ਲੁਧਿਆਣਾ: ਬੀਤੇ ਦਿਨੀਂ ਐਸਟੀਐਫ ਟੀਮ ਦੇ ਏਐਸਆਈ ਨੇ ਮੁਖਬਰੀ ਦੀ ਸੂਚਨਾ ਮੁਤਾਬਕ ਐਸਟੀਐਫ ਨੇ ਕੁਹਾੜਾ ਦੇ ਕੋਲ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਐਕਟੀਵਾ 'ਤੇ ਸਵਾਰ 2 ਵਿਅਕਤੀਆਂ ਦੀ ਤਫਤੀਸ਼ ਕੀਤੀ ਗਈ ਜਿਸ ਦੌਰਾਨ ਉਨ੍ਹਾਂ 2 ਵਿਅਕਤੀਆਂ ਕੋਲ 700 ਗ੍ਰਾਮ ਦੀ ਹੈਰੋਇਨ ਬਰਾਮਦ ਹੋਈ ਹੈ।
ਇਸ ਦੌਰਾਨ S.T.F ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਏਐਸਆਈ ਨੂੰ ਮੁਖਬਰੀ ਤੋਂ ਸੂਚਨਾ ਮਿਲੀ ਸੀ ਕਿ 2 ਵਿਅਕਤੀਆਂ ਨੇ ਕੋਹਾੜਾ ਦੇ ਪਿੰਡਾਂ 'ਚ ਨਸ਼ੇ ਦੀ ਸਪਲਾਈ ਕਰਨੀ ਹੈ ਜਿਸ ਦੌਰਾਨ ਪੁਲਿਸ ਨੇ ਕੁਹਾੜਾ ਦੇ ਕੋਲ ਨਾਕਾਬੰਦੀ ਕਰ ਉਨ੍ਹਾਂ 2 ਵਿਅਕਤੀਆਂ (ਬਹਾਦਰ ਸਿੰਘ ਤੇ ਦਲਬੀਰ ਸਿੰਘ) ਦੀ ਤਫਤੀਸ਼ ਕੀਤੀ ਤਾਂ ਉਨ੍ਹਾਂ ਕੋਲ 700 ਗ੍ਰਾਮ ਹੈਰੋਇਨ ਬਰਾਮਦ ਹੋਈ।
ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਲਈ ਇਹ ਸੂਚਨਾ ਠੋਸ ਤੇ ਭਰੋਸੇ ਯੋਗ ਹੋਣ ਕਾਰਨ ਇਸ ਸੂਚਨਾ 'ਤੇ ਨਾਕਾ ਬੰਦੀ ਕੀਤੀ ਗਈ ਸੀ ਉਨ੍ਹਾਂ ਨੇ ਕਿਹਾ ਕਿ ਬਹਾਦਰ ਸਿੰਘ ਤੇ ਦਲਬੀਰ ਸਿੰਘ 'ਤੇ ਪਹਿਲਾਂ ਵੀ ਕੇਸ ਦਰਜ ਹਨ ਜੋ ਕਿ ਮਾਛੀਵਾੜਾ ਦੇ ਵਸਨੀਕ ਹਨ।
ਉਨ੍ਹਾਂ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਹੈ ਉਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 350 ਕਰੋੜ ਦੱਸੀ ਜਾ ਰਹੀ ਹੈ।