ETV Bharat / state

Farmers organizations: ਸੀਬੀਆਈ ਦੀ ਛਾਪੇਮਾਰੀ ਨੂੰ ਲੈਕੇ 32 ਕਿਸਾਨ ਜਥੇਬੰਦੀਆਂ ਦੀ ਹੋਈ ਬੈਠਕ, ਰਾਜਪਾਲ ਨੂੰ ਮਿਲੇਗਾ ਵਫ਼ਦ

ਪੰਜਾਬ ਦੇ ਕਿਸਾਨਾਂ ਆਗੂਆਂ ਉੱਤੇ ਸੀਬੀਆਈ ਨੇ ਛਾਪੇਮਾਰੀ ਕਰਦਿਆਂ ਦਬਿਸ਼ ਦਿੱਤੀ ਅਤੇ ਇਸ ਤੋਂ ਬਾਅਦ ਲੁਧਿਆਣਾ ਵਿੱਚ ਸੀ ਬੀ ਆਈ ਦੀ ਛਾਪੇਮਾਰੀ ਨੂੰ ਲੈਕੇ 32 ਕਿਸਾਨ ਜਥਬੰਦੀਆਂ ਦੀ ਨੇ ਬੈਠਕ ਕੀਤੀ ਹੈ। ਬੈਠਕ ਤੋਂ ਮਗਰੋਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ 28 ਫਰਵਰੀ ਨੂੰ ਕਿਸਾਨਾਂ ਦਾ ਵਫ਼ਦ ਗਵਰਨਰ ਨੂੰ ਮਿਲੇਗਾ ਅਤੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪੇਗਾ।

Farmers organizations held a meeting in Ludhiana regarding the CBI raid
Farmers organizations: ਸੀਬੀਆਈ ਦੀ ਛਾਪੇਮਾਰੀ ਨੂੰ ਲੈਕੇ 32 ਕਿਸਾਨ ਜਥਬੰਦੀਆਂ ਦੀ ਹੋਈ ਬੈਠਕ, ਕਿਹਾ- 28 ਫਰਵਰੀ ਨੂੰ ਗਵਰਨਰ ਨੂੰ ਮਿਲੇਗਾ ਵਫ਼ਦ
author img

By

Published : Feb 23, 2023, 7:03 PM IST

Farmers organizations: ਸੀਬੀਆਈ ਦੀ ਛਾਪੇਮਾਰੀ ਨੂੰ ਲੈਕੇ 32 ਕਿਸਾਨ ਜਥਬੰਦੀਆਂ ਦੀ ਹੋਈ ਬੈਠਕ, ਕਿਹਾ- 28 ਫਰਵਰੀ ਨੂੰ ਗਵਰਨਰ ਨੂੰ ਮਿਲੇਗਾ ਵਫ਼ਦ

ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੀ ਅੱਜ ਲੁਧਿਆਣਾ ਇਸੜੂ ਭਵਨ ਵਿੱਚ ਇੱਕ ਅਹਿਮ ਬੈਠਕ ਹੋਈ ਜਿਸ ਵਿਚ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ 28 ਫਰਵਰੀ ਨੂੰ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦਾ ਇਕ ਵਫਦ ਚੰਡੀਗੜ੍ਹ ਵਿੱਚ ਰਾਜਪਾਲ ਨੂੰ ਮਿਲੇਗਾ ਅਤੇ ਸੀਬੀਆਈ ਦੀ ਛਾਪੇਮਾਰੀ ਸਬੰਧੀ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਮੇਰੇ ਅਤੇ ਸਤਨਾਮ ਸਿੰਘ ਉੱਤੇ ਕੇਂਦਰੀ ਜਾਂਚ ਏਜੰਸੀ ਛਾਪੇਮਾਰੀ ਕਰ ਰਹੀ ਹੈ ਅਤੇ ਸੀਬੀਆਂ ਵੱਲੋਂ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।

ਕੋਝੀਆਂ ਚਾਲਾਂ ਦਾ ਨਹੀਂ ਖ਼ੌਫ਼: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿੰਦਰ ਲੱਖੋਵਾਲ ਨੇ ਕਿਹਾ ਕਿ 20 ਮਾਰਚ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਐਮ ਐੱਸ ਪੀ ਨੂੰ ਲੈਕੇ ਧਰਨਾ ਦਿੱਤਾ ਜਾਣਾ ਹੈ ਜਿਸ ਕਰਕੇ ਸਾਨੂੰ ਟਾਰਗੇਟ ਕਰਕੇ ਸੀ ਬੀ ਆਈ ਦੀਆਂ ਛਾਪੇਮਾਰੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਗਵਰਨਰ ਨੂੰ ਮਿਲ ਕੇ ਇਸ ਸਬੰਧੀ ਮੁੱਦਾ ਚੁੱਕਾਂਗੇ ਅਤੇ ਜੇਕਰ ਉਨ੍ਹਾਂ ਨੇ ਵੀ ਇਸ ਮੁੱਦੇ ਦਾ ਸਾਡਾ ਕੋਈ ਹੱਲ ਨਾ ਕੀਤਾ ਤਾਂ ਜਥੇਬੰਦੀ ਦੇ ਸਾਰੇ ਆਗੂ ਆਪਸ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਅਖਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀਆਂ ਵਧੀਕੀਆਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ ਅਤੇ ਕੇਂਦਰ ਦਾ ਜੰਗੀ ਪੱਧਰ ਉੱਤੇ ਵਿਰੋਧ ਕਰਨ ਲਈ ਲਾਮਬੰਦ ਹੋਣਗੇ। ਉਨ੍ਹਾਂ ਕਿਹਾ ਕਿਸਾਨਾਂ ਨੂੰ ਕਮਜ਼ੋਰ ਕਰਨ ਅਤੇ ਇੱਕਜੁੱਟਤਾ ਨੂੰ ਤੋੜਨ ਲਈ ਕੇਂਦਰ ਸਰਕਾਰ ਨੇ ਪਹਿਲਾਂ ਵੀ ਕੋਝੀਆਂ ਚਾਲਾਂ ਚੱਲੀਆਂ ਨੇ ਪਰ ਕਿਸਾਨਾਂ ਨੇ ਹਰ ਵਾਰ ਕੇਂਦਰ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ: Car mechanic Tamanna: ਕਾਰ ਮਕੈਨਿਕ ਤਮੰਨਾ ਦੀ ਹਰ ਪਾਸੇ ਹੋ ਰਹੀ ਚਰਚਾ, ਕੁੜੀਆਂ ਲਈ ਬਣੀ ਮਿਸਾਲ

ਕੌਮੀ ਇਨਸਾਫ਼ ਮੋਰਚਾ: ਹਰਿੰਦਰ ਸਿੰਘ ਲੱਖੋਵਾਲ ਨੇ ਇਹ ਵੀ ਕਿਹਾ ਕਿ ਅਸੀਂ ਕੌਂਮੀ ਇਨਸਾਫ ਮੋਰਚੇ ਦੇ ਨਾਲ ਹਾਂ ਪਰ ਹਾਲੇ ਉਨ੍ਹਾਂ ਨੇ ਇਸ ਸਬੰਧੀ ਮੀਟਿੰਗ ਵਿੱਚ ਫੈਸਲਾ ਨਹੀਂ ਲਿਆ ਕਿ ਕਦੋਂ ਪੱਕੇ ਤੌਰ ਉੱਤੇ ਮੋਰਚੇ ਵਿੱਚ ਹਿੱਸਾ ਲੈਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ ਦੇ ਮੋਰਚੇ ਵਿੱਚ ਕਈ ਵਾਰ ਜਾ ਚੁੱਕੇ ਹਾਂ ਅਤੇ ਉੱਥੇ ਉਨ੍ਹਾਂ ਦੀਆਂ ਟਰਾਲੀਆਂ ਵੀ ਖੜ੍ਹੀਆਂ ਹਨ, ਉਨ੍ਹਾਂ ਕਿਹਾ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਇਨਸਾਫ਼ ਮੋਰਚੇ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ। ਉਨ੍ਹਾ ਅੱਗੇ ਕਿਹਾ ਕਿ ਜੇਕਰ ਸਰਕਾਰ ਦੇ ਖਿਲਾਫ ਧਰਨਾ ਇਨਸਾਫ਼ ਲਈ ਲਗਾਇਆ ਗਿਆ ਹੈ ਤਾਂ ਉਹ ਉਨ੍ਹਾਂ ਦਾ ਸਾਥ ਦੇ ਰਹੇ ਹਨ ਅਤੇ ਬਾਕੀ ਬੈਠਕ ਵਿੱਚ ਮੋਰਚੇ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੂੰ ਕੌਂਮੀ ਇੰਨਸਾਫ ਮੋਰਚੇ ਸਬੰਧੀ ਡੀ ਐਮ ਸੀ ਹਸਪਤਾਲ ਦੇ ਬਾਹਰ ਪੱਕਾ ਧਰਨਾ ਲਗਾਉਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਅੱਜ ਇਹ ਮੁੱਦਾ ਵਿਚਾਰਿਆ ਨਹੀਂ ਗਿਆ ਪਰ ਅਸੀਂ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਦੇ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.