ ਹੈ। ਪੀੜਤਾ ਦੇ ਭਰਾ ਨੇ ਹੀ ਉਸ ਨਾਲ ਜਬਰ ਜਨਾਹ ਕੀਤਾ ਹੈ ਤੇ ਉਸ ਦੀ ਉਮਰ 13 ਸਾਲ ਹੈ। ਲੁਧਿਆਣਾ ਪੁਲਿਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਹੁਣ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਅੱਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੀੜਤਾ ਦੇ ਪਰਿਵਾਰ ਵੱਲੋਂ ਸਵੇਰ ਤੋਂ ਹੀ ਇਨਸਾਫ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਕੀ ਹੈ ਮਾਮਲਾ
ਜਾਣਕਾਰੀ ਦੇ ਮੁਤਾਬਕ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਨਿੱਜੀ ਸਕੂਲ ਦੇ ਐਲਕੇਜੀ ਦੀ 7 ਸਾਲਾ ਵਿਦਿਆਰਥਣ ਜਦੋਂ ਆਪਣੇ ਘਰ ਪਹੁੰਚੀ ਤਾਂ ਉਸਦੇ ਪਰਿਵਾਰ ਨੂੰ ਇਸ ਸਬੰਧੀ ਪਤਾ ਲੱਗਾ, ਜਿਸ ਤੋਂ ਬਾਅਦ ਉਸਦੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲੜਕੀ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖ਼ਲ ਕਰਾਇਆ ਗਿਆ ਹੈ। ਉਥੇ ਹੀ ਡਾਕਟਰਾਂ ਵਲੋਂ ਰੇਪ ਦੀ ਪੁਸ਼ਟੀ ਕਰ ਦਿੱਤੀ ਗਈ ਹੈ।