ਲੁਧਿਆਣਾ: ਜ਼ਿਲ੍ਹੇ ਦੇ ਜਨਕਪੁਰੀ ਇਲਾਕੇ ਵਿੱਚ ਬੀਤੀ ਦੇਰ ਰਾਤ ਚੋਰਾਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ’ਤੇ ਚੋਰੀ ਦੀ ਫਿਰਾਕ ਦੇ ਨਾਲ ਧਾਵਾ ਬੋਲਿਆ ਗਿਆ ਪਰ ਦੁਕਾਨ ਦੇ ਮਾਲਕ ਨੇ ਪਹਿਲਾਂ ਹੀ ਸਕਿਓਰਿਟੀ ਅਲਾਰਮ ਦੁਕਾਨ ’ਤੇ ਲਗਾਏ ਹੋਏ ਸਨ ਅਤੇ ਜਿਵੇਂ ਹੀ ਚੋਰ ਅੰਦਰ ਵੜੇ ਉਸ ਨੂੰ ਤੁਰੰਤ ਇਸ ਸਬੰਧੀ ਫੋਨ ’ਤੇ ਅਲਾਰਮ ਵੱਜਾ। ਅਲਾਰਮ ਦੇ ਵੱਜਣ ਤੋਂ ਬਾਅਦ ਦੁਕਾਨ ਮਾਲਿਕ ਨੇ ਆਪਣੇ ਪਰਿਵਾਰ ਸਣੇ ਗੱਡੀ ਦੁਕਾਨ ਵੱਲ ਰਵਾਨਾ ਕੀਤੀ ਅਤੇ ਰਾਹ ਵਿੱਚ ਹੀ ਉਸ ਨੂੰ ਉਹ ਚੋਰ ਟੱਕਰ ਗਏ। ਇਸ ਦੌਰਾਨ ਮਾਲਿਕ ਦੇ ਵਾਹਨ ਦੀ ਚੋਰਾਂ ਦੇ ਵਾਹਨ ਨਾਲ ਜਬਰਦਸਤ ਟੱਕਰ ਹੋ ਗਈ।
ਇਸ ਟੱਕਰ ਕਾਰਨ ਦੋ ਚੋਰ ਮੌਕੇ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ ਜਦੋਂ ਕਿ ਬਾਕੀ ਭੱਜਣ ਚ ਕਾਮਯਾਬ ਰਹੇ। ਪੀੜਤ ਦੁਕਾਨ ਮਾਲਿਕ ਨੇੇ ਦੱਸਿਆ ਕਿ ਉਸ ਦਾ ਪੰਜ ਲੱਖ ਦੇ ਕਰੀਬ ਨੁਕਸਾਨ ਹੋਇਆ ਅਤੇ ਗੱਡੀ ਵੀ ਪੂਰੀ ਭੰਨੀ ਗਈ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਸਾਫ ਤੌਰ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਵਿਖਾਈ ਦੇ ਰਹੇ ਹਨ।
ਪੀੜਤ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਹੀ ਹਾਲੇ ਪੂਰੀ ਜਮ੍ਹਾਂ ਪੂੰਜੀ ਲਗਾ ਕੇ ਦੁਕਾਨ ਖੋਲ੍ਹੀ ਸੀ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਕੁਝ ਨਗਦੀ ਸੀ ਅਤੇ ਕਾਊਂਟਰ ਉੱਤੇ ਜੋ ਸੋਨੇ ਚਾਂਦੀ ਦੇ ਗਹਿਣੇ ਸਨ ਉਨ੍ਹਾਂ ਨੂੰ ਚੋਰ ਲੈ ਕੇ ਫ਼ਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਫੋਨ ਤੇ ਚੋਰੀ ਦੀ ਜਾਣਕਾਰੀ ਮਿਲਣ ਦੇ ਚੱਲਦਿਆਂ ਉਸਦੀ ਕੁਝ ਬੱਚਤ ਵੀ ਜ਼ਰੂਰ ਹੋ ਗਈ ਹੈ।
ਇਸ ਮੌਕੇ ਉਨ੍ਹਾਂ ਇਹ ਦੱਸਿਆ ਕਿ ਉਹ ਦੇਰ ਰਾਤ ਲਗਾਤਾਰ ਪੁਲਿਸ ਦੇ ਕੰਟਰੋਲ ਰੂਮ ਅਤੇ ਹੈਲਪਲਾਈਨ ਨੰਬਰਾਂ ’ਤੇ ਕਾਲ ਕਰਦਾ ਰਿਹਾ ਪਰ ਉਨ੍ਹਾਂ ਨੂੰ ਅਡਰੈੱਸ ਹੀ ਨਹੀਂ ਸਮਝ ਆਇਆ ਜਿਸ ਤੋਂ ਬਾਅਦ ਉਸਨੇ ਜਨਕਪੁਰੀ ਪੁਲਿਸ ਸਟੇਸ਼ਨ ਦੀ ਪੀਸੀਆਰ ਟੀਮ ਨੂੰ ਇਸ ਸਬੰਧੀ ਦੱਸਿਆ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਦੋ ਚੋਰਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਜਦੋਂ ਕਿ ਚਾਰ ਭੱਜਣ ਚ ਕਾਮਯਾਬ ਰਹੇ।
ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਪਰ ਜਿਊਲਰੀ ਦੇ ਮਾਲਕ ਨੂੰ ਸੁਰੱਖਿਆ ਅਲਾਰਮ ਮਿਲਣ ਤੋਂ ਬਾਅਦ ਹੀ ਮੌਕੇ ‘ਤੇ ਪਹੁੰਚ ਗਿਆ ਅਤੇ ਰਾਹ ਵਿੱਚ ਹੀ ਉਸ ਨੂੰ ਉਹ ਚੋਰ ਟੱਕਰ ਗਏ।
ਇਸ ਦੌਰਾਨ ਦੋਵਾਂ ਵਿਚਾਲੇ ਟੱਕਰ ਹੋਈ ਜਿਸ ਚ ਦੋ ਚੋਰ ਜ਼ਖ਼ਮੀ ਹੋ ਗਏ ਜਦੋਂ ਕਿ ਬਾਕੀ ਭੱਜਣ ਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਫਿਲਹਾਲ ਨੁਕਸਾਨ ਕਿੰਨਾ ਹੋਇਆ ਹੈ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਤੇ ਨਾ ਹੀ ਕੋਈ ਫ਼ਿਲਹਾਲ ਇੰਨ੍ਹਾਂ ਚੋਰਾਂ ਕੋਲੋਂ ਬਰਾਮਦਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:ਨਰਸ ਨੇ ਹਸਪਤਾਲ ’ਚ ਫਾਹਾ ਲੈਕੇ ਕੀਤੀ ਖੁਦਕੁਸ਼ੀ