ETV Bharat / state

ਲੁਧਿਆਣਾ 'ਚ 118 ਸਾਲਾ ਬਜ਼ੁਰਗ ਔਰਤ ਦਾ ਹੋਇਆ ਦਿੱਲ ਦਾ ਆਪਰੇਸ਼ਨ

ਲੁਧਿਆਣਾ ਦੇ ਇੱਕ ਨਿਜੀ ਹਸਪਤਾਲ ਵਿੱਚ 118 ਸਾਲਾ ਬਜ਼ੁਰਗ ਔਰਤ ਕਰਤਾਰ ਕੌਰ ਦੇ ਦਿੱਲ ਦਾ ਆਪਰੇਸ਼ਨ। ਪੰਜ ਪੀੜ੍ਹੀਆਂ ਵੇਖ ਚੁੱਕੀ ਹੈ ਇਹ ਬਜ਼ੁਰਗ ਔਰਤ। ਹਸਪਤਾਲ 'ਚ ਮਹਿਲਾ ਦਿਵਸ ਨੂੰ ਸਮਰਪਿਤ ਬਜ਼ੁਰਗ ਔਰਤ ਦਾ ਮੁਫ਼ਤ ਇਲਾਜ਼।

118 ਸਾਲਾ ਬਜ਼ੁਰਗ ਕਰਤਾਰ ਕੌਰ
author img

By

Published : Mar 8, 2019, 12:01 AM IST

ਲੁਧਿਆਣਾ: ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ 118 ਸਾਲ ਦੀ ਬਜ਼ੁਰਗ ਔਰਤ ਕਰਤਾਰ ਕੌਰ ਨੇ ਦਿੱਲ ਦਾ ਆਪਰੇਸ਼ਨ ਕਰਵਾ ਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਬਜ਼ੁਰਗ ਔਰਤ ਨੇ ਪੰਜ ਪੀੜ੍ਹੀਆਂ ਵੇਖ ਲਈਆਂ ਹਨ ਤੇ ਹੁਣ ਉਨ੍ਹਾਂ ਦੇ ਪੁੱਤਰ ਵੀ ਪੋਤੋ ਪੋਤੀਆਂ ਵਾਲੇ ਹੋਏ ਗਏ ਹਨ। ਖ਼ਾਸ ਗੱਲ ਇਹ ਰਹੀ ਕਿ ਹਸਪਤਾਲ 'ਚ ਮਹਿਲਾ ਦਿਵਸ ਨੂੰ ਸਮਰਪਿਤ ਇਸ ਬਜ਼ੁਰਗ ਔਰਤ ਦਾ ਮੁਫ਼ਤ ਇਲਾਜ ਕੀਤਾ ਗਿਆ।

118 ਸਾਲਾ ਬਜ਼ੁਰਗ ਕਰਤਾਰ ਕੌਰ
ਇਸ ਸਬੰਧੀ ਬਜ਼ੁਰਗ ਕਰਤਾਰ ਕੌਰ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਰਮਨਿੰਦਰ ਸਿੰਘ ਕੂਕਾ ਨੇ ਦੱਸਿਆ ਕਿ ਹੁਣ ਤੱਕ ਵਿਸ਼ਵ ਵਿੱਚ ਦਿੱਲ ਦਾ ਆਪਰੇਸ਼ਨ 107 ਸਾਲ ਦੀ ਉਮਰ ਤੱਕ ਹੀ ਹੋਇਆ ਪਰ ਉਨ੍ਹਾਂ ਨੇ 118 ਸਾਲ ਦੀ ਬਜ਼ੁਰਗ ਔਰਤ ਦਾ ਆਪ੍ਰੇਸ਼ਨ ਕਰਕੇ ਇਹ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਰਿਕਾਰਡ ਬਣ ਗਿਆ ਹੈ। ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਛੁੱਟੀ ਕਰ ਦਿੱਤੀ ਜਾਵੇਗੀ।ਓਧਰ, ਦੂਜੇ ਪਾਸੇ ਬਜ਼ੁਰਗ ਕਰਤਾਰ ਕੌਰ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਪੋਤੇ ਨੇ ਦੱਸਿਆ ਕਿ ਉਹ ਕਾਫ਼ੀ ਉਤਸ਼ਾਹਿਤ ਹਨ ਕਿਉਂਕਿ ਜਿਸ ਉਮਰ 'ਚ ਅਕਸਰ ਬਜ਼ੁਰਗ ਜਿਉਣ ਤੱਕ ਦੀ ਚਾਹ ਛੱਡ ਦਿੰਦੇ ਹਨ ਉਸ ਉਮਰ ਵਿੱਚ ਉਨ੍ਹਾਂ ਦੀ ਬਜ਼ੁਰਗ ਔਰਤ ਨੇ ਆਪਰੇਸ਼ਨ ਕਰਵਾਇਆ।

SLUG...PB LDH VARINDER OLDEST LADY SURGERY

FEED..FTP

DATE..07/03/2019

Anchor...ਮਹਿਲਾ ਦਿਵਸ ਨੂੰ ਸਮਰਪਿਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ 118 ਸਾਲ ਦੀ ਉਮਰ ਦੇ ਵਿੱਚ ਕਰਤਾਰ ਕੌਰ ਨੇ ਦਿਲ ਦਾ ਆਪਰੇਸ਼ਨ ਕਰਵਾ ਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ, ਬਜ਼ੁਰਗ ਔਰਤ ਦੀਆਂ ਪੰਜ ਪੀੜ੍ਹੀਆਂ ਦੇ ਅਤੇ ਉਨ੍ਹਾਂ ਦੇ ਪੋਤੇ ਵੀ ਪੋਤਿਆਂ ਵਾਲੇ ਹੋ ਗਏ ਨੇ ਹਸਪਤਾਲ ਦੇ ਮਹਿਲਾ ਦਿਵਸ ਨੂੰ ਸਮਰਪਿਤ ਇਸ ਬਜ਼ੁਰਗ ਔਰਤ ਦਾ ਮੁਫ਼ਤ ਇਲਾਜ ਕੀਤਾ...

Vo...ਬਜ਼ੁਰਗ ਕਰਤਾਰ ਕੌਰ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਰਮਨਿੰਦਰ ਸਿੰਘ ਕੂਕਾ ਨੇ ਦੱਸਿਆ ਕਿ ਹੁਣ ਤੱਕ ਵਿਸ਼ਵ ਦੇ ਵਿੱਚ ਦਿਲ ਦਾ ਆਪਰੇਸ਼ਨ 107 ਸਾਲ ਦੀ ਉਮਰ ਤੱਕ ਹੀ ਹੋਇਆ ਪਰ ਉਨ੍ਹਾਂ ਨੇ 118 ਸਾਲ ਦੀ ਬਜ਼ੁਰਗ ਔਰਤ ਦਾ ਆਪ੍ਰੇਸ਼ਨ ਕਰਕੇ ਇਹ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਵ ਰਿਕਾਰਡ ਬਣ ਗਿਆ ਹੈ..ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਛੁੱਟੀ ਕਰ ਦਿੱਤੀ ਜਾਵੇਗੀ...

Byte...ਡਾਕਟਰ ਰਮਨਿੰਦਰ ਸਿੰਘ ਕੂਕਾ

Vo...2 ਉਧਰ ਦੂਜੇ ਪਾਸੇ ਬਜ਼ੁਰਗ ਕਰਤਾਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਉਨ੍ਹਾਂ ਦੇ ਪੋਤੇ ਨੇ ਦੱਸਿਆ ਕਿ ਉਹ ਕਾਫ਼ੀ ਉਤਸ਼ਾਹਿਤ ਨੇ ਕਿਉਂਕਿ ਜਿਸ ਉਮਰ ਚ ਅਕਸਰ ਬਜ਼ੁਰਗ ਜਿਉਣ ਤੱਕ ਦੀ ਚਾਹ ਛੱਡ ਦਿੰਦੇ ਨੇ ਉਸ ਉਮਰ ਦੇ ਵਿੱਚ ਉਨ੍ਹਾਂ ਦੀ ਬਜ਼ੁਰਗ ਔਰਤ ਨੇ ਆਪਰੇਸ਼ਨ ਕਰਵਾਇਆ, ਉਧਰ ਉਨ੍ਹਾਂ ਦੇ ਪੋਤੇ ਦੇ ਪੁੱਤਰ ਨੇ ਦੱਸਿਆ ਕਿ ਉਹ ਵੀ ਬੱਚਿਆਂ ਵਾਲਾ ਹੋ ਗਿਆ ਅਤੇ ਕਰਤਾਰ ਕੌਰ ਦੀ ਉਹ ਪੰਜਵੀਂ ਜਨਰੇਸ਼ਨ ਹੈ..

Byte..ਗੁਰਿੰਦਰ ਸਿੰਘ ਕਰਤਾਰ ਕੌਰ ਦਾ ਪੋਤਾ 

Byte..ਸਿਮਰਨਜੀਤ ਸਿੰਘ ਕਰਤਾਰ ਕੌਰ ਦਾ ਪੜਪੋਤਾ

Clozing...ਸੋ ਇਕ ਪਾਸੇ ਪੂਰਾ ਵਿਸ਼ਵ ਮਹਿਲਾ ਦਿਵਸ ਮਨਾ ਰਿਹਾ ਹੈ ਉਥੇ ਹੀ ਲੁਧਿਆਣਾ ਦੇ ਹਸਪਤਾਲ ਚ ਫ਼ਿਰੋਜ਼ਪੁਰ ਦੀ ਕਰਤਾਰ ਕੌਰ ਨੇ ਦਿਲ ਦਾ ਆਪ੍ਰੇਸ਼ਨ ਕਰਵਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਅਤੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਜਿਉਣ ਦੀ ਚਾਹ ਹੋਵੇ ਤਾਂ ਇਨਸਾਨ ਮੌਤ ਨੂੰ ਵੀ ਮਾਤ ਦੇ ਸਕਦਾ...

Download link 
ETV Bharat Logo

Copyright © 2024 Ushodaya Enterprises Pvt. Ltd., All Rights Reserved.