ETV Bharat / state

ਲੁਧਿਆਣਾ 'ਚ 12 ਲੱਖ 35 ਹਜ਼ਾਰ 471 ਮਹਿਲਾਵਾਂ, 3 ਮਹਿਲਾ ਉਮੀਦਵਾਰਾਂ ਨੂੰ ਟਿਕਟ

author img

By

Published : Jan 26, 2022, 3:41 PM IST

ਲੁਧਿਆਣਾ 'ਚ 14 ਵਿਧਾਨ ਸਭਾ ਹਲਕੇ ਹਨ ਅਤੇ ਲੱਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ 80 ਫੀਸਦੀ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਹਨ, ਜਿਨਾਂ 'ਚ ਜਿਆਦਾ ਮਰਦ ਉਮੀਦਵਾਰ ਹਨ। ਲੁਧਿਆਣਾ 'ਚ ਸਿਰਫ ਆਮ ਆਦਮੀ ਪਾਰਟੀ ਨੇ ਹੀ 2 ਮਹਿਲਾਂਵਾਂ ਨੂੰ ਟਿਕਟ ਦਿੱਤੀ ਹੈ।

ਲੁਧਿਆਣਾ 'ਚ 12 ਲੱਖ 35 ਹਜ਼ਾਰ 471 ਮਹਿਲਾਵਾਂ
ਲੁਧਿਆਣਾ 'ਚ 12 ਲੱਖ 35 ਹਜ਼ਾਰ 471 ਮਹਿਲਾਵਾਂ

ਲੁਧਿਆਣਾ: ਲੁਧਿਆਣਾ 'ਚ ਕੁੱਲ ਵੋਟਰਾਂ ਦੀ ਗਿਣਤੀ 26 ਲੱਖ 50 ਹਜ਼ਾਰ 344 ਵੋਟਰ ਹਨ ਜਦੋਂ ਕਿ ਮਰਦ ਵੋਟਰ 14 ਲੱਖ 14 ਹਜ਼ਾਰ 750 ਨੇ ਅਤੇ ਮਹਿਲਾ ਵੋਟਰਾਂ ਦੀ ਗਿਣਤੀ 12 ਲੱਖ 35 ਹਜ਼ਾਰ 471 ਹੈ। ਲੁਧਿਆਣਾ 'ਚ 14 ਵਿਧਾਨ ਸਭਾ ਹਲਕੇ ਹਨ ਅਤੇ ਲੱਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ 80 ਫੀਸਦੀ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਹਨ, ਜਿਨਾਂ 'ਚ ਜਿਆਦਾ ਮਰਦ ਉਮੀਦਵਾਰ ਹਨ। ਲੁਧਿਆਣਾ 'ਚ ਸਿਰਫ ਆਮ ਆਦਮੀ ਪਾਰਟੀ ਨੇ ਹੀ 2 ਮਹਿਲਾਂਵਾਂ ਨੂੰ ਟਿਕਟ ਦਿੱਤੀ ਹੈ।

ਜਿਸ ਵਿਚ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਹੀ ਸਰਵਜੀਤ ਕੌਰ ਮਾਣੂੰਕੇ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੱਖਣੀ ਤੋਂ ਰਜਿੰਦਰਪਾਲ ਕੌਰ ਛੀਨਾ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਇਕ ਮਹਿਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸਦਾ ਨਾਮ ਜਸਦੀਪ ਕੌਰ ਯਾਦੂ ਹੈ, ਇਨ੍ਹਾਂ ਨੂੰ ਖੰਨਾ ਤੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਮਹਿਲਾਂਵਾਂ ਦੀ ਕੁੱਲ ਵੋਟ ਦੇ ਮੁਕਾਬਲੇ ਇਹ ਉਮੀਦਵਾਰੀ ਬਹੁਤ ਘੱਟ ਹੈ।

ਰਵਾਇਤੀ ਪਾਰਟੀਆਂ ਨੇ ਨਹੀਂ ਜਤਾਇਆ ਮਹਿਲਾ ਉਮੀਦਵਾਰਾਂ 'ਤੇ ਭਰੋਸਾ

ਹਾਲਾਂਕਿ ਮਹਿਲਾ ਉਮੀਦਵਾਰਾਂ ਦੀ ਗਿਣਤੀ ਬਹੁਤ ਘੱਟ ਹੈ ਲੁਧਿਆਣਾ 'ਚ ਮਹਿਲਾ ਵੋਟਰਾਂ ਦੇ ਮੁਕਾਬਲੇ ਉਮੀਦਵਾਰ ਸਿਰਫ 3 ਹੀ ਹਨ, ਕਾਂਗਰਸ ਅਤੇ ਭਾਜਪਾ ਨੇ ਫਿਲਹਾਲ ਲੁਧਿਆਣਾ ਤੋਂ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜਦੋਂ ਕੇ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਸਮਾਜ ਮੋਰਚੇ ਦੇ ਵੀ ਲੁਧਿਆਣਾ ਤੋਂ ਮਰਦ ਹੀ ਉਮੀਦਵਾਰ ਹਨ। ਲੁਧਿਆਣਾ ਕੇਂਦਰੀ ਤੋਂ ਸਾਬਕਾ ਮੰਤਰੀ ਰਹੇ ਤੇ ਭਾਜਪਾ ਦੇ ਸੀਨੀਅਰ ਲੀਡਰ ਸਤਪਾਲ ਗੋਂਸਾਈ ਦੀ ਨੂੰਹ ਮਨੀਸ਼ਾ ਗੋਸਾਈ ਨੂੰ ਟਿਕਟ ਦੇਣ ਦੇ ਕਿਆਸ ਚੱਲ ਰਹੇ ਸਨ ਪਰ ਭਾਜਪਾ ਵੱਲੋਂ ਵੀ ਕੇਂਦਰੀ ਤੋਂ ਗੁਰਦੇਵ ਸ਼ਰਮਾ ਦੇਬੀ ਨੂੰ ਟਿਕਟ ਦੇ ਦਿੱਤੀ ਗਈ ਹੈ।

ਪੰਜਾਬ ਵਿੱਚ ਕਾਂਗਰਸ ਵੱਲੋਂ ਅਜਿਹਾ ਕੋਈ ਨਹੀਂ ਕੀਤਾ ਗਿਆ ਮਾਡਲ ਲਾਗੂ

ਹਾਲਾਂਕਿ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਨੇ ਇਹ ਬੀਤੇ ਦਿਨੀਂ ਐਲਾਨ ਵੀ ਕੀਤਾ ਸੀ ਕਿ ਮਹਿਲਾਂਵਾਂ ਨੂੰ ਉੱਤਰ ਪ੍ਰਦੇਸ਼ ਚੋਣਾਂ 'ਚ 50 ਫੀਸਦੀ ਦਾ ਰਾਖਵਾਂਕਰਨ ਚੋਣਾਂ 'ਚ ਸੀਟਾਂ ਦੀ ਵੰਡ 'ਚ ਦੇਣਾ ਚਾਹੀਦਾ ਹੈ ਪਰ ਪੰਜਾਬ ਵਿੱਚ ਕਾਂਗਰਸ ਵੱਲੋਂ ਅਜਿਹਾ ਕੋਈ ਮਾਡਲ ਲਾਗੂ ਨਹੀਂ ਕੀਤਾ ਗਿਆ, ਕਾਂਗਰਸ ਨੇ ਆਪਣੇ-ਪੁਰਾਣੇ ਉਮੀਦਵਾਰਾਂ 'ਤੇ ਹੀ ਦਾਅ ਖੇਡਿਆ ਹੈ।

ਸਾਰੀਆਂ ਪਾਰਟੀਆਂ ਨੇ ਮਹਿਲਾਂਵਾਂ ਲਈ ਕੀਤੇ ਵੱਡੇ-ਵੱਡੇ ਵਾਅਦੇ

ਸਿਰਫ਼ ਲੁਧਿਆਣਾ ਹੀ ਨਹੀਂ ਸਗੋਂ ਪੂਰੇ ਪੰਜਾਬ ਭਰ ਵਿੱਚ ਮਹਿਲਾਵਾਂ ਵੱਡੀ ਤਾਦਾਦ ਵਿਚ ਵੋਟ ਬੈਂਕ ਰੱਖਦੀਆਂ ਹਨ ਅਤੇ ਇਹ ਗੱਲ ਕਿਸੇ ਸਿਆਸੀ ਪਾਰਟੀ ਤੋਂ ਲੁਕੀ ਨਹੀਂ, ਜਿਸ ਕਰਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਮਹਿਲਾਵਾਂ ਨੂੰ ਲੈ ਕੇ ਵੱਡੇ-ਵੱਡੇ ਵਾਅਦੇ ਵੀ ਬੀਤੇ ਦਿਨ੍ਹਾਂ ਵਿੱਚ ਕੀਤੇ ਜਾਂਦੇ ਰਹੇ ਹਨ। ਸਭ ਤੋਂ ਪਹਿਲਾਂ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਜਿਸ ਤੋਂ ਬਾਅਦ ਕਾਂਗਰਸ ਅਤੇ ਸੁਖਬੀਰ ਬਾਦਲ ਨੇ ਵੀ ਇਸ ਦੌੜ ਵਿਚ ਐਲਾਨ ਕਰਦਿਆਂ ਇਸ ਨੂੰ ਦੁੱਗਣਾ ਕਰ ਦਿੱਤਾ, ਇੱਥੋਂ ਤੱਕ ਕੇ ਨਵਜੋਤ ਸਿੱਧੂ ਨੇ ਤਾਂ ਵਿਦਿਆਰਥਣਾਂ ਨੂੰ ਵਜ਼ੀਫੇ ਦੇ ਨਾਲ ਸਕੂਟਰੀ ਤੱਕ ਦੇਣ ਦੀ ਵੀ ਗੱਲ ਕਹਿ ਦਿੱਤੀ। ਮਹਿਲਾਵਾਂ ਅਤੇ ਲੜਕੀਆਂ ਲਈ ਰਾਜਨੀਤਿਕ ਪਾਰਟੀਆਂ ਵੱਲੋਂ ਵਾਅਦੇ ਦਾਅਵੇ ਤਾਂ ਜ਼ਰੂਰ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਵਿੱਚੋਂ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ: ਜੇਕਰ ਮੇਰੇ ਭਰਾ ਮਜੀਠੀਆ ਨੇ ਚਿੱਟੇ ਦਾ ਵਪਾਰ ਕੀਤਾ ਹੋਵੇ ਤਾਂ ਉਸ ਦਾ ਕੱਖ਼ ਨਾ ਰਹੇ: ਹਰਸਿਮਰਤ ਬਾਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.