ETV Bharat / state

ਸਿਵਲ ਦੇ ਸਿਵਲ ਹਸਪਤਾਲ ਵਿੱਚ 5 ਦਿਨ ਦੇ ਨਵੇਂ ਜੰਮੇ ਬੱਚੇ ਦੀ ਹੋਈ ਮੌਤ - ludhiana

ਖੰਨਾ ਦੇ ਸਿਵਲ ਹਸਪਤਾਲ ਵਿੱਚ 5 ਦਿਨਾਂ ਦੇ ਨਵੇਂ ਜੰਮੇ ਬੱਚੇ ਦੀ ਮੌਤ ਹੋ ਗਈ । ਪਰਿਵਾਰ ਵਾਲਿਆਂ ਦਾ ਕਹਿਣਾਂ ਹੈ ਕਿ ਖੰਨਾ ਸਿਵਲ ਹਸਪਤਾਲ ਦੇ ਸਟਾਫ਼ ਦੀ ਲਾਪਰਵਾਹੀ ਵਰਤਣ ਕਾਰਨ ਬੱਚੇ ਦੀ ਮੌਤ ਹੋਈ ਹੈ।

ਸਿਵਲ ਦੇ ਸਿਵਲ ਹਸਪਤਾਲ ਵਿੱਚ 5 ਦਿਨ ਦੇ ਨਵੇਂ ਜੰਮੇ ਬੱਚੇ ਦੀ ਹੋਈ ਮੌਤ

author img

By

Published : Nov 8, 2020, 8:46 AM IST

ਲੁਧਿਆਣਾ: ਖੰਨਾ ਦੇ ਸਿਵਲ ਹਸਪਤਾਲ 'ਚੋਂ 5 ਦਿਨਾਂ ਦੇ ਬੱਚੇ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪਰਿਵਾਰ ਵਾਲਿਆਂ ਨੇ ਹਸਪਤਾਲ 'ਤੇ ਦੋਸ਼ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਨਾਲ ਬੱਚੇ ਦੀ ਮੌਤ ਹੋਈ ਹੈ।

ਸਿਵਲ ਦੇ ਸਿਵਲ ਹਸਪਤਾਲ ਵਿੱਚ 5 ਦਿਨ ਦੇ ਨਵੇਂ ਜੰਮੇ ਬੱਚੇ ਦੀ ਹੋਈ ਮੌਤ

ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਨੇ ਕਿਹਾ,"ਮੈਂ ਆਪਣੀ ਪਤਨੀ ਗਗਨਦੀਪ ਕੌਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਸੀ ਤੇ ਵੱਡੇ ਅਪਰੇਸ਼ਨ ਨਾਲ ਲੜਕਾ ਪੈਦਾ ਹੋਇਆ ਸੀ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲ਼ੋਂ ਰਾਤ ਨੂੰ ਡਾਕਟਰਾਂ ਨੂੰ ਬਾਰ-ਬਾਰ ਦੱਸਿਆ ਜਾ ਰਿਹਾ ਸੀ ਕਿ ਬੱਚੇ ਦੀ ਹਾਲਾਤ ਠੀਕ ਨਹੀਂ ਪਰ ਉਨ੍ਹਾਂ ਵੱਲੋਂ ਗੱਲ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਸਵੇਰੇ 5 ਵਜੇ ਬੱਚਾ ਜਦੋਂ ਠੰਡਾ ਪੈ ਗਿਆ ਤਾਂ ਉਸਨੂੰ ਦੂਜੇ ਕਮਰੇ 'ਚ ਲੈ ਗਏ।"

ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਖੰਨਾ ਦੇ ਸਿਵਲ ਹਸਪਤਾਲ ਦੇ ਮੇਨ ਦਰਵਾਜ਼ੇ ਨੂੰ ਜਿੰਦਾ ਮਾਰ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਖੰਨਾ ਹਸਪਤਾਲ ਦੇ ਸਿਵਲ ਸਰਜਨ ਡਾ. ਮਨਿੰਦਰ ਭਸੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਮਾਂ ਵੱਲੋਂ ਦੁੱਧ ਪਿਲਾਇਆ ਤੇ ਦੁੱਧ ਬੱਚੇ ਦੇ ਫੇਫੜਿਆਂ ਵਿੱਚ ਚੱਲਾ ਗਿਆ। ਇਸ ਕਾਰਨ ਬੱਚੇ ਦੀ ਮੌਤ ਹੋਈ ਹੈ। ਜੇਕਰ ਫਿਰ ਵੀ ਪਰਿਵਾਰਕ ਮੈਂਬਰਾਂ ਨੂੰ ਕੁਝ ਅਣਗਹਿਲੀ ਲੱਗਦੀ ਹੈ ਤਾਂ ਉਹ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਕਰਵਾ ਸਕਦੇ ਹਨ।

ਇਸ ਮੌਕੇ ਤੇ ਥਾਣਾ ਸਿਟੀ 2 ਦੇ ਐਸਐਚਓ ਲਾਭ ਸਿੰਘ ਦਾ ਕਹਿਣਾਂ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.