ETV Bharat / state

ਲਵ ਮੈਰਿਜ ਕਰਵਾਉਣ ਵਾਲੀ 21 ਸਾਲਾ ਕੁੜੀ ਦਾ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - ਪਤੀ-ਪਤਨੀ ਵਿੱਚ ਝਗੜਾ ਰਹਿੰਦਾ ਸੀ

21 ਸਾਲ ਵਿਆਹੁਤਾ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਮ੍ਰਿਤਕਾ ਨੇ ਲਵ ਮੈਰਿਜ ਕਰਵਾਈ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਅਕਸਰ ਪਤੀ-ਪਤਨੀ ਵਿੱਚ ਝਗੜਾ ਰਹਿੰਦਾ ਸੀ

21 ਸਾਲਾ ਵਿਆਹੁਤਾ ਦਾ ਗਲ ਘੁੱਟ ਕੇ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

author img

By

Published : Mar 30, 2021, 9:57 AM IST

ਲੁਧਿਆਣਾ: ਸ਼ਹਿਰ ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇਕ 21 ਸਾਲ ਵਿਆਹੁਤਾ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕਾ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਮ੍ਰਿਤਕਾ ਨੇ ਲਵ ਮੈਰਿਜ ਕਰਵਾਈ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਅਕਸਰ ਪਤੀ-ਪਤਨੀ ਵਿੱਚ ਝਗੜਾ ਰਹਿੰਦਾ ਸੀ , ਪਹਿਲਾਂ ਵੀ ਸਥਾਨਕਵਾਸੀਆਂ ਦੁਆਰਾ ਰਾਜ਼ੀਨਾਮਾ ਕਰਵਾਇਆ ਗਿਆ ਸੀ,ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕਾ ਦਾ ਪਤੀ ਸ਼ਰਾਬੀ ਸੀ ਅਤੇ ਉਸਨੂੰ ਜੂਆ ਖੇਡਣ ਦੀ ਲੱਤ ਵੀ ਸੀ।

21 ਸਾਲਾ ਵਿਆਹੁਤਾ ਦਾ ਗਲ ਘੁੱਟ ਕੇ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਹ ਵੀ ਪੜੋ: ਮਥੁਰਾ ਗੈਂਗ ਦਾ ਮੁਖੀ, ਦੋ ਨਸ਼ਾ ਤਸਕਰਾਂ ਨਾਲ ਡਰੱਗ ਮਨੀ ਅਤੇ ਨਸ਼ੇ ਸਣੇ ਕਾਬੂ

ਹੋਲੀ ਦੇ ਦਿਨ ਮ੍ਰਿਤਕਾ ਦਾ ਪਤੀ ਅਤੇ ਉਸਦੇ ਦੋਸਤ ਘਰ ਵਿੱਚ ਸ਼ਰਾਬ ਪੀ ਰਹੇ ਸਨ , ਅਤੇ ਬਾਅਦ ਵਿੱਚ ਮ੍ਰਿਤਕ ਦਾ ਪਤੀ ਆਪਣੇ ਬੇਟੇ ਨੂੰ ਮੋਟਰਸਾਈਕਲ ਉਪਰ ਲੈ ਕੇ ਚਲਾ ਗਿਆ ਅਤੇ ਉਸ ਤੋਂ ਬਾਅਦ ਮ੍ਰਿਤਕਾ ਦੀ ਮਾਤਾ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਉਸ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ , ਜਦੋਂ ਮ੍ਰਿਤਕਾ ਦੀ ਮਾਤਾ ਅਤੇ ਸਥਾਨਕ ਲੋਕ ਪਹੁੰਚੇ ਤਾਂ ਉਨ੍ਹਾਂ ਨੇ ਲੜਕੀ ਦਾ ਲਾਸ਼ ਪਈ ਦੇਖੀ।

ਪੁਲਿਸ ਕਰ ਰਹੀ ਮੁਲਜ਼ਮ ਦੀ ਭਾਲ

ਮਾਮਲੇ ਦੀ ਜਾਂਚ ਕਰ ਰਹੇ ਏਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮ੍ਰਿਤਕਾ ਦੇ ਪਤੀ ਨੇ ਹੀ ਉਸ ਦਾ ਕਤਲ ਕੀਤਾ ਹੈ , ਅਤੇ ਉਹ ਆਪਣੀ ਸਵਾ ਸਾਲ ਦੇ ਬੇਟੇ ਨੂੰ ਮੋਟਰਸਾਈਕਲ ਉਪਰ ਲੈ ਕੇ ਫ਼ਰਾਰ ਹੋ ਗਿਆ ਹੈ। ਸਥਾਨਕ ਲੋਕਾਂ ਮੁਤਾਬਿਕ ਅਕਸਰ ਪਤੀ-ਪਤਨੀ ਦਾ ਝਗੜਾ ਰਹਿੰਦਾ ਸੀ ਤੇ ਉਨ੍ਹਾਂ ਦਾ ਪਹਿਲਾਂ ਵੀ ਰਾਜ਼ੀਨਾਮਾ ਸਥਾਨਕ ਲੋਕਾਂ ਦੁਆਰਾ ਕਰਵਾਇਆ ਗਿਆ ਸੀ। ਫਿਲਹਾਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.