ETV Bharat / state

3 ਮਹੀਨੇ ਦੀ ਗਰਭਵਤੀ ਲੜਕੀ ਦੀ ਭੇਦਭਰੇ ਹਾਲਾਤ ‘ਚ ਮੌਤ - Responsible

3 ਮਹੀਨੇ ਦੀ ਗਰਭਵਤੀ (Pregnant) ਨਵ ਵਿਆਹੁਤਾ ਦੀ ਭੇਦਭਰੇ ਹਾਲਾਤਾ ਵਿੱਚ ਮੌਤ (Death) ਹੋ ਗਈ ਹੈ। ਮ੍ਰਿਤਕ ਦੇ ਮਾਪਿਆ ਵੱਲੋਂ ਇਸ ਦੇ ਲਈ ਮ੍ਰਿਤਕ ਦੇ ਸੁਹਰਾ ਪਰਿਵਾਰ ਨੂੰ ਜ਼ਿੰਮੇਵਾਰ (Responsible) ਦੱਸਿਆ ਜਾ ਰਿਹਾ ਹੈ।

3 ਮਹੀਨੇ ਦੀ ਗਰਭਵਤੀ ਲੜਕੀ ਦੀ ਭੇਦਭਰੇ ਹਾਲਾਤਾ ‘ਚ ਮੌਤ

author img

By

Published : Jul 28, 2021, 11:06 AM IST

ਜਗਰਾਓਂ:3 ਮਹੀਨੇ ਦੀ ਗਰਭਵਤੀ ਨਵ ਵਿਆਹੁਤਾ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋਣਾ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਰਮਨਦੀਪ ਕੌਰ ਵਜੋਂ ਪਛਾਣ ਹੋਈ ਹੈ। 24 ਸਾਲਾਂ ਰਮਨਦੀਪ ਕੌਰ ਝੰਡਿਆਣਾ ਪਿੰਡ ਦੇ ਮਨਜਿੰਦਰ ਸਿੰਘ ਨਾਲ ਵਿਆਹੀ ਹੋਈ ਸੀ। ਮ੍ਰਿਤਕ ਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਮ੍ਰਿਤਕ ਦੇ ਸੁਹਰੇ ਪਰਿਵਾਰ ‘ਤੇ ਰਮਨਦੀਪ ਕੌਰ ਦੀ ਹੱਤਿਆ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਡਾ. ਧਰਮਪਾਲ ਨੇ ਦੱਸਿਆ, ਕਿ ਉਸ ਦੀ ਭੈਣ ਰਮਨਦੀਪ ਕੌਰ ਦਾ ਡੇਢ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਨੇ ਕਿਹਾ, ਬੀਤੇ ਦਿਨੀਂ ਮ੍ਰਿਤਕ ਦੇ ਸੁਹਰਾ ਪਰਿਵਾਰ ਨੇ ਫੋਨ ‘ਤੇ ਦੱਸਿਆ ਕਿ ਰਮਨਦੀਪ ਕੌਰ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ।

ਜਿਸ ਤੋਂ ਬਾਅਦ ਮ੍ਰਿਤਕ ਨੂੰ ਜ਼ਖ਼ਮੀ ਹਾਲਤ ਵਿੱਚ ਜਗਰਾਓਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ।

ਲੜਕੀ ਦੇ ਭਰਾ ਅਤੇ ਪਿਤਾ ਨੇ ਸਹੁਰਾ ਪਰਿਵਾਰ ‘ਤੇ ਕਤਲ ਕਰਨ ਦੇ ਇਲਜ਼ਾਮ ਲਾਉਂਦੇ ਹੋਏ ਦੱਸਿਆ, ਕਿ ਉਸ ਦੀ ਭੈਣ ਤਿੰਨ ਮਹੀਨੇ ਦੀ ਗਰਭਵਤੀ ਸੀ। ਜਿਸ ਦੇ ਸਰੀਰ 'ਤੇ ਕਈ ਤਰ੍ਹਾਂ ਦੀਆਂ ਸੱਟਾਂ ਦੇ ਨਿਸ਼ਾਨ ਵੀ ਹਨ। ਇਸ ਦੌਰਾਨ ਸਿਵਲ ਹਸਪਤਾਲ ਵਿਖੇ ਦੋਵਾਂ ਪਰਿਵਾਰਾਂ ਵਿੱਚ ਜੰਮਕੇ ਬਹਿਸਬਾਜ਼ੀ ਵੀ ਹੋਈ।

ਜਿਸ ਤੋਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ ਮ੍ਰਿਤਕ ਲੜਕੀ ਨੂੰ ਹਸਪਤਾਲ ‘ਚ ਛੱਡ ਕੇ ਆਪਣੇ ਪਿੰਡ ਚਲਾ ਗਿਆ ਅਤੇ ਲੜਕੀ ਦਾ ਪੇਕਾ ਪਰਿਵਾਰ ਨੇ ਥਾਣੇ ਵਿੱਚ ਮ੍ਰਿਤਕ ਦੇ ਸੁਹਰਾ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ।

ਪੀੜਤ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਅਫ਼ਸਰ ਨੇ ਮ੍ਰਿਤਕ ਦੇ ਸੁਹਰੇ ਪਰਿਵਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ:ਬਾਰਾਬੰਕੀ 'ਚ ਭਿਆਨਕ ਸੜਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ 'ਚ 18 ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.