ਲੁਧਿਆਣਾ : ਲੁਧਿਆਣਾ ਵਿਚ ਬੀਤੇ 48 ਘੰਟਿਆਂ ਤੋਂ ਮੀਂਹ ਬੰਦ ਹੈ, ਪਰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਲਾਡੋਵਾਲ ਇਲਾਕੇ ਦੇ ਪਿੰਡ, ਸਿੱਧਵਾਂ ਕਨਾਲ ਇਲਾਕੇ ਦੇ ਪਿੰਡ ਹੜ੍ਹ ਦੇ ਪ੍ਰਭਾਵ ਹੇਠ ਆਏ ਨੇ। ਲੁਧਿਆਣਾ ਸ਼ਹਿਰ ਚੋਂ 20 ਕਿਲੋਮੀਟਰ ਲੰਘਣ ਵਾਲਾ ਬੁੱਢਾ ਨਾਲਾ ਵਲੀਪੁਰ ਪਿੰਡ ਜਾ ਕੇ ਸਤਲੁਜ ਦਰਿਆ ਦੇ ਵਿੱਚ ਮਿਲਦਾ ਹੈ, ਸਤਲੁਜ ਦਰਿਆ ਦਾ ਪੱਧਰ ਬੁੱਢੇ ਨਾਲੇ ਨੇ ਪਾਣੀ ਪਿੱਛੇ ਭੇਜਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਲੁਧਿਆਣਾ ਦੇ ਧਰਮਪੁਰਾ, ਢੋਕਾ ਮੁਹੱਲਾ, ਤਾਜਪੁਰ ਰੋਡ, ਵਿਧਾਨ ਸਭਾ ਹਲਕਾ ਕੇਂਦਰੀ, ਚੰਦਰ ਨਗਰ, ਹੈਬੋਵਾਲ ਦੇ ਇਲਾਕੇ ਚ ਪਾਣੀ ਦੀ ਮਾਰ ਪਈ।
ਬੁੱਢੇ ਦਰਿਆ ਉਤੇ ਲੱਗਾ ਸੀਵਰੇਜ ਟਰੀਟਮੈਂਟ ਪਲਾਂਟ ਬੰਦ ਹੋਣ ਕਰਕੇ ਪ੍ਰਿੰਟਿੰਗ ਕਰਨ ਵਾਲੀਆਂ ਫੈਕਟਰੀਆਂ ਵੀ ਬੰਦ ਕਰਨ ਦੇ ਹੁਕਮ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ। ਉਧਰ ਸ਼ਹਿਰ ਦੇ ਵਿੱਚ ਜਲਥਲ ਦੇ ਨਾਲ ਪੇਂਡੂ ਖੇਤਰਾਂ ਵਿੱਚ ਵੀ ਹਾਲ ਕੁਝ ਠੀਕ ਨਹੀਂ ਹੈ। ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਨਾਲ ਲਗਦੇ ਕਈ ਪਿੰਡਾਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ਼ ਟੁੱਟ ਗਏ ਹਨ। ਖ਼ਾਸੀ ਕਲਾਂ ਅਤੇ ਪਿੰਡ ਭੁਖੜੀ ਨੂੰ ਜੋੜਨ ਵਾਲਾ ਪੁਲ ਵੀ ਤਬਾਹ ਹੋ ਗਿਆ।
- Punjab Flood News: ਕਈ ਪਿੰਡਾਂ 'ਚ ਮਚੀ ਹਾਹਾਕਾਰ, 500 ਦੇ ਕਰੀਬ ਪਿੰਡਾਂ 'ਚ ਤਬਾਹੀ ਦਾ ਮੰਜ਼ਰ ਬਿਆਂ ਕਰਦੀਆਂ ਇਹ ਤਸਵੀਰਾਂ- ਖਾਸ ਰਿਪੋਰਟ
- ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ - ਖਾਸ ਰਿਪੋਰਟ
- Chandrayaan 3: ਭਲਕੇ ਲਾਂਚ ਹੋਵੇਗਾ ਚੰਦਰਯਾਨ-3, ਕੀ ਹੈ ਟੀਚਾ, ਕੀ ਹੋਣਗੀਆਂ ਚੁਣੌਤੀਆਂ, ਜਾਣੋ ਪੂਰੀ ਜਾਣਕਾਰੀ
ਸਤਲੁਜ ਦਾ ਕਹਿਰ: ਲੁਧਿਆਣਾ ਦੇ ਲਾਡੋਵਾਲ ਨਾਲ ਲਗਦੇ ਪਿੰਡ ਬੁੱਢੇਵਾਲ ਅਤੇ ਅਲੂਵਾਲ ਵਿੱਚ ਵੀ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸਤਲੁਜ ਕੰਢੇ ਵਸੇ ਇਨ੍ਹਾਂ ਪਿੰਡਾਂ ਚ ਪਾਣੀ ਦੀ ਮਾਰ ਪੈਣ ਕਰਕੇ ਕਈ ਪਸ਼ੂ ਲਾਪਤਾ ਹਨ। ਲੁਧਿਆਣਾ ਦਾ ਪ੍ਰਚੀਨ ਗੁਰਦੁਆਰਾ ਸਾਹਿਬ ਲਾਡੋਵਾਲ ਅਤੇ ਸ਼ਨੀ ਮੰਦਿਰ ਵਿੱਚ ਪਾਣੀ ਦਾਖਲ ਹੋਣ ਕਰਕੇ ਨੁਕਸਾਨ ਹੋਇਆ ਹੈ। ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਲੁਧਿਆਣਾ ਪੱਛਮੀ, ਜਗਰਾਓਂ ਦੇ ਕੁਝ ਹਿੱਸੇ ਅਤੇ ਸ਼ਹਿਰ ਦੇ ਕੁਝ ਹਿੱਸੇ ਨੂੰ ਛੱਡ ਕੇ ਪਾਣੀ ਨੇ ਕਹਿਰ ਬਰਪਾਇਆ ਹੈ। ਕਿਸਾਨਾਂ ਦੀ ਫਸਲ ਦਾ ਵਡਾ ਨੁਕਸਾਨ ਹੋਇਆ।
ਕਈ ਪੁਲ਼ ਟੁੱਟੇ : ਬਰਸਾਤਾਂ ਕਾਰਨ ਹੜ੍ਹ ਜਿਹੇ ਹਾਲਾਤ ਪੈਦਾ ਹੋਣ ਤੋਂ ਬਾਅਦ ਸਿਰਫ਼ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਹੋਇਆ, ਲੁਧਿਆਣਾ ਦੀ ਇੰਡਸਟਰੀ ਨੂੰ ਵੀ ਇਸ ਦੀ ਮਾਰ ਝੱਲਣੀ ਪਈ ਹੈ। ਲੁਧਿਆਣਾ ਦੀਆਂ ਫੈਕਟਰੀਆਂ ਵਿੱਚ ਪਾਣੀ ਦਾਖ਼ਲ ਹੋਣ ਕਰਕੇ ਪ੍ਰੋਡਕਸ਼ਨ ਨਹੀਂ ਹੋ ਪਾਈ। ਲੁਧਿਆਣਾ ਦੀ ਜਿੰਨੀ ਵੀ ਪ੍ਰਿੰਟਿੰਗ ਫੈਕਟਰੀਆਂ ਹਨ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਬੰਦ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ, ਲੁਧਿਆਣਾ ਭੱਟੀਆਂ ਵਿੱਚ ਲੱਗਿਆ ਸੀਵਰੇਜ ਟ੍ਰੀਟਮੈਂਟ ਪਲਾਂਟ ਬੰਦ ਹੋਣ ਕਰਕੇ ਇਸ ਦਾ ਨੁਕਸਾਨ ਫੈਕਟਰੀਆਂ ਨੂੰ ਝੱਲਣਾ ਪਿਆ।
ਬੁੱਢੇ ਨਾਲੇ ਦਾ ਕਹਿਰ: ਸਤਲੁਜ ਦਰਿਆ ਦਾ ਪੱਧਰ ਬੁੱਢੇ ਨਾਲੇ ਤੋਂ ਉੱਚੇ ਹੋਣ ਕਰਕੇ ਸਤਲੁਜ ਦਾ ਪਾਣੀ ਬੁੱਢੇ ਨਾਲੇ ਵਿੱਚ ਆ ਗਿਆ, ਜਿਸ ਕਰਕੇ ਲੁਧਿਆਣਾ ਦੇ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ। ਲੁਧਿਆਣਾ ਦੇ ਜ਼ਿਆਦਾਤਰ ਪ੍ਰਭਾਵਿਤ ਇਲਾਕੇ ਦੇ ਵਿੱਚ ਲੁਧਿਆਣਾ ਕੇਂਦਰੀ, ਲੁਧਿਆਣਾ ਤਾਜਪੁਰ ਰੋਡ, ਲਾਡੋਵਾਲ ਦਾ ਇਲਾਕਾ ਅਤੇ ਸਤਲੁਜ ਨਾਲ ਲੱਗਦੇ ਪਿੰਡਾਂ ਤੋਂ ਇਲਾਵਾ, ਸਿੱਧਵਾਂ ਕਨਾਲ ਦਾ ਇਲਾਕਾ ਵੀ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਲਗਾਤਾਰ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਇਲਾਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ।