ETV Bharat / state

ਲੁਧਿਆਣਾ ’ਚ ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਦਾ ਖਤਰਾ, 40 ਮਾਮਲੇ ਆਏ ਸਾਹਮਣੇ - ਬਲੈਕ ਫੰਗਸ ਦਾ ਵੀ ਖੌਫ

ਲੁਧਿਆਣਾ ’ਚ ਬਲੈਕ ਫੰਗਸ ਦੇ 40 ਮਾਮਲੇ ਸਾਹਮਣੇ ਆਏ ਹਨ। ਡਾਕਟਰ ਰਮੇਸ਼ ਨੇ ਦੱਸਿਆ ਕਿ ਬਲੈਕ ਫੰਗਸ ਦੇ ਲੱਛਣ ਵੀ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਹਨ। ਲੱਛਣ ਮਹਿਸੂਸ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਲੁਧਿਆਣਾ ’ਚ ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਦਾ ਖਤਰਾ

author img

By

Published : May 25, 2021, 12:05 PM IST

ਲੁਧਿਆਣਾ: ਕੋਰੋਨਾ ਦਾ ਕਹਿਰ ਅਜੇ ਖਤਮ ਨਹੀਂ ਸੀ ਹੋਇਆ ਪਰ ਇਸੇ ਦੌਰਾਨ ਇਕ ਨਵੀਂ ਬੀਮਾਰੀ ਨੇ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਹੁਣ ਲੋਕਾਂ ’ਚ ਕੋਰੋਨਾ ਦੇ ਨਾਲ-ਨਾਲ ਬਲੈਕ ਫੰਗਸ ਦਾ ਵੀ ਖੌਫ ਨਜਰ ਆ ਰਿਹਾ ਹੈ। ਦੱਸ ਦਈਏ ਕਿ ਜ਼ਿਲ੍ਹੇ ’ਚ ਬਲੈਕ ਫੰਗਸ ਦੇ 40 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਸਿਹਤ ਅਧਿਕਾਰੀ ਡਾਕਟਰ ਰਮੇਸ਼ ਨੇ ਦੱਸਿਆ ਕਿ ਕਿ ਲੁਧਿਆਣਾ ਵਿੱਚ ਬਲੈਕ ਫੰਗਸ ਦੇ 40 ਕੇਸ ਆਏ ਹਨ , ਜਿਨ੍ਹਾਂ ਵਿੱਚੋਂ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਨੂੰ ਰਾਜਿੰਦਰ ਹਸਪਤਾਲ਼ ਪਟਿਆਲਾ ਰੈਫ਼ਰ ਕੀਤਾ ਗਿਆ ਹੈ ਅਤੇ ਦੋ ਲੋਕ ਠੀਕ ਹੋ ਕੇ ਵਾਪਿਸ ਘਰ ਚੱਲੇ ਗਏ ਹਨ।

ਲੁਧਿਆਣਾ ’ਚ ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਦਾ ਖਤਰਾ

ਡਾਕਟਰ ਰਮੇਸ਼ ਨੇ ਦੱਸਿਆ ਕਿ ਬਲੈਕ ਫੰਗਸ ਦੇ ਲੱਛਣ ਵੀ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਹਨ। ਬੁਖਾਰ ਦੇ ਨਾਲ-ਨਾਲ ਸਾਹ ਦੀ ਦਿਕੱਤ ਵੀ ਹੁੰਦੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਇਲਾਜ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋ ਠੀਕ ਹੋਏ ਕਾਫੀ ਲੋਕਾਂ ਵਿਚ ਬਲੈਕ ਫੰਗਸ ਦੇ ਲੱਛਣ ਪਾਏ ਜਾਂਦੇ ਹਨ।

ਲੋਕਾਂ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਲੋੜ

ਡਾਕਟਰ ਰਮੇਸ਼ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਟੀਰਾਇਡਸ ਆਦਿ ਦੇ ਇੰਜੈਕਸਨ ਲਗਵਾਏ ਸੀ ਉਨ੍ਹਾਂ ਲੋਕਾਂ ਨੂੰ ਵੀ ਇਸ ਬੀਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਟੀਰਾਇਡਸ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਖਾਸ ਤੌਰ ਤੇ ਜੋ ਲੋਕ ਆਰਐੱਮਪੀ ਡਾਕਟਰ ਤੋਂ ਇਲਾਜ ਕਰਵਾਉਂਦੇ ਹਨ ਉਨ੍ਹਾਂ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਲੋੜ ਹੈ।

ਇਹ ਵੀ ਪੜੋ: LIVE:ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 4,539 ਮਾਮਲੇ, 178 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.