ਲੁਧਿਆਣਾ: ਜ਼ਿਲ੍ਹੇ ਦੇ ਦੋਰਾਹਾ ਸ਼ਹਿਰ ਵਿੱਚ ਉਸ ਸਮੇਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਜਦੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਸ਼ਰਮਾ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜੋ ਕਿ ਪਿਛਲੇ 30 ਸਾਲ ਤੋਂ ਪਾਰਟੀ ਦੇ ਕਈ ਵੱਖ-ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ
ਵਿਧਾਇਕ ਲਖਵੀਰ ਸਿੰਘ ਨੇ ਜਤਿੰਦਰ ਸ਼ਰਮਾ, ਸਾਬਕਾ ਮੰਡਲ ਪ੍ਰਧਾਨ ਨਾਰੇਸ਼ ਆਨੰਦ, ਕਮਲਜੀਤ ਪਾਹਵਾ, ਗੁਰਬਚਨ ਸਿੰਘ ਬਚਨ, ਰਜਤ ਸ਼ਰਮਾ, ਮਨੋਜ ਜੋਸ਼ੀ, ਬਲਜਿੰਦਰ ਪਨੇਸ਼ਰ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਰਾਹੁਲ ਕੁਮਾਰ ਆਦਿ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਜਤਿੰਦਰ ਸ਼ਰਮਾ ਸਮੇਤ ਸਾਬਕਾ ਮੰਡਲ ਪ੍ਰਧਾਨ ਨਾਰੇਸ਼ ਆਨੰਦ, ਕਮਲਜੀਤ ਪਾਹਵਾ, ਗੁਰਬਚਨ ਸਿੰਘ ਬਚਨ, ਰਜਤ ਸ਼ਰਮਾ, ਮਨੋਜ ਜੋਸ਼ੀ, ਬਲਜਿੰਦਰ ਪਨੇਸ਼ਰ, ਗੁਰਪ੍ਰੀਤ ਸਿੰਘ,ਸੁਖਦੇਵ ਸਿੰਘ, ਰਾਹੁਲ ਕੁਮਾਰ ਭਾਜਪਾ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।
ਭਾਜਪਾ ਖਿਲਾਫ਼ ਦੇਸ਼-ਵਿਦੇਸ਼ ਵਿੱਚ ਹੋ ਰਹੇ ਪ੍ਰਦਰਸ਼ਨ- ਵਿਧਾਇਕ ਲਖਵੀਰ ਸਿੰਘ
ਵਿਧਾਇਕ ਲੱਖਾ ਨੇ ਕਿਹਾ ਕਿ ਅੱਜ ਭਾਜਪਾ ਖਿਲਾਫ਼ ਜਿੱਥੇ ਪੂਰੇ ਦੇਸ਼ ਅੰਦਰ ਗੁੱਸਾ ਹੈ,ਉਥੇ ਹੀ ਵਿਦੇਸ਼ਾਂ ਅੰਦਰ ਵੀ ਭਾਜਪਾ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਜਤਿੰਦਰ ਸ਼ਰਮਾ, ਨਾਰੇਸ਼ ਆਨੰਦ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਪਾਰਟੀ ਨੂੰ ਅਲਵਿਦਾ ਆਖਿਆ ਗਿਆ ਹੈ, ਕਿਉਂਕਿ ਜੇਕਰ ਅੱਜ ਕੇਂਦਰ ਸਰਕਾਰ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ ਹੀ ਸੜਕਾਂ 'ਤੇ ਹੈ ਤਾਂ ਅਸੀ ਅਜਿਹੀ ਪਾਰਟੀ ਨਾਲੋਂ ਆਪਣਾ ਨਾਤਾ ਤੋੜ ਰਹੇ ਹਾਂ।