ETV Bharat / state

ਇੱਕੋ ਦਿਨ 'ਚ ਆਏ 104 ਕੋਰੋਨਾ ਦੇ ਮਾਮਲੇ, 3 ਦੀ ਹੋਈ ਮੌਤ

author img

By

Published : Feb 24, 2021, 8:08 PM IST

ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ ਦਿਨੀ ਅੰਕੜਾ 100 ਤੋਂ ਪਾਰ ਹੋ ਗਿਆ ਹੈ ਅਤੇ 3 ਮਰੀਜ਼ਾਂ ਨੇ ਕੱਲ੍ਹ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਦਮ ਤੋੜ ਦਿੱਤਾ ਹੈ। 55 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਫ਼ੋਟੋ
ਫ਼ੋਟੋ

ਲੁਧਿਆਣਾ: ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਬੀਤੇ ਦਿਨੀ ਅੰਕੜਾ 100 ਤੋਂ ਪਾਰ ਹੋ ਗਿਆ ਹੈ ਅਤੇ 3 ਮਰੀਜ਼ਾਂ ਨੇ ਕੱਲ੍ਹ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਦਮ ਤੋੜ ਦਿੱਤਾ ਹੈ। 55 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਮੰਗਲਵਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਸਤੀ ਜੋਧੇਵਾਲ ਸਕੂਲ ਦੀ ਪ੍ਰਿੰਸੀਪਲ ਸਣੇ 7 ਅਧਿਆਪਕ ਕੋਰੋਨਾ ਪੀੜਤ ਪਾਏ ਗਏ ਹਨ। ਜਿਨ੍ਹਾਂ ਵਿੱਚ ਮਾਡਲ ਟਾਊਨ ਭੰਡਾਰੀ ਖੁਰਦ ਪੰਜਾਬ ਪਬਲਿਕ ਸਕੂਲ ਸਮਰਾਲਾ ਕੋਟ ਮੰਗਲ ਸਿੰਘ ਅਤੇ ਜੀ.ਐਚ.ਜੀ ਖਾਲਸਾ ਸਕੂਲ ਅਹਿਮਦਗਡ਼੍ਹ ਅਤੇ ਸਰਕਾਰੀ ਸਕੂਲ ਕੈਲਪੁਰ ਆਈਟੀਆਈ ਕਾਲਜ ਸਮਰਾਲਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਮਾਡਲ ਟਾਊਨ ਦੇ ਐੱਸ.ਐੱਚ.ਓ ਵੀ ਕੋਰੋਨਾ ਤੋਂ ਪੌਜ਼ੀਟਿਵ ਪਾਏ ਗਏ ਹਨ ਅਤੇ ਡੀਐਮਸੀ ਦੀਆਂ ਦੋ ਨਰਸਾਂ ਵੀ ਕੋਰੋਨਾ ਪੀੜਤ ਹਨ ਜਿਸ ਕਰਕੇ ਕੋਰੋਨਾ ਦੇ ਵੱਧਦੇ ਪ੍ਰਕੋਪ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਇੱਕ ਮਾਰਚ ਤੋਂ ਨਵੀਂਆਂ ਹਦਾਇਤਾਂ ਲਾਗੂ ਕਰਦੀਆਂ ਗਈਆਂ ਹਨ। ਸਕੂਲੀ ਬੱਚਿਆਂ ਵਿੱਚ ਲਗਾਤਾਰ ਇਸ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ ਹੈ।

ਵੇਖੋ ਵੀਡੀਓ

ਉਧਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਜਿਥੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਨਵੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਥੇ ਹੀ ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਮਾਸਕ ਅਤੇ ਆਪਸ ਵਿੱਚ ਸੋਸ਼ਲ ਡਿਸਟੈਂਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਇਨਫਰਾਸਟਰੱਕਚਰ ਦੀ ਕੋਈ ਕਮੀ ਨਹੀਂ ਹੈ 1500 ਬੈੱਡ ਹਨ ਅਤੇ ਵੈਂਟੀਲੇਟਰਾਂ ਦੀ ਵੀ ਕੋਈ ਕਮੀ ਨਹੀਂ ਹੈ ਇਸ ਕਰਕੇ ਲੋਕ ਵੱਧ ਤੋਂ ਵੱਧ ਇਹਤਿਹਾਤ ਵਰਤਣ।

ਉਨ੍ਹਾਂ ਕਿਹਾ ਕਿ ਇੱਕ ਮਾਰਚ ਤੋਂ ਬਾਅਦ ਵਿਆਹਾਂ ਸ਼ਾਦੀਆਂ ਵਿੱਚ ਬਹੁਤਾ ਇਕੱਠ ਨਹੀਂ ਹੋਵੇਗਾ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਜਿੱਥੇ ਕੋਰੋਨਾ ਦੇ ਕੇਸ ਆ ਰਹੇ ਹਨ ਉਨ੍ਹਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਸਕੂਲ ਬੰਦ ਕਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ।

ਦੂਜੇ ਪਾਸੇ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਦਿੱਤੇ ਹੁਕਮਾਂ ਦੇ ਮੁਤਾਬਕ ਸਕੂਲਾਂ ਵਿੱਚ ਨੋਡਲ ਅਫਸਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੀਟਰ ਵੀ ਕਲਾਸ ਵਿੱਚ ਵਿਦਿਆਰਥੀਆਂ ਦੇ ਮਾਸਕ ਸਮੇਂ-ਸਮੇਂ ਉੱਤੇ ਚੈੱਕ ਕਰਨਗੇ ਅਤੇ ਉਨ੍ਹਾਂ ਵਿੱਚ ਕੋਰੋਨਾ ਮਹਾਂਮਾਰੀ ਸਬੰਧੀ ਜਾਗਰੂਕਤਾ ਫੈਲਾਉਣਗੇ।

ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਮੈਡੀਕਲ ਡਿਪਟੀ ਕਮਿਸ਼ਨਰ ਡਾ ਮਹਿੰਦਰ ਸਿੰਘ ਨੇ ਕਿਹਾ ਕਿ ਇੱਕ ਹਫ਼ਤੇ ਤੋਂ ਲੁਧਿਆਣਾ ਵਿੱਚ ਕੋਰੋਨਾ ਦੇ ਕੇਸ ਵਧਣ ਲੱਗੇ ਹਨ ਜਿਸ ਦਾ ਕਾਰਨ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਅਤੇ ਲੋਕ ਕੋਰੋਨਾ ਨੂੰ ਹੁਣ ਹਲਕੇ ਦੇ ਵਿਚ ਲੈਣ ਲੱਗ ਗਏ ਹਨ।

ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਫੀਸਾਂ ਦੇਣ ਲਈ ਸਕੂਲ ਤਕ ਖੋਲ੍ਹ ਦਿੱਤੇ ਹਨ ਪਰ ਬੱਚਿਆਂ ਦੀ ਜਾਨ ਨੂੰ ਜੋਖਮ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਸਾਲ ਤਕ ਕਲਾਸਾਂ ਆਨਲਾਈਨ ਲੱਗ ਸਕਦੀਆਂ ਸਨ ਤਾਂ ਪੇਪਰ ਆਨਲਾਈਨ ਕਿਉਂ ਨਹੀਂ ਲਏ ਜਾ ਸਕਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.