ਲੁਧਿਆਣਾ: ਲੁਧਿਆਣਾ ਦੀ ਕੇਂਦਰੀ ਜੇਲ੍ਹ (ਕੇਂਦਰੀ ਜੇਲ੍ਹ) ਵਿਚ ਹੁੱਕਾ ਪਾਰਟੀ (Hookah party) ਮਾਮਲੇ ਵਿਚ ਜੇਲ੍ਹ ਵਿਭਾਗ (Department of Prisons) ਨੇ ਕਾਰਵਾਈ ਕਰਦੇ ਹੋਏ ਅਸਸਿਸਟੈਂਟ ਜੇਲ੍ਹ ਸੁਪਰਡੈਂਟ, ਜੇਲ੍ਹ ਵਾਰਡਨ ਅਤੇ ਜੇਲ੍ਹ ਦੇ ਹੈਡੱ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਗੈਂਗਸਟਰ ਨਿੱਕਾ ਜਟਾਣਾ ਅਤੇ ਉਸਦੇ ਸਾਥੀ ਜੇਲ੍ਹ ਦੇ ਅੰਦਰ ਪਾਰਟੀ ਕਰ ਰਹੇ ਸੀ।
ਇਸ ਪਾਰਟੀ ਦੌਰਾਨ ਜਾਮ ਛਲਕਾਣ ਤੇ ਹੁੱਕਾ ਪੀਂਦੇ ਹੋਏ ਇਹਨਾਂ ਕੈਦੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ। ਇਸ ਮਾਮਲੇ ਦੇ ਵਿੱਚ ਪਹਿਲਾਂ ਜੇਲ ਸੁਪਰਡੈਂਟ ਰਾਜੀਵ ਅਰੋੜਾ ਦਾ ਤਬਾਦਲਾ ਕਰਵਾ ਦਿੱਤਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਜੇਲ੍ਹ ਦੇ ਅਧਿਕਾਰੀ ਸਮੇਤ ਦੋ ਹੋਰਾਂ ਨੂੰ ਮੁਅੱਤਲ ਕਰ ਦਿੱਤਾ।
ਜਿਕਰਯੋਗ ਹੈ ਕਿ ਸਰਕਾਰ ਤੇ ਜੇਲ੍ਹ ਮੰਤਰੀ ਸੂਬੇ ਚੋਂ ਨਸ਼ਾ ਤੇ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਵੱਡੇ ਵੱਡੇ ਕਰਦੀ ਹੈ। ਇਸ ਦੌਰਾਨ ਅਕਸਰ ਸਰਕਾਰ ਤੇ ਇਲਜ਼ਾਮ ਲੱਗਦੇ ਹਨ ਕਿ ਗੈਂਗਸਟਰਾਂ ਤੇ ਨਸ਼ਾ ਤਸਰਕਾਂ ਨੂੰ ਪ੍ਰਸ਼ਾਸਨ ਤੇ ਸਿਆਸੀ ਲੀਡਰਾਂ ਦੀ ਸ਼ਹਿ ਹੁੰਦੀ ਹੈ। ਕਿਤੇ ਨਾ ਕਿਤੇ ਅਜਿਹੇ ਇਲਜ਼ਾਮ ਸੱਚ ਸਾਬਿਤ ਹੋ ਰਹੇ ਹਨ ਤੇ ਵੱਡੇ ਸਵਾਲ ਸਰਕਾਰ ਤੇ ਖੜ੍ਹੇ ਹੋ ਰਹੇ ਹਨ ਕਿ ਆਖਿਰ ਕਿਉਂ ਸਰਕਾਰ ਦਾਅਵੇ ਕਰਦੀ ਹੈ ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ : SIT ਵੱਲੋਂ ਸੁਖਬੀਰ ਤੋਂ 4 ਘੰਟੇ ਤੱਕ ਪੁੱਛਗਿੱਛ