ETV Bharat / state

5 ਸਾਲਾਂ 'ਚ ਇਸ ਸਕੂਲ ਅੰਦਰ ਹੋਈ 3 ਵਾਰ ਚੋਰੀ

ਰਾਏਕੋਟ ਅਧਿਨ ਪਿੰਡ ਤਲਵੰਡੀ ਰਾਏ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ, ਇੱਕ ਚੋਰ ਗਿਰੋਹ ਡੇਢ ਦੋ ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ।

5 ਸਾਲਾਂ 'ਚ ਇਸ ਸਕੂਲ ਅੰਦਰ ਹੋਈ 3 ਵਾਰ ਚੋਰੀ
5 ਸਾਲਾਂ 'ਚ ਇਸ ਸਕੂਲ ਅੰਦਰ ਹੋਈ 3 ਵਾਰ ਚੋਰੀ
author img

By

Published : Jul 31, 2021, 9:12 PM IST

ਲੁਧਿਆਣਾ: ਰਾਏਕੋਟ ਇਲਾਕੇ 'ਚ ਸਰਗਰਮ ਚੋਰਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਚੋਰ ਗਿਰੋਹ ਵੱਲੋਂ ਕਿਸੇ ਡਰ ਭੈਅ ਤੋਂ ਬੇ-ਡਰ ਹੋ ਕੇ ਚੋਰੀਆਂ ਨੂੰ ਅੰਜ਼ਾਮ ਦੇ ਰਹੇ ਹਨ, ਸਗੋਂ ਬੀਤੀ ਰਾਤ ਚੋਰਾਂ ਨੇ ਰਾਏਕੋਟ ਦੇ ਪਿੰਡ ਤਲਵੰਡੀ ਰਾਏ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ-ਦੋ ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਜਦਕਿ 5 ਸਾਲਾਂ ਵਿੱਚ ਇਸ ਸਕੂਲ ਅੰਦਰ ਇਹ ਤੀਜੀ ਚੋਰੀ ਦੀ ਵਾਰਦਾਤ ਹੈ। ਜਿਸ ਕਾਰਨ ਹੁਣ ਤੱਕ ਸਕੂਲ ਦਾ ਕਰੀਬ 5 ਲੱਖ ਦਾ ਕਰੀਬ ਨੁਕਸਾਨ ਹੋ ਚੁੱਕਿਆ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਦੱਸਿਆ, ਕਿ 30-31 ਜੁਲਾਈ ਦੀ ਦਰਮਿਆਨੀ ਰਾਤ ਨੂੰ 12 ਤੋਂ 1.30 ਵਜੇ ਦੇ ਵਿਚਕਾਰ ਦੋ ਅਣਪਛਾਤੇ ਚੋਰ ਕੰਧ ਟੱਪ ਕੇ ਸਕੂਲ ਅੰਦਰ ਦਾਖਲ ਹੋਏ, ਚੋਰਾਂ ਨੇ ਸਕੂਲ ਦੇ ਸਾਰੇ ਕਮਰਿਆਂ ਦੇ ਤਾਲੇ ਤੋੜ ਕੇ ਤਲਾਸ਼ੀ ਲਈ, ਪ੍ਰੰਤੂ ਉਕਤ ਚੋਰ ਆਰਓਟੀ ਰੂਮ ਵਿੱਚੋਂ 49 ਇੰਚੀ ਐਲਈਡੀ 'ਤੇ 4 ਬੈਟਰੀਆਂ ਅਤੇ ਕੰਪਿਊਟਰ ਰੂਮ ਵਿੱਚੋਂ 12 ਬੈਟਰੀਆਂ ਤੋਂ ਇਲਾਵਾ ਪੂਰਾ ਮਿਊਜਿਕ ਸਿਸਟਮ ਚੋਰੀ ਕਰਕੇ ਫਰਾਰ ਹੋ ਗਏ।

5 ਸਾਲਾਂ 'ਚ ਇਸ ਸਕੂਲ ਅੰਦਰ ਹੋਈ 3 ਵਾਰ ਚੋਰੀ

ਇਸ ਸਮਾਨ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਦੇ ਕਰੀਬ ਬਣਦੀ ਹੈ, ਜਦਕਿ ਚੋਰਾਂ ਦੀ ਉਕਤ ਵਾਰਦਾਤ ਸਕੂਲ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਿਸ ਦੌਰਾਨ ਚੋਰ ਸਕੂਲ ਵਿੱਚ ਬੇਖੌਫ਼ ਅਤੇ ਬੜੇ ਆਰਾਮ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਹੋਰ ਦੱਸਿਆ, ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਸਕੂਲ ਵਿੱਚ ਚੋਰੀ ਹੋ ਚੁੱਕੀ। ਜਿਸ ਦੌਰਾਨ ਸਤੰਬਰ 2016 ਵਿੱਚ ਚੌਕੀਦਾਰਾਂ ਨੂੰ ਬੰਨ੍ਹ ਕੇ ਇੱਕ ਲੱਖ ਰੁਪਏ ਦੀ ਕੀਮਤ ਦੀਆਂ 2ਐਲਈਡੀ 50 ਇੰਚੀ ਤੇ 42 ਇੰਚੀ ਸਮੇਤ ਬੱਚਿਆਂ ਦੀ ਇਕੱਠੀ ਕੀਤੀ, ਕਰੀਬ 8 ਹਜ਼ਾਰ ਰੁਪਏ ਦੀ ਫੀਸ ਚੋਰੀ ਕਰਕੇ ਲੈ ਗਏ ਸਨ। ਜਦਕਿ ਸਕੂਲ ਸਟਾਫ ਨੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਮੁਹੱਈਆ ਕਰਵਾਉਣ ਲਈ, ਇਹ ਸਹੂਲਤਾਂ ਸਰਕਾਰ ਗਰਾਮ ਪੰਚਾਇਤ ਦਾਨੀ ਸੱਜਣਾਂ ਅਤੇ ਆਪਣੀ ਜੇਬ ਵਿੱਚੋਂ ਉਪਲੱਬਧ ਕਰਵਾਈਆਂ ਸਨ।

ਉਧਰ ਚੋਰੀ ਦੀ ਸੂਚਨਾ ਮਿਲਣ ‘ਤੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐਸ.ਐਚ.ਓ ਅਜੈਬ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣ ਲਿਆ। ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਇਸ ਸੰਬੰਧ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਉਪਰੰਤ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜੋ:- ਮੁੱਖ ਮੰਤਰੀ ਵੀ ਹੋਏ 'ਬਚਪਨ ਕਾ ਪਿਆਰ' ਦੇ ਦਿਵਾਨੇ

ETV Bharat Logo

Copyright © 2024 Ushodaya Enterprises Pvt. Ltd., All Rights Reserved.