ETV Bharat / state

ਸਪੀਡ 'ਤੇ ਲਗਾਮ ਲਗਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਉਪਰਾਲੇ, ਜੇਕਰ ਕੀਤੀ ਅਣਗਹਿਲੀ ਤਾਂ ਲਾਈਸੈਂਸ ਹੋ ਸਕਦਾ ਹੈ ਕੈਂਸਲ - LUDHIANA TRAFFIC POLICE ACTION

ਲੁਧਿਆਣਾ ਪੁਲਿਸ ਵੱਲੋਂ ਹਾਦਸਿਆਂ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਤੇ ਨਾਲ ਹੀ ਅਣਗਹਿਲੀ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ।

ਸਪੀਡ 'ਤੇ ਲਗਾਮ ਲਗਾਉਣ ਲਈ ਪੁਲਿਸ ਵੱਲੋਂ ਉਪਰਾਲੇ
ਸਪੀਡ 'ਤੇ ਲਗਾਮ ਲਗਾਉਣ ਲਈ ਪੁਲਿਸ ਵੱਲੋਂ ਉਪਰਾਲੇ (Etv Bharat ਲੁਧਿਆਣਾ ਪੱਤਰਕਾਰ)
author img

By ETV Bharat Punjabi Team

Published : Jan 4, 2025, 5:43 PM IST

ਲੁਧਿਆਣਾ: ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈਣ ਦੇ ਨਾਲ ਸੰਘਣੀ ਧੁੰਦ ਪੈ ਰਹੀ ਹੈ। ਜਿਸ ਕਰਕੇ ਲਗਾਤਾਰ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ। ਪਰ ਪਿਛਲੇ ਸਾਲ ਨਾਲੋਂ ਲੋਕਾਂ ਦੇ ਵਿੱਚ ਕਾਫੀ ਜਾਗਰੂਕਤਾ ਵਧੀ ਹੈ ਅਤੇ 35 ਫੀਸਦੀ ਤੱਕ ਸੜਕ ਹਾਦਸਿਆਂ ਦੇ ਵਿੱਚ ਕਟੌਤੀ ਆਈ ਹੈ। ਦੂਜੇ ਪਾਸੇ ਲੋਕਾਂ ਨੂੰ ਟਰੈਫਿਕ ਪੁਲਿਸ ਵੱਲੋਂ ਸਪੀਡ ਘੱਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਜੇਕਰ ਇਸ ਦੇ ਬਾਵਜੂਦ ਕੋਈ ਤੇਜ਼ ਰਫਤਾਰ ਦੇ ਵਿੱਚ ਗੱਡੀ ਚਲਾਉਂਦਾ ਹੈ ਤਾਂ ਉਸ ਦਾ ਰਫਤਾਰ ਦੇ ਮੁਤਾਬਿਕ ਚਲਾਨ ਕੱਟਿਆ ਜਾ ਰਿਹਾ ਹੈ। ਹਾਈਵੇ 'ਤੇ 80 ਦੀ ਸਪੀਡ ਦੀ ਲਿਮਿਟ ਹੈ, ਜਦੋਂ ਕਿ ਦੂਜੇ ਪਾਸੇ ਸ਼ਹਿਰ ਦੇ ਵਿੱਚ ਐਲੀਵੇਟਡ ਰੋਡ 'ਤੇ 60 ਦੇ ਕਰੀਬ ਰਫਤਾਰ ਦੀ ਲਿਮਿਟ ਹੈ। ਇਸ ਦੇ ਬਾਵਜੂਦ ਕੁਝ ਲੋਕ ਰਫ਼ਤਾਰ ਦੀ ਗਤੀ ਸੀਮਾ ਨੂੰ ਤੋੜ ਕੇ ਵਾਹਨ ਤੇਜ਼ ਚਲਾ ਰਹੇ ਨੇ, ਜਿਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਸਪੀਡ 'ਤੇ ਲਗਾਮ ਲਗਾਉਣ ਲਈ ਪੁਲਿਸ ਵੱਲੋਂ ਉਪਰਾਲੇ (Etv Bharat ਲੁਧਿਆਣਾ ਪੱਤਰਕਾਰ)

ਤੇਜ਼ ਵਾਹਨ ਚਲਾਉਣ ਵਾਲੇ 'ਤੇ ਕਾਰਵਾਈ

ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਬਣੇ ਪੁਲ 'ਤੇ ਲੁਧਿਆਣਾ ਟਰੈਫਿਕ ਪੁਲਿਸ ਵੱਲੋਂ ਸਪੀਡ ਰਡਾਰ ਲਗਾਏ ਗਏ ਹਨ ਅਤੇ ਜੇਕਰ ਕੋਈ 70 ਤੋਂ ਵੱਧ ਸਪੀਡ ਦੇ ਵਿੱਚ ਗੱਡੀ ਚਲਾਉਂਦਾ ਹੈ ਤਾਂ ਉਸ ਦਾ ਮੌਕੇ 'ਤੇ ਹੀ ਚਲਾਨ ਕੱਟਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਫਿਕ ਪੁਲਿਸ ਦੇ ਅਫਸਰ ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ 60 ਕਿਲੋਮੀਟਰ ਪ੍ਰਤੀ ਘੰਟੇ ਦੀ ਇੱਥੇ ਰਫਤਾਰ ਦੀ ਹੱਦ ਹੈ ਅਤੇ ਜੇਕਰ ਕੋਈ 70 ਤੱਕ ਵੀ ਚਲਾਉਂਦਾ ਹੈ ਤਾਂ ਸਰਕਾਰ ਦੇ ਨਿਯਮਾਂ ਦੇ ਮੁਤਾਬਿਕ ਉਸ ਨੂੰ 10 ਕਿਲੋਮੀਟਰ ਤੱਕ ਦੀ ਛੋਟ ਹੈ ਪਰ ਉਸ ਤੋਂ ਉੱਪਰ ਜੇਕਰ ਕੋਈ ਚਲਾਉਂਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਂਦੀ ਹੈ।

ਇਸ ਤਰ੍ਹਾਂ ਦੇ ਹੋ ਸਕਦੇ ਭਾਰੀ ਜ਼ੁਰਮਾਨੇ

ਉਹਨਾਂ ਕਿਹਾ ਕਿ ਪਹਿਲਾਂ ਚਲਾਨ 1000 ਰੁਪਏ ਦਾ ਹੈ, ਉਸ ਤੋਂ ਬਾਅਦ ਜੇਕਰ ਫਿਰ ਤੋਂ ਉਹ ਗਤੀ ਸੀਮਾ ਵਧਾਉਂਦਾ ਹੈ ਤਾਂ 2000 ਦਾ ਚਲਾਨ ਕੀਤਾ ਜਾਂਦਾ ਹੈ ਅਤੇ ਤਿੰਨ ਮਹੀਨੇ ਲਈ ਉਸ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਜਾਂਦਾ ਹੈ। ਭਾਵ ਕਿ ਉਹ ਤਿੰਨ ਮਹੀਨੇ ਤੱਕ ਡਰਾਈਵ ਨਹੀਂ ਕਰ ਸਕੇਗਾ ਅਤੇ ਇਸ ਦੇ ਬਾਵਜੂਦ ਜੇਕਰ ਉਹ ਵਾਰ-ਵਾਰ ਇਹ ਨਿਯਮ ਤੋੜਦਾ ਹੈ ਤਾਂ ਉਸ ਦਾ ਲਾਈਸੈਂਸ ਸਾਰੀ ਉਮਰ ਦੇ ਲਈ ਵੀ ਕੈਂਸਲ ਕੀਤਾ ਜਾ ਸਕਦਾ ਹੈ।

ਧੁੰਦ ਕਾਰਨ ਹੋ ਰਹੇ ਸੂਬੇ 'ਚ ਸੜਕੀ ਹਾਦਸੇ

ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਲੋਕ ਆਪਣੀ ਸਪੀਡ ਦਾ ਧਿਆਨ ਖੁਦ ਰੱਖਣ ਕਿਉਂਕਿ ਸੜਕ ਹਾਦਸਿਆਂ ਦੇ ਵਿੱਚ ਇਜਾਫਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਲ 2025 ਦੀ ਸ਼ੁਰੂਆਤ ਵਿੱਚ ਹੀ ਕਈ ਥਾਵਾਂ 'ਤੇ ਵੱਡੇ ਸੜਕ ਹਾਦਸੇ ਹੋਏ ਹਨ। ਇਸ ਕਰਕੇ ਧੁੰਦ ਦੇ ਵਿੱਚ ਲੋਕ ਜ਼ਰੂਰ ਆਪਣੀ ਰਫਤਾਰ ਦਾ ਧਿਆਨ ਰੱਖਣ ਤਾਂ ਜੋ ਉਹ ਆਪਣਾ ਵੀ ਬਚਾਅ ਕਰ ਸਕਣ ਅਤੇ ਦੂਜਿਆਂ ਦਾ ਵੀ ਬਚਾ ਕਰ ਸਕਣ। ਉਹਨਾਂ ਕਿਹਾ ਕਿ ਸਪੀਡ ਘੱਟ ਕਰਨ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਕਟੌਤੀ ਆਉਂਦੀ ਹੈ ਅਤੇ ਜੇਕਰ ਸੜਕ ਹਾਦਸਾ ਹੋ ਵੀ ਜਾਂਦਾ ਹੈ ਤਾਂ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੁੰਦਾ। ਇਸ ਕਰਕੇ ਲੋਕ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.